Latest News & Updates

ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਨੇ ਸੈਂਟਰ ਪੱਧਰੀ ਪ੍ਰਾਈਮਰੀ ਖੇਡਾਂ ‘ਚ ਮਾਰੀਆਂ ਮੱਲ਼ਾ

ਲੜਕੀਆਂ ਰਹੀਆਂ ਪਹਿਲੇ ਸਥਾਨ ਉੱਪਰ ਅਤੇ ਲੜਕਿਆਂ ਨੇ ਹਾਸਿਲ ਕੀਤਾ ਦੂਸਰਾ ਸਥਾਨ - ਪ੍ਰਿੰਸੀਪਲ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੀ ਆ ਰਹੀ ਹੈ। ਇਸੇ ਲੜ੍ਹੀ ਦੇ ਤਹਿਤ ਇੱਕ ਵਾਰ ਫਿਰ ਬਲੂਮਿੰਗ ਬਡਜ਼ ਸਕੂਲ ਦੇ ਬੈਡਮਿੰਟਨ ਦੇ ਖਿਡਾਰੀਆਂ ਨੇ ਸੈਂਟਰ ਪੱਧਰੀ ਪ੍ਰਾਈਮਰੀ ਖੇਡਾਂ ਮੋਗਾ-1‘ਚ ਮਾਰੀਆਂ ਮੱਲਾਂ। ਜਾਣਕਾਰੀ ਦਿੰਦੇ ਹੋਏ ਪ੍ਰਿਮਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਬੈਡਮਿੰਟਨ ਦੇ ਅੰਡਰ-11 ਉਮਰ ਵਰਗ ਦੇ ਮੁਕਾਬਲਿਆਂ ਵਿੱਚ ਲੜਕੀਆਂ ਨੇ ਪਹਿਲਾ ਅਤੇ ਲੜਕਿਆਂ ਨੇ ਦੂਸਰਾ ਸਥਾਨ ਹਾਸਿਲ ਕੀਤਾ। ਸਕੂਲ ਵਿੱਚ ਸਵੇਰ ਸਭਾ ਮੌਕੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਇਹਨਾਂ ਖਿਡਾਰੀਆਂ ਨੂੰ ਸਟੇਜ ਉੱਪਰ ਬੁਲਾ ਕੇ ਸ਼ਾਬਾਸ਼ੀ ਦਿੱਤੀ ਅਤੇ ਹੌਂਸਲਾ ਅਫਜ਼ਾਈ ਕੀਤੀ। ਉਹਨਾਂ ਅੱਗੇ ਦੱਸਿਆ ਕਿ ਤਲਵੰਡੀ ਭੰਗੇਰੀਆਂ ਸੈਂਟਰ ਮੋਗਾ-1 ਦੇ ਅਧੀਨ ਆਉਂਦੇ ਸਕੂਲ਼ਾਂ ਦੇ ਪ੍ਰਾਈਮਰੀ ਪੱਧਰ ਤੱਕ ਦੇ ਵਿਦਿਆਰਥੀਆਂ ਦੇ ਬੈਡਮਿੰਟਨ ਮੁਕਾਬਲੇ ਬਲੂਮਿੰਗ ਬਡਜ਼ ਸਕੂਲ਼ ਦੇ ਬੈਡਮਿੰਟਨ ਕੋਰਟ ਵਿੱਚ ਹੀ ਕਰਵਾਏ ਗਏ ਸਨ। ਇਹਨਾਂ ਮੁਕਾਬਲਿਆਂ ਵਿੱਚ ਅੰਡਰ-11 ਉਮਰ ਵਰਗ ਦੀਆਂ ਲੜਕੀਆਂ ਵਿੱਚ ਜੈਨੀਫਰ, ਹਰਲੀਨ ਕੌਰ, ਜਸਰੀਤ ਕੌਰ, ਭਾਵਨਾ ਅਤੇ ਹਰਸੀਰਤ ਕੌਰ ਨੇ ਸਿੰਗਲ ਅਤੇ ਡਬਲ ਕੈਟਾਗਰੀ ਵਿੱਚ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ਼ ਦਾ ਮਾਨ ਵਧਾਇਆ। ਇਸ ਦੇ ਨਾਲ ਹੀ ਅੰਡਰ-11 ਉਮਰ ਵਰਗ ਦੇ ਲੜਕਿਆਂ ਵਿੱਚ ਐਲਕਸ, ਅਨੰਤਬੀਰ ਸਿੰਘ, ਜਸਨੂਰ ਸਿੰਘ ਪਾਸੀ ਅਤੇ ਅਭਿਜੋਤ ਸਿੰਘ ਨੇ ਸਿੰਗਲ ਅਤੇ ਡਬਲ ਕੈਟਾਗਰੀ ਵਿੱਚ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦੂਸਰਾ ਸਥਾਨ ਹਾਸਿਲ ਕੀਤਾ ਸਕੂਲ ਚੇਅਰਪਰਸਨ ਮੈਡਮ ਕਮਲ ਸੇਣੀ ਜੀ ਨੇ ਜੇਤੂ ਖਿਡਾਰੀਆਂ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਸਕੂਲ ਬੈਡਮਿੰਟਨ ਕੋਚ ਪੰਜਾਬ ਮਸੀਹ ਨੂੰ ਵੀ ਮੁਬਾਰਕਬਾਦ ਦਿੱਤੀ ਗਈ। ਉਹਨਾਂ ਦੱਸਿਆ ਕਿ ਸਕੁਲ ਵਿੱਚ ਵਿਦਿਆਰਥੀਆ ਨੂੰ ਖੇਡਾਂ ਪ੍ਰਤੀ ਜਾਗਰੁਕ ਕਰਨ ਲਈ ਇੰਟਰਨੈਸਨਲ ਲੈਵਲ ਦੇ ਇੰਡੋਰ ਬੈਡਮਿੰਟਨ ਕੋਰਟ ਮੁਹੱਈਆ ਕਰਵਾਏ ਗਏ ਹਨ ਜਿਸ ਨਾਲ ਵਿਦਿਆਰਥੀਆਂ ਦੇ ਖੇਡ ਦਾ ਪੱਧਰ ਹੋਰ ਉੱਚਾ ਹੁੰਦਾ ਹੈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Comments are closed.