Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਅੱੱਤਵਾਦੀ ਵਿਰੋਧੀ ਦਿਵਸ ਮੌਕੇ ਵਿਦਿਆਰਥੀਆਂ ਨੇ ਆਰਟੀਕਲ ਤੇ ਚਾਰਟ ਪੇਸ਼ ਕੀਤੇ

ਸਾਨੂੰ ਭਾਰਤੀ ਫੋਜਾਂ ਉੱਪਰ ਮਾਣ ਹੈ ਜਿਹਨਾਂ ਨੇ ਆਪਰੇਸ਼ਨ ਸਿੰਧੂਰ ਨੂੰ ਸਫਲ ਅੰਜਾਮ ਦਿੱਤਾ - ਪ੍ਰਿੰਸੀਪਲ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਯੋਗ ਅਗੁਵਾਈ ਹੇਠ ਅੱਗੇ ਵੱਧਦੀ ਜਾ ਰਹੀ ਹੈ। ਅੱਜ ਸਵੇਰ ਦੀ ਸਭਾ ਦੋਰਾਨ ਸਕੁਲ ਵਿੱਚ ਅੱਤਵਾਧੀ ਵਿਰੋਧੀ ਦਿਵਸ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਸਾਂਝੀ ਕੀਤੀ ਗਈ। ਜਿਸ ਦੋਰਾਨ ਵਿਦਿਆਰਥੀਆਂ ਵੱਲੋਂ ਆਰਟਿਕਲ ਪੇਸ਼ ਕਰਦੇ ਹੋਏ ਦੱਸਿਆ ਗਿਆ ਕਿ ਹਰ ਸਾਲ ਇਹ ਦਿਨ 21 ਮਈ ਨੂੰ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਦੇਸ਼ ਦੇ ਸਾਰੇ ਵਰਗਾਂ ਦੇ ਲੋਕਾਂ ਵਿੱਚ ਅੱਤਵਾਦ ਅਤੇ ਹਿੰਸਾ ਦੇ ਖ਼ਤਰੇ ਅਤੇ ਲੋਕਾਂ, ਸਮਾਜ ਅਤੇ ਪੂਰੇ ਦੇਸ਼ ‘ਤੇ ਇਸਦੇ ਪ੍ਰਭਾਵ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। 1991 ਵਿੱਚ ਇਸ ਦਿਨ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅੱਤਵਾਦੀਆਂ ਦੇ ਮਨਸੂਬਿਆਂ ਦਾ ਸ਼ਿਕਾਰ ਹੋ ਗਏ ਸਨ। ਅੱਤਵਾਦ ਵਿਰੋਧੀ ਦਿਵਸ ਮਨਾਉਣ ਦਾ ਉਦੇਸ਼ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਤੋਂ ਦੂਰ ਕਰਨਾ ਹੈ। ਇਸ ਦਿਨ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਗੈਰ-ਸਰਕਾਰੀ ਸੰਸਥਾਵਾਂ, ਸਮਾਜਿਕ ਅਤੇ ਸੱਭਿਆਚਾਰਕ ਸੰਸਥਾਵਾਂ ਵੀ ਹਿੰਸਾ ਅਤੇ ਅੱਤਵਾਦ ਦੇ ਮਾੜੇ ਪ੍ਰਭਾਵਾਂ ਨੂੰ ਉਜਾਗਰ ਕਰਨ ਲਈ ਆਪਣੇ ਪ੍ਰੋਗਰਾਮ ਆਯੋਜਿਤ ਕਰਦੀਆਂ ਹਨ। ਸਕੂਲ ਵਿੱਚ ਸਾਰੇ ਵਿੱਦਿਆਰਥੀਆਂ ਵੱਲੋਂ ਅੱਤਵਾਦ ਵਿਰੋਧੀ ਤੇ ਹਿੰਸਾ ਵਿਰੋਧੀ ਸਹੁੰ ਚੁੱਕੀ ਗਈ ਅਤੇ ਵਿਦਿਆਰਥੀਆਂ ਵੱਲੋਂ ਇਸ ਦਿਨ ਨਾਲ ਸੰਬੰਧਤ ਚਾਰਟ ਪੇਸ਼ ਕੀਤੇ ਗਏ। ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਾਡਾ ਦੇਸ਼ ਕਈ ਵਾਰ ਅੱਤਵਾਦੀ ਹਿੰਸਾ ਦਾ ਸ਼ਿਕਾਰ ਹੋ ਚੁੱਕਾ ਹੈ ਅਤੇ ਬਹੁਤ ਸਾਰੇ ਭਾਰਤੀ ਇਸ ਹਿੰਸਾ ਦੋਰਾਨ ਆਪਣੀਆ ਜਾਨਾਂ ਗਵਾ ਚੁੱਕੇ ਹਨ। ਉਹਨਾਂ ਦੱਸਿਆ ਕਿ ਹਾਲ ਹੀ ਵਿੱਚ ਪਹਿਲਗਾਮ ਵਿਖੇ ਹੋਏ ਅੱਤਵਾਦੀ ਘਟਨਾ ਕਾਰਨ ਕਈ ਨਿਰਦੋਸ਼ ਲੋਕਾਂ ਨੇ ਆਪਯੀ ਜਾਣ ਗਵਾ ਦਿੱਤੀ। ਉਹਨਾਂ ਨੇ ਖਾਸ ਤੌਰ ਤੇ ਇਹ ਵੀ ਦੱਸਿਆ ਕਿ ਅਜਿਹੀ ਹਿੰਸਾ ਤੋਂ ਬਾਅਦ ਭਾਰਤੀ ਫੋਜਾਂ ਨੇ ਵੀ ਅੱਤਵਾਦੀ ਠਿਕਾਣਿਆਂ ਉੱਪਰ ਹਮਲਾ ਕਰਕੇ ਉਹਨਾਂ ਦੇ ਹੋਂਸਲੇ ਵੀ ਪਰਸਤ ਕੀਤੇ ਹਨ। ਸਾਨੂੰ ਮਾਨ ਹੈ ਕਿ ਸਾਡੀ ਭਾਰਤੀ ਫੋਜ ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਭਾਰਤੀ ਫੋਜਾਂ ਵੱਲੋਂ ਆਪਰੇਸ਼ਨ ਸਿੰਧੂਰ ਕਰਕੇ ਕਈ ਅੱਤਵਾਦੀ ਠਿਕਾਣਿਆਂ ਨੂੰ ਤਬਾਅ ਕਰ ਦਿੱਤਾ। ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਵਿੱਚਕਾਰ ਜੰਗ ਵਰਗੇ ਮਾਹੋਲ ਪੈਦਾ ਹੋ ਗਏ ਤੇ ਪਾਕਿਸਤਾਨ ਵੱਲੋਂ ਕੀਤੇ ਗਏ ਡ੍ਰੋਨ ਹਮਲਿਆਂ ਤੋਂ ਦੇਸ਼ ਦੇ ਵਿੱਚ ਇੱਕ ਵੀ ਹਮਲਾ ਸਫਲ ਨਹੀਂ ਹੋਣ ਦਿੱਤਾ। ਭਾਰਥੀ ਫੋਜਾਂ ਹਰ ਹਮਲੇ ਦਾ ਮੁੰਹ ਤੋੜ ਜਵਾਬ ਦਿੱਤਾ ਤੇ 96 ਘੰਟੇ ਦੇ ਇਸ ਯੁੱਧ ਵਿੱਚ ਭਾਰਤ ਨੇ ਪੂਰੀ ਦੁਨੀਆਂ ਨੂੰ ਆਪਣੀ ਫੋਜਾਂ ਦੀ ਤਾਕਤ ਦੀ ਮਿਸਾਲ ਪੇਸ਼ ਕੀਤੀ। ਇਹਨਾਂ ਹਮਲਿਆ ਦੇ ਜਵਾਬ ਤੋਂ ਬਾਅਦ ਦੇਸ਼ ਵਿੱਚ ਸ਼ਾਇਦ ਹੀ ਕੋਈ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਸੋਚੇਗਾ। ਉਹਨਾਂ ਵਿਸ਼ੇਸ਼ ਤੌਰ ਤੇ ਦੱਸਿਆ ਕਿ ਮੋਗਾ ਜ਼ਿਲੇ ਵਿੱਚ ਆਪਰੇਸ਼ਨ ਸਿੰਧੂਰ ਦੀ ਸਫਲਤਾ ਦੇ ਜਸ਼ਨ ਵਜੋਂ ਸ਼ਹਿਰ ਵਾਸੀਆ ਵੱਲੋਂ ਤਿਰੰਗਾ ਰੈਲੀ ਦਾ ਆਯੋਹਜਨ ਕੀਤਾ ਗਿਆ ਸੀ, ਜਿਸ ਵਿੱਚ ਬਲੂਮਿੰਗ ਬਡਜ਼ ਸਕੂਲ ਦੇ ਮੈਨੇਜਮੈਂਟ ਅਤੇ ਸਮੂਹ ਸਟਾਫ ਨੇ ਸ਼ਾਮੂਲਿਅਤ ਕੀਤੀ ਆਪਣੇ ਦੇਸ਼ ਦੀਆਂ ਫੋਜਾਂ ਤੇ ਮਾਣ ਮਹਿਸੂਸ ਕੀਤਾ।