Latest News & Updates

ਬਲੂਮਿੰਗ ਬਡਜ਼ ਸਕੁਲ ਦੀ ਟੀਮ ਨੇ ਉੱਧਮ ਵਿਕਾਸ ਪ੍ਰੋਗਰਾਮ ਵਿੱਚ ਪਹਿਲਾ ਸਥਾਨ ਹਾਸਲ ਕੀਤਾ

ਐਂਟਰਪ੍ਰਿਨਿਉਰਸ਼ਿਪ ਦੀ ਜਾਣਕਾਰੀ ਬੇਰੋਜ਼ਗਾਰੀ ਦੀ ਸਮੱਸਿਆ ਦਾ ਹੱਲ ਕਰ ਸਕਦੀ ਹੈ - ਸੈਣੀ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੁਲ ਜੋ ਕਿ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਹਨਾਂ ਅੰਦਰ ਛਿਪੇ ਹੋਏ ਟੈਲੇਂਟ ਨੂੰ ਬਾਹਰ ਕੱਢਣ ਲਈ ਵੱਖ-ਵੱਖ ਪਲੇਟਫਾਰਮ ਮੁਹੱਈ ਕਰਵਉਂਦਾ ਹੈ। ਇਸ ਦੇ ਤਹਿਤ ਹੀ ਬੀ.ਬੀ.ਐੱਸ. ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ, ਬਲੂਮਿੰਗ ਬਡਜ਼ ਸਕੂਲ ਦੇ 23 ਵਿਦਿਆਰਥੀਆਂ ਨੂੰ ਐਂਟਰਪ੍ਰਿਨਿਉਰਸ਼ਿਪ ਦੀ ਜਾਣਕਾਰੀ ਲਈ ਉੱਧਮ ਵਿਕਾਸ ਪ੍ਰੋਗਰਾਮ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ ਅਤੇ ਇਸ ਪ੍ਰੋਗਰਾਮ ਤਹਿਤ ਉਹਨਾਂ 6 ਮਹੀਨਿਆ ਦੇ ਪ੍ਰੋਗਰਾਮ ਤਹਿਤ ਸੈਮੀਨਾਰ ਮੁਹੱਈਆ ਕਰਵਾਏ ਗਏ ਤੇ ਕਈ ਵਰਕਸ਼ਾਪਾਂ ਚ ਭਾਗ ਲਿਆ। 26 ਅਪ੍ਰੈਲ ਨੂੰ ਚੰਡੀਗੜ ਵਿਖੇ ਹੋਏ ਇਸ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿੱਚ ਵਿਦਿਆਰਥੀਆਂ ਨੇ ਆਪਣੇ ਆਈਡੀਆ ਅਤੇ ਪ੍ਰੋਜੈਕਟ ਪੇਸ਼ ਕਰਨ ਦਾ ਮੌਕਾ ਮਿਲਿਆ। ਜਿਸ ਵਿੱਚ 13 ਟੀਮਾਂ ਨੇ ਆਪਣੇ ਆਈਡੀਆ ਸਾਂਝੇ ਕੀਤੇ। ਜਿਹਨਾਂ ਵਿੱਚੋਂ ਬਲੂਮਿੰਗ ਬਡਜ਼ ਸਕੂਲ ਦੀ ਟੀਮ ‘ਐਕਿਊਲਾ’ ਨੇ ਆਈਡੀਆ ਪੇਸ਼ ਕਰਨ ਚ’ ਪਹਿਲਾ ਸਥਾਨ ਹਾਸਲ ਕੀਤਾ ਜਿਸ ਵਿੱਚ ਸਕੂਲ ਵਿਦਿਆਰਥੀ ਮਨਪ੍ਰੀਤ ਕੌਰ, ਸਿਮਰਨਪ੍ਰੀਤ ਕੌਰ, ਜਸਲੀਨ ਕੌਰ, ਮੋਹਮੀਤ ਸਿੰਗ, ਅਹਿਸਾਸਦੀਪ ਸਿੰਘ ਅਤੇ ਤਨੁਸ਼ ਬਾਂਸਲ ਸ਼ਾਮਲ ਸਨ ਅਤੇ ਆਈਡੀਆ ਪਿਚਿੰਗ ਦੋਰਾਨ ਸਕੂਲ ਦਾ ਵਿਦਿਆਰਥੀ ਦੇਵਾਂਸ਼ੂ ਦੂਸਰੇ ਸਥਾਨ ਤੇ ਰਿਹਾ। ਸਮਾਰੋਹ ਦੇ ਅੰਤ ਵਿੱਚ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇਣ ਲਈ ਮੁਖ ਤੌਰ ਤੇ ਚੇਅਰਮੈਨ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਸ਼੍ਰੀ ਪਰਮਿੰਦਰ ਸਿੰਘ ਗੋਲਡੀ ਹਾਜ਼ਰ ਸਨ। ਸਮਾਰੋਹ ਦੋਰਾਨ ਸਕੂਲ ਦੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ, ਇੰਚਾਰਜ ਅਧਿਆਪਕ ਅਮਨਦੀਪ ਕੌਰ, ਜਸ਼ਨਪ੍ਰੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਸਕੂਲ ਪਹੁੰਚਣ ਤੇ ਸਵੇਰ ਸੀ ਸਭਾ ਦੋਰਾਨ ਸਾਰੇ ਸਕੂਲ ਦੇ ਸਾਹਮਣੇ ਜੇਤੂ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਨੇ ਇਸ ਪ੍ਰੋਗਰਾਮ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਜਾਣਕਾਰੀ ਸਾਂਝੀ ਕਰਦਿਆਂ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਜੋ ਕਿ ਬੇਰੁਜ਼ਗਾਰੀ ਨੂਮ ਦੂਰ ਕਰਨ ਲਈ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰਜ਼ ਟਰੇਨਿੰਗ ਐਂਡ ਰਿਸਰਚ, ਚੰਡੀਗੜ੍ਹ ਨੇ ਪੰਜਾਬ ਯੂਨੀਵਰਸਿਟੀ, ਪੰਜਾਬ ਇੰਜਨੀਅਰਿੰਗ ਕਾਲਜ, ਆਈ. ਆਈ. ਟੀ. ਰੋਪੜ ਅਤੇ ਯੰਗ ਹੋਪਸ ਆਫ ਇੰਡੀਆ ਫਾਊਂਡੇਸ਼ਨ, ਚੰਡੀਗੜ੍ਹ ਨਾਲ ਵਿਸ਼ੇਸ਼ ਤੌਰ ‘ਤੇ ਉੱਦਮਤਾ ਅਤੇ ਪੇਂਡੂ ਵਿਕਾਸ ‘ਤੇ ਕੰਮ ਕਰਨ ਲਈ ਹੱਥ ਮਿਲਾਇਆ ਅਤੇ ਉੱਦਮਤਾ ਅਤੇ ਪੇਂਡੂ ਵਿਕਾਸ ਦੀ ਸਥਾਪਨਾ ਕੀਤੀ। ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਉੱਦਮੀ ਭਾਵਨਾ ਨੂੰ ਉਜਾਗਰ ਕਰਨ ਲਈ, ਉੱਦਮਤਾ ਅਤੇ ਪੇਂਡੂ ਵਿਕਾਸ ਕੇਂਦਰ ਨੇ 3 ਪੜਾਅ ਦੇ ਉੱਦਮ ਵਿਕਾਸ ਪ੍ਰੋਗਰਾਮ ਦੇ ਤਹਿਤ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ, ਜਿਵੇਂ ਕਿ ਸਕੂਲਾਂ ਲਈ ਇੱਕ ਉਦਯੋਗਪਤੀ ਦੀ ਇੱਛਤ ਸ਼ਖਸੀਅਤ ਲਈ ਸ਼ਖਸੀਅਤ ਵਿਕਾਸ ਕੇਂਦਰ ਅਤੇ ਸੀ.ਬੀ.ਐੱਸ.ਸੀ ਦੇ ਸਹਿਯੋਗ ਨਾਲ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਚੰਡੀਗੜ੍ਹ ਤੋਂ ਕੇਵਲ 7 ਸਕੂਲਾਂ ਦੀ ਚੋਣ ਕੀਤੀ। ਜ਼ਿਕਰਯੋਗ ਹੈ ਕਿ ਬਲੂਮਿੰਗ ਬਡਸ ਸਕੂਲ, ਮੋਗਾ ਵੀ ਇਸ ਪ੍ਰੋਗਰਾਮ ਲਈ ਚੁਣੇ ਗਏ ਸਕੂਲਾਂ ਵਿੱਚੋਂ ਇੱਕ ਸੀ। ਇਸ ਪ੍ਰੋਗਰਾਮ ਵਿੱਚ ਸਕੁਲ ਦੇ 23 ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਸ ਵਿੱਚ ਉਹਨਾਂ ਨੂੰ ਉੱਦਮਤਾ ਦੇ ਮੂਲ ਤੋਂ ਸ਼ੁਰੂ ਹੋਣ ਵਾਲੇ ਛੇ ਵਿਸ਼ਿਆ ਬਾਰੇ ਜਾਣਕਾਰੀ ਦਿੱਤੀ ਗਈ ਜਿਵੇਂ ਕਿ ਆਈਡੀਆ ਜਨਰੇਸ਼ਨ, ਵਪਾਰ ਯੋਜਨਾ, ਫੰਡਿੰਗ, ਮਾਲੀਆ ਮਾਡਲ, ਉੱਦਮ ਵਿੱਚ ਸ਼ਾਮਲ ਕਾਨੂੰਨੀ ਨਿਯਮ ਅਤੇ ਵਿਚਾਰ ਦੀ ਪਿਚਿੰਗ। ਇਹਨਾਂ ਵਿਸ਼ਿਆਂ ਉੱਪਰ ਵਿਦਿਆਰਥੀਆਂ ਲਈ ਵੱਖ-ਵੱਖ ਸੈਮੀਨਾਰ, ਲੈਕਚਰਾਂ ਦਾ ਅਯੋਜਨ ਕੀਤਾ ਗਿਆ।ਇਹਨਾਂ ਵਿਸ਼ਿਆਂ ਨੂੰ ਹਰੇਕ ਵਿਸ਼ੇ ਦੀਆਂ ਤਿੰਨ ਗਤੀਵਿਧੀਆਂ ਨਾਲ ਕਵਰ ਕੀਤਾ ਗਿਆ ਸੀ, ਪਹਿਲਾਂ ਸਕੂਲ ਵਿੱਚ ਇੱਕ ਲੈਕਚਰ, ਫਿਰ ਪਾਰਟਨਰ ਸੰਸਥਾ ਵਿੱਚ ਇੱਕ ਵਰਕਸ਼ਾਪ ਅਤੇ ਆਨਲਾਈਨ ਅਤੇ ਆਫਲਾਈਨ ਦੋਵਾਂ ਮੁਕਾਬਲੇ ਸ਼ਾਨਿਲ ਸਨ। ਉਦਯੋਗਾਂ ਅਤੇ ਸੰਸਥਾਵਾਂ ਦੇ ਮਾਹਿਰ ਸ਼੍ਰੀ ਚੇਤਨ ਸਹੋੜ ਜੀ ਨੇ ਉਪਰੋਕਤ ਵਿਸ਼ਿਆਂ ਵਿੱਚ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ। ਐਨ.ਆਈ.ਟੀ.ਟੀ.ਟੀ.ਆਰ., ਆਈ.ਆਈ.ਟੀ.-ਰੋਪੜ, ਪੰਜਾਬ ਯੂਨੀਵਰਸਿਟੀ ਅਤੇ ਬਾਰ ਕੌਂਸਲ ਆਫ਼ ਪੰਜਾਬ ਅਤੇ ਹਰਿਆਣਾ ਵਿਖੇ ਵੱਖ-ਵੱਖ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਦੀ ਪੜਚੋਲ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਜੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਗਲਬਾਤ ਕਰਦਿਆ ਉਹਨਾਂ ਕਿਹਾ ਕਿ ਅਗਰ ਵਿਦਿਆਰਥੀਆਂ ਨੂੰ ਉਹਨਾਂ ਦੀ ਮੁਢਲੀ ਸਿੱਖਿਆ ਦੇ ਨਾਲ-ਨਾਲ ਐਂਟਰਪ੍ਰਿਨਿਉਰਸ਼ਿਪ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀ ਨੋਕਰੀ ਲੈਣ ਵਾਲਿਆ ਦੀ ਜਗਾ ਦੇਣ ਵਾਲੇ ਬਣ ਸਕਦੇ ਹਨ ਤਾਂ ਜੋ ਬੇਰੋਜ਼ਗਾਰੀ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ। ਬਲੂਮਿੰਗ ਬਡਜ਼ ਸਕੁਲ ਹਮੇਸ਼ਾ ਹੀ ਵਿਦਿਆਰਥੀਆਂ ਦੇ ਭਲੇ ਲਈ ਉਹਨਾ ਨੂੰ ਇਸ ਤਰਾਂ ਦੇ ਪ੍ਰੌਗਰਾਮ ਦਾ ਹਿੱਸਾ ਬਨਣ ਲਈ ਉਤਸ਼ਾਹਿਤ ਕਰਦਾ ਰਹੇਗਾ।

Comments are closed.