Latest News & Updates

ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਉਹਾਰ

ਜ਼ਿਲ੍ਹਾ ਮੋਗਾ ਦੀਆਂ ਸਿਰਮੌਰ ਅਤੇ ਪ੍ਰਸਿੱਧ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ,ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਕੋਵਿਡ-19 ਮਹਾਂਮਾਰੀ ਕਾਰਨ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਕੂਲ ਵਿਦਿਆਰਥੀਆਂ ਲਈ ਬੰਦ ਹਨ, ਇਸ ਲਈ ਇਹ ਤਿਉਹਾਰ ਸਿਰਫ ਅਧਿਆਪਕਾਂ ਦੁਆਰਾ ਮਨਾਇਆ ਗਿਆ। ਇਸ ਮੌਕੇ ਸ਼੍ਰੀ ਸੰਜੀਵ ਕੁਮਾਰ ਸੈਣੀ ਨੇ ਇਸ ਦਿਨ ਦੇ ਮਹੱਤਵ ਤੇ ਵਿਸ਼ੇਸ਼ ਤੌਰ ਤੇ ਚਾਨਣਾ ਪਾਇਆ ।ਉਹਨਾਂ ਦੁਆਰਾ ਦੱਸਿਆ ਗਿਆ ਕਿ ਇਸ ਦਿਨ ਦਾ ਸੰਬੰਧ ਵਿਕਰਮ ਸੰਵਤ ਨਾਲ ਹੈ ਅਤੇ ਇਹ ਦਿਨ ਮਾਘੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਲੋਹੜੀ ਤਿਉਹਾਰ ਦੀ ਸ਼ੁਰੂਆਤ ਹਿਮਾਲਾ ਪਰਬਤ ਦੇ ਨੇੜੇ ਖੇਤਰਾਂ ਤੋਂ ਹੋਈ, ਜਿੱਥੇ ਬਾਕੀ ਉੱਪ ਮਹਾਂਦੀਪ ਨਾਲੋਂ ਠੰਡ ਵਧੇਰੇ ਹੁੰਦੀ ਹੈ, ਹਿੰਦੂ ਅਤੇ ਸਿੱਖ ਪਰਿਵਾਰ ਹਾੜੀ ਦੀ ਫਸਲ ਦੀ ਮਿਹਨਤ ਤੋਂ ਬਾਅਦ ਆਪਣੇ ਵਿਹੜਿਆਂ ਵਿੱਚ ਠੰਡ ਵਿੱਚ ਅੱਗ ਜਲਾ ਕੇ ਬੈਠਦੇ ਹਨ, ਗਾਣੇ ਗਾਉਂਦੇ ਹਨ ਅਤੇ ਨੱਚਦੇ ਹਨ ।ਮੈਡਮ ਕਮਲ ਸੈਣੀ ਦੁਆਰਾ ਦੁੱਲਾ ਭੱਟੀ ਦੀ ਜੀਵਣੀ ਬਾਰੇ ਦੱਸਿਆ ਗਿਆ ।ਇਸ ਮੌਕੇ ਸਕੂਲ ਕੈਂਪਸ ਵਿੱਚ ਲੋਹੜੀ ਬਾਲਨ ਦੀ ਰਸਮ ਮੈਡਮ ਕਮਲ ਸੈਣੀ ਅਤੇ ਸ਼੍ਰੀ ਸੰਜੀਵ ਕੁਮਾਰ ਸੈਣੀ ਦੁਆਰਾ ਅਦਾ ਕੀਤੀ ਗਈ ।ਸਟੇਜ ਸਾਂਭਣ ਦੀ ਭੂਮਿਕਾ ਟਵਿੰਕਲ ਗੁਪਤਾ ਅਤੇ ਕਿਰਨਦੀਪ ਕੌਰ ਦੁਆਰਾ ਬਖੂਬੀ ਨਿਭਾਈ ਗਈ। ਮੈਡਮ ਰੰਜਨਾ ਦੁਆਰਾ ਇਸ ਮੌਕੇ ਸਪੀਚ ਦਿੱਤੀ ਗਈ ।ਅਧਿਆਪਕਾਂ ਦੁਆਰਾ ਗਿੱਧਾ ਪਾਇਆ ਗਿਆ ਅਤੇ ਪੰਜਾਬੀ ਲੋਕ ਗੀਤਾਂ ਤੇ ਸੁੰਦਰ ਡਾਂਸ ਪੇਸ਼ ਕੀਤਾ। ਸਾਰੇ ਸਟਾਫ ਵਿੱਚ ਮੂੰਗਫਲੀਆਂ ਅਤੇ ਰਿਉੜੀਆਂ ਵੰਡੀਆਂ ਗਈਆਂ। ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਵੱਲੋਂ ਦੱਸਿਆ ਗਿਆ ਕਿ ਮਹਾਰਾਜਾ ਰੰਜੀਤ ਸਿੰਘ ਦੇ ਦਰਬਾਰ ਵਿੱਚ ਯੂਰੋਪ ਤੋਂ ਲੋਕ ਇਸ ਦਿਨ ਆਉਂਦੇ ਸਨ ਅਤੇ ਉਹਨਾਂ ਨੂੰ ਇਨਾਮ ਵੱਜੋਂ ਪੈਸੇ ਅਤੇ ਕੱਪੜੇ ਦਿੱਤੇ ਜਾਂਦੇ ਸਨ। ਉਹਨਾਂ ਵੱਲੋਂ ਸਕੂਲ ਮੈਨੇਜਮੈਂਟ ਦਾ ਧੰਨਵਾਦ ਕੀਤਾ ਗਿਆ।

Comments are closed.