ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਲਗਾਇਆ ਗਿਆ ਕੋਵਿਸ਼ੀਲਡ-ਵੈਕਸੀਨੇਸ਼ਨ ਕੈਂਪ
ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਸਕੂਲ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗਵਾਈ ਹੇਠ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਹੇਠ, ਸਿਹਤ ਵਿਭਾਗ ਮੋਗਾ ਦੀ ਟੀਮ ਵੱਲੋਂ ਕੋਵਿਸ਼ੀਲਡ ਦਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਅਗੁਵਾਈ ਡਾ. ਨੀਰਜ ਦੁਆਰਾ ਕੀਤੀ ਗਈ ਅਤੇ ਉਹਨਾਂ ਦੀ ਟੀਮ ਵਿੱਚ ਮੈਡਮ ਕਰਮਜੀਤ ਕੌਰ (ਸਟਾਫ ਏ.ਐਨ.ਐਮ.), ਹੇਮਿੰਦਰ ਸਿੰਘ (ਕੰਪਿਉਟਰ ਓਪਰੇਟਰ) ਅਤੇ ਅਮਨਦੀਪ ਕੌਰ ਅਤੇ ਕੰਵਲਪ੍ਰੀਤ ਕੌਰ (ਨਰਸਿੰਗ ਵਿਦਿਆਰਥਣਾ) ਹੈਲਪਰ ਦੇ ਤੌਰ ਤੇ ਸ਼ਾਮਿਲ ਸਨ। ਇਸ ਕੈਂਪ ਵਿੱਚ ਕੋਵੀਸ਼ੀਲਡ ਵੈਕਸੀਨ ਦੀ ਪਹਿਲੀ ਅਤੇ ਦੂਸਰੀ ਦੋਨੋ ਖੁਰਾਕਾਂ ਦਾ ਟੀਕਾਕਰਨ ਕੀਤਾ ਗਿਆ। ਸ਼ਹਿਰ ਵਾਸੀਆਂ, ਸਕੂਲ ਸਟਾਫ ਅਤੇ ਆਲੇ ਦੁਆਲੇ ਦੇ ਪਿੰਡ ਵਾਸੀਆਂ ਵੱਲੋਂ ਇਸ ਕੈਂਪ ਦਾ ਪੂਰਾ ਪੂਰਾ ਲਾਭ ਉਠਾਇਆ ਗਿਆ। ਇਸ ਕੈਂਪ ਦੌਰਾਨ ਵੈਕਸਿਨ ਦੀਆਂ ਕੁੱਲ 81 ਖੁਰਾਕਾਂ ਲਗਾਈਆਂ ਗਈਆਂ। ਇਹ ਗੱਲ ਦੱਸਣ ਯੋਗ ਹੈ ਕਿ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਦੀ ਅਗੁਵਾਈ ਹੇਠ ਬਲੂਮਿੰਗ ਬਡਜ਼ ਵਿਦਿਅਕ ਸੰਸਥਾ ਸਮੇਂ-ਸਮੇਂ ਤੇ ਮਾਨਵਤਾ ਦੀ ਭਲਾਈ ਨੂੰ ਸਮਰਪਿਤ ਇਸ ਤਰਾਂ ਦੇ ਕੈਂਪ, ਸੈਮੀਨਾਰ ਆਦਿ ਦਾ ਅਯੋਜਨ ਕਰਦੀ ਰਹਿੰਦੀ ਹੈ। ਇਸ ਕੈਂਪ ਤੋਂ ਪਹਿਲਾਂ ਵੀ ਇੱਕ ਵਾਰ ਸਕੂਲ ਵਿੱਚ ਵੈਕਸੀਨੇਸ਼ਨ ਕੈਂਪ ਦਾ ਆਯੋਜਨ ਕੀਤਾ ਜਾ ਚੁੱਕਾ ਹੈ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਗੱਲਬਾਤ ਦੌਰਾਨ ਕਿਹਾ ਕਿ ਕੋਰੋਨਾ ਦੇ ਵਿਰੁੱਧ ਲੜਾਈ ਵਿੱਚ ਅਸੀਂ ਜਿੱਤ ਦੇ ਬਹੁਤ ਕਰੀਬ ਪਹੁੰਚ ਚੁੱਕੇ ਹਾਂ। ਆਪਸੀ ਸਹਿਯੋਗ, ਸਰਕਾਰ ਅਤੇ ਸਿਹਤ ਵਿਭਾਗ ਦੀਆਂ ਸ਼ਲਾਘਾਯੋਗ ਕਾਰਗੁਜ਼ਾਰੀਆਂ, ਹੈਲਥ ਕਰਮੀਆਂ ਦੀ ਅਣਥੱਕ ਮਿਹਨਤ ਸਦਕਾ ਅਸੀਂ ਕੋਰੋਨਾ ਮਹਾਂਮਾਰੀ ਦੇ ਦਾਨਵ ਦਾ ਖਾਤਮਾ ਕਰਨ ਲਈ ਸਫਲਤਾ ਵੱਲ ਵੱਧ ਰਹੇ ਹਾਂ। ਅੰਤ ਵਿੱਚ ਮੈਡਮ ਕਮਲ ਸੈਣੀ ਜੀ ਦੁਆਰਾ ਸਰਬਤ ਦੀ ਸਿਹਤਮੰਦੀ ਦੀ ਕਾਮਨਾ ਕੀਤੀ ਗਈ ਅਤੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਅਸੀਂ ਕੋਰੋਨਾ ਵਿਰੁੱਧ ਕਾਮਯਾਬ ਹੋ ਰਹੇ ਹਾਂ ਪਰ ਅਜੇ ਅਵੇਸਲੇ ਹੋਣ ਦਾ ਸਮਾਂ ਨਹੀਂ ਆਇਆ, ਅਜੇ ਲੜਾਈ ਬਾਕੀ ਹੈ।
Comments are closed.