Latest News & Updates

ਬਲੂਮਿੰਗ ਬਡਜ਼ ਸਕੂਲ ਦੀ ਵਿਦਿਆਰਥਣ ਨੇ ਟੇਬਲ ਟੈਨਿਸ ਚ’ ਸਟੇਟ ਲੈਵਲ ਤੇ ਜਿੱਤਿਆ ਬ੍ਰਾਂਜ਼ ਮੈਡਲ

5000 ਰੁਪਏ ਦੀ ਨਕਦ ਇਨਾਮੀ ਰਾਸ਼ੀ ਵੀ ਪੁਰਸਕਾਰ ਵਜੋਂ ਮਿਲੀ - ਪ੍ਰਿੰਸੀਪਲ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੀ ਆ ਰਹੀ ਹੈ। ਇਸੇ ਲੜ੍ਹੀ ਦੇ ਤਹਿਤ ਇੱਕ ਵਾਰ ਫਿਰ ਬਲੂਮਿੰਗ ਬਡਜ਼ ਸਕੂਲ ਦੀ ਟੇਬਲ-ਟੈਨਿਸ ਦੀ ਖਿਡਾਰਨ ਨੇ ਸਟੇਟ ਪੱਧਰ ਤੇ ਬ੍ਰਾਂਜ਼ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਸਕੂਲ਼ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਪੰਜਾਬ ਸਰਾਕਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੌਰਾਨ ਬਰਨਾਲਾ ਸਪੋਰਟਜ਼ ਕਲੱਬ, ਬਰਨਾਲਾ ਵਿਖੇ ਹੋਏ ਸਟੇਟ ਪੱਧਰੀ ਟੇਬਲ ਟੈਨਿਸ ਮੁਕਾਬਲਿਆਂ ਵਿੱਚ ਸਕੂਲ ਦੀ ਗਿਆਰਵੀਂ ਮੈਡੀਕਲ ਦੀ ਵਿਦਿਆਰਥਣ ਚੇਤਨਾ ਨੇ ਬ੍ਰਾਂਜ਼ ਮੈਡਲ ਜਿੱਤਿਆ। ਮੈਡਲ ਦੇ ਨਾਲ-ਨਾਲ 5000 ਰੁਪਏ ਦੀ ਨਕਦ ਇਨਾਮੀ ਰਾਸ਼ੀ ਵੀ ਪੁਰਸਕਾਰ ਵਜੋਂ ਮਿਲੀ। ਚੇਤਨਾ ਨੇ ਬ੍ਰਾਂਜ਼ ਮੈਡਲ ਲਈ ਹੋਏ ਮੁਕਾਬਲੇ ਵਿੱਚ ਮੋਹਾਲੀ ਤੋਂ ਸਟੇਟ ਲੈਵਲ ਲਈ ਸਿਲੈਕਟ ਹੋਈ ਲੜਕੀ ਨੂੰ 3-0 ਨਾਲ ਹਰਾਇਆ। ਇਸ ਤੋਂ ਪਹਿਲਾਂ ਰੂਪਨਗਰ, ਮਾਨਸਾ ਅਤੇ ਫਾਜ਼ਿਲਕਾ ਦੀਆਂ ਲੜਕੀਆਂ ਨੂੰ ਹਰਾਉਂਦੀ ਹੋਈ ਚੇਤਨਾ ਚੌਥੇ ਨੰਬਰ ਤੇ ਪਹੁੰਚੀ ਸੀ। ਇਹਨਾਂ ਮੁਕਾਬਲਿਆਂ ਵਿੱਚ ਪੰਜਾਬ ਭਰ ਤੋਂ 24 ਜ਼ਿਲਿਆਂ ਦੀਆਂ ਖਿਡਾਰਣਾ ਨੇ ਹਿੱਸਾ ਲਿਆ। ਪ੍ਰਿੰਸੀਪਲ ਮੈਡਮ ਨੇ ਚੇਤਨਾ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਇਹ ਨਤੀਜਾ ਇਸ ਬੱਚੀ ਦੀ ਅਣਥੱਕ ਮਿਹਨਤ ਦਾ ਸਿੱਟਾ ਹੈ। ਸਕੂਲ ਵਿੱਚ ਸਵੇਰ ਦੀ ਅਸੈਂਬਲੀ ਮੌਕੇ ਪ੍ਰਿਮਸਪਿਲ ਡਾ. ਹਮੀਲੀਆ ਰਾਣ ਅਤੇ ਵਾਇਸ ਪ੍ਰਿੰਸੀਪਲ ਮੈਡਮ ਨਿਧੀ ਵੱਲੋਂ ਉਚੇਚੇ ਤੌਰ ਤੇ ਚੇਤਨਾ ਨੂੰ ਸਟੇਜ ਉੱਪਰ ਬੁਲਾਇਆ ਗਿਆ ਅਤੇ ਉਸ ਦਾ ਸਨਮਾਨ ਕੀਤਾ ਗਿਆ। ਸਕੂਲ ਚੇਅਰਪਰਸਨ ਮੈਡਮ ਕਮਲ ਸੇਣੀ ਜੀ ਨੇ ਚੇਤਨਾ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਸਕੂਲ ਟੇਬਲ-ਟੈਨਿਸ ਕੋਚ ਕੇ.ਪੀ. ਸ਼ਰਮਾ ਨੂੰ ਵੀ ਮੁਬਾਰਕਬਾਦ ਦਿੱਤੀ ਗਈ। ਉਹਨਾਂ ਦੱਸਿਆ ਕਿ ਸਕੁਲ ਵਿੱਚ ਵਿਦਿਆਰਥੀਆ ਨੂੰ ਖੇਡਾਂ ਪ੍ਰਤੀ ਜਾਗਰੁਕ ਕਰਨ ਲਈ ਇੰਟਰਨੈਸ਼ਨਲ ਲੈਵਲ ਦਾ ਇਨਫਰਾਸਟ੍ਰਕਚਰ ਮੁਹੱਈਆ ਕਰਵਾਇਆ ਗਿਆ ਹੈ ਜਿਸ ਨਾਲ ਵਿਦਿਆਰਥੀਆਂ ਦੇ ਖੇਡ ਦਾ ਪੱਧਰ ਹੋਰ ਉੱਚਾ ਹੁੰਦਾ ਹੈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Comments are closed.