Latest News & Updates

ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਗਾਈ ਗਈ ਵਿਗਿਆਨ, ਗਣਿਤ ਅਤੇ ਕਲਾ ਨਾਲ ਸੰਬੰਧਤ ਪ੍ਰਦਰਸ਼ਨੀ

ਭਾਰਤ ਦੇ ਮਿਜ਼ਾਈਲ ਮੈਨ ਸ਼੍ਰੀ ਏ.ਪੀ.ਜੇ ਅਬਦੁਲ ਕਲਾਮ ਦੇ ਜਨਮਦਿਨ ਨੂੰ ਸਮਰਪਿਤ ਸੀ ਇਹ ਪ੍ਰਦਰਸ਼ਨੀ

ਜ਼ਿਲ੍ਹਾ ਮੋਗਾ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾਕਟਰ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਭਾਰਤ ਦੇ ਮਿਜ਼ਾਇਲ ਮੈਨ ਸ਼੍ਰੀ ਏ.ਪੀ.ਜੇ ਅਬਦੁਲ ਕਲਾਮ ਦੇ ਜਨਮਦਿਨ ਨੂੰ ਸਮਰਪਿਤ ਵਿਗਿਆਨ, ਗਣਿਤ ਅਤੇ ਕਲਾ ਦੀ ਪ੍ਰਦਰਸ਼ਨੀ ਲਗਾਈ ਗਈ ।ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਦੇ ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਰਿਬਨ ਕੱਟ ਕੇ ਇਸ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ ।ਇਸ ਮੌਕੇ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਦੇ ਡਾਇਰੈਕਟਰ ਸ਼੍ਰੀਮਤੀ ਡਾਕਟਰ ਹਮੀਲੀਆ ਰਾਣੀ ਅਤੇ ਮੈਡਮ ਅਮਨਦੀਪ ਕੌਰ ਵੱਲੋਂ ਜੱਜ ਦੀ ਭੂਮਿਕਾ ਨਿਭਾਈ ਗਈ ।ਪ੍ਰਦਰਸ਼ਨੀ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਚਾਰਟ,ਡਰਾਇੰਗ, ਵਰਕਿੰਗ ਮਾਡਲ ਅਤੇ ਨਾਨ ਵਰਕਿੰਗ ਮਾਡਲ ਪ੍ਰਦਰਸ਼ਿਤ ਕੀਤੇ ਗਏ ।ਕਲਾ ਪ੍ਰਦਰਸ਼ਨੀ ਵਿੱਚ ਵੱਖ-ਵੱਖ ਡਰਾਇੰਗਾਂ, ਚਾਰਟ, ਸਜਾਵਟੀ ਵਸਤੂਆਂ ਅਤੇ ਵੱਖ-ਵੱਖ ਕਲਾ ਦੇ ਟੁੱਕੜੇ ਸ਼ਾਮਲ ਸਨ ।ਇਸੇ ਤਰ੍ਹਾਂ ਗਣਿਤ ਪ੍ਰਦਰਸ਼ਨੀ ਵਿੱਚ ਚਾਰਟ, ਟੇਬਲ,ਗਣਿਤ ਨਾਲ ਸੰਬੰਧਤ ਫਾਰਮੂਲੇ , ਵਿਦਿਆਰਥੀਆਂ ਦੁਆਰਾ ਇਕੱਤਰ ਕੀਤੇ ਅੰਕੜੇ ਸ਼ਾਮਲ ਸਨ ।ਇਸ ਪ੍ਰਦਰਸ਼ਨੀ ਵਿੱਚ ਵਰਕਿੰਗ ਅਤੇ ਨਾਨ ਵਰਕਿੰਗ ਮਾਡਲ ਸ਼ਾਮਲ ਸਨ , ਸੋਲਰ ਫੈਮਲੀ, ਲੈਂਡਰ ਵਿਕਰਮ,ਕਾਰਬਾਈਡ ਗਨ,ਟੈਲੀਵਿਜ਼ਨ,ਪਵਨ ਚੱਕੀ,ਰੇਨ ਵਾਟਰ ਹਾਰਵੈਸਟਿੰਗ ਸਿਸਟਮ, ਵਾਟਰ ਪਿਉਰੀਫਾਇਰ ਆਦਿ ਖਿੱਚ ਦਾ ਕੇਂਦਰ ਸਨ ।ਇਸ ਮੌਕੇ ਗਲਬਾਤ ਕਰਦੇ ਹੋਏ ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਵੱਲੋਂ ਦੱਸਿਆ ਗਿਆ ਕਿ ਬੀ.ਬੀ.ਐਸ ਸੰਸਥਾਵਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਹਰ ਖੇਤਰ ਲਈ ਤਿਆਰ ਕਰਨਾ ਹੈ । ਜਦੋਂ ਵਿਦਿਆਰਥੀ ਇਸ ਤਰ੍ਹਾਂ ਦੀ ਪ੍ਰਦਰਸ਼ਨੀ ਵਿੱਚ ਹਿੱਸਾ ਲੈਂਦੇ ਹਨ ਤਾਂ ਉਹ ਨਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਮਾਡਲ ਬਣਾਉਂਦੇ ਹਨ , ਜਿਸ ਨਾਲ ਉਨ੍ਹਾਂ ਦੇ ਗਿਆਨ ਅਤੇ ਅੰਦਰ ਛੁਪੀ ਕਲਾ ਵੀ ਸਾਹਮਣੇ ਆਉਂਦੀ ਹੈ ਇਸ ਮੌਕੇ ਮੈਡਮ ਅੰਜਨਾ ਰਾਣੀ ਵੱਲੋਂ ਦੱਸਿਆ ਗਿਆ ਕਿ ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਵਿਗਿਆਨ ਨਾਲ ਜੋੜਨਾ ਹੈ । ਇਹ ਪ੍ਰਦਰਸ਼ਨੀ 21ਵੀਂ ਸਦੀ ਦੇ ਵਿਕਾਸ ਵਿੱਚ ਵਿਗਿਆਨ, ਗਣਿਤ ਅਤੇ ਕਲਾ ਦੇ ਯੋਗਦਾਨ ਨੂੰ ਵੀ ਦਰਸਾਉਂਦੀ ਹੈ ।ਇਸ ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਨੇ ਗਣਿਤ ਅਤੇ ਵਿਗਿਆਨ ਦੀਆਂ ਤਿੰਨ ਸ਼੍ਰੇਣੀਆਂ ਬਾਇਓਲੋਜੀ, ਕੈਮਿਸਟਰੀ ਅਤੇ ਫਿਜੀਕਸ ਨਾਲ ਸੰਬੰਧਤ ਵੱਖ-ਵੱਖ ਪ੍ਰਕਾਰ ਦੇ ਪ੍ਰਯੋਗਾਂ ਦਾ ਪ੍ਰਦਰਸ਼ਨ ਵੀ ਕੀਤਾ , ਜੋ ਕਿ ਪ੍ਰਦਰਸ਼ਨੀ ਵਿੱਚ ਆਏ ਮਾਪਿਆਂ ਲਈ ਵਿਸ਼ੇਸ਼ ਅਨੁਭਵ ਰਿਹਾ । ਬੀ.ਬੀ.ਐਸ ਚੰਦਨਵਾਂ ਦੇ ਵਿਦਿਆਰਥੀਆਂ ਦੀ ਮੈਡੀਕਲ ਟੀਮ ਵੱਲੋਂ ਪ੍ਰਦਰਸ਼ਨੀ ਵੇਖਣ ਆਏ ਮਾਪਿਆਂ ਦਾ ਵਜ਼ਨ, ਬੁਖਾਰ ਅਤੇ ਬਲੱਡ ਪ੍ਰੈਸ਼ਰ ਚੈਕ ਕੀਤਾ ਗਿਆ ਅਤੇ ਸਾਰੀਆਂ ਗੱਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਸਿਹਤਮੰਦ ਜੀਵਣ ਜਿਊਣ ਬਾਰੇ ਕੁੱਝ ਨੁਕਤੇ ਵੀ ਸਾਂਝੇ ਕੀਤੇ ਗਏ । ਇਸ ਮੌਕੇ ਆਰਟ ਐਂਡ ਕਰਾਫਟ ਵਿੱਚ ਵਿਦਿਆਰਥੀਆਂ ਵੱਲੋਂ ਪਲਾਸਟਿਕ ਅਤੇ ਅਖਬਾਰ ਵਰਗੀਆਂ ਘਰਾਂ ਵਿੱਚ ਛੱਡੀ ਜਾਂਦੀ ਰਹਿੰਦ ਖੂੰਹਦ ਤੋਂ ਮਾਡਲ ਵੀ ਬਣਾਏ ਗਏ ।ਇਸ ਪ੍ਰਦਰਸ਼ਨੀ ਮੌਕੇ ਜੱਜਾਂ ਵੱਲੋਂ ਤਿਆਰ ਕੀਤੇ ਗਏ ਨਤੀਜਿਆਂ ਵਿੱਚੋਂ ਜੋ ਨਵੀ ਵਿਦਿਆਰਥੀ ਜੇਤੂ ਹੋਵੇਗਾ ਜਾਂ ਜਿਨ੍ਹਾਂ ਦੇ ਮਾਡਲਾਂ ਦੀ ਚੌਣ ਕੀਤੀ ਜਾਵੇਗੀ , ਉਸ ਨੂੰ ਸਕੂਲ ਮੈਨੇਜਮੈਂਟ ਵੱਲੋਂ ਸਨਮਾਨਿਤ ਕੀਤਾ । ਵਿਦਿਆਰਥੀਆਂ ਦੇ ਮਾਪਿਆਂ ਨੇ ਇਸ ਉਪਰਾਲੇ ਲਈ ਸਕੂਲ ਮੈਨੇਜਮੈਂਟ ਅਤੇ ਸਟਾਫ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ।

Comments are closed.