ਬਲੂਮਿੰਗ ਬਡਜ਼ ਸਕੂਲ ਵਿੱਚ ‘ਗਲੋਬਲ ਰੋਡ ਸੇਫਟੀ ਹਫਤਾ’ ਦੀ ਹੋਈ ਸ਼ੁਰੂਆਤ
ਟ੍ਰੈਫਿਕ ਐਜੁਕੇਸ਼ਨ ਸੈੱਲ ਮੋਗਾ ਦੀ ਟੀਮ ਵੱਲੋਂ ਵਿਦਿਆਰਥੀਆਂ, ਡਰਾਇਵਰਾਂ ਤੇ ਕੰਡਕਟਰਾਂ ਨੂੰ ਕੀਤਾ ਜਾਗਰੁਕ
ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਪੰਜਾਬ ਸਰਕਾਰ ਵੱਲੋਂ ਰੋਡ ਸੇਫ਼ਟੀ ਹਫਤਾ ਜੋ ਮਿਤੀ 15-05-2023 ਤੋ 21-05-2023 ਤੱਕ ਮਨਾਇਆ ਜਾ ਰਿਹਾ ਹੈ ਦੀ ਸ਼ੁਰੂਆਤ ਕਰਦਿਆਂ ਮਾਣਯੋਗ ਸ੍ਰੀ ਜੇ. ਇਲਨਚੇਲੀਅਨ ਆਈ ਪੀ ਐਸ ਸੀਨੀਅਰ ਕਪਤਾਨ ਪੁਲਿਸ ਮੋਗਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਸਰਦਾਰ ਜੋਰਾ ਸਿੰਘ ਕਾਗੜਾ ਡੀਐੱਸਪੀ ਟ੍ਰੈਫਿਕ ਮੋਗਾ ਜੀ ਦੀ ਅਗੂਵਾਈ ਵਿਚ ਗਲੋਬਲ ਰੋਡ ਸੇਫਟੀ ਹਫਤਾ ਮਨਾਉਂਦੇ ਹੋਏ ਸਕੂਲ ਦੇ ਵਿਦਿਆਰਥੀਆਂ, ਵੈਨ ਚਾਲਕਾਂ ਅਤੇ ਲੇਡੀ ਹੈਲਪਰਾਂ ਨੂੰ ਟ੍ਰੈਫਿਕ ਐਜੂਕੇਸ਼ਨ ਸੈੱਲ ਮੋਗਾ ਵੱਲੋਂ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ, ਲੇਨ ਡਰਾਈਵਿੰਗ ਸੰਬੰਧੀ, ਵਹੀਕਲਾਂ ਦੇ ਦਸਤਾਵੇਜ਼ ਪੂਰੇ ਰੱਖਣ, ਸਾਈਬਰ ਕਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਸਬੰਧੀ ਅਤੇ ਅਣਪਛਾਤੇ ਵਹੀਕਲ ਨਾਲ ਐਕਸੀਡੈਂਟ ਹੋਣ ਤੇ ਸਲੇਸ਼ੀਅਨ ਫੰਡ ਮੁਆਵਜ਼ਾ ਲੈਣ ਸਬੰਧੀ ਜਾਗਰੂਕ ਕੀਤਾ ਗਿਆ। ਸਰਦਾਰ ਜੋਰਾ ਸਿੰਘ ਕਾਗੜਾ ਡੀਐੱਸਪੀ ਟ੍ਰੈਫਿਕ ਅਤੇ ਏਐਸਆਈ ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਨੇ ਸੰਬੋਧਨ ਕੀਤਾ । ਸਰਦਾਰ ਜੋਰਾ ਸਿੰਘ ਕਾਗੜਾ ਡੀਐਸਪੀ ਟ੍ਰੈਫਿਕ ਮੋਗਾ ਜੀ ਨੇ ਸਾਰਿਆ ਨੂੰ ਰੋਡ ਸੇਫ਼ਟੀ ਸਬੰਧੀ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਪ੍ਰਤੀ ਵਿਸਥਾਰ ਪੂਰਵਕ ਜਾਗਰੂਕ ਕੀਤਾ। ਏ.ਐੱਸ.ਆਈ. ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਨੇ ਸਾਰਿਆਂ ਨੂੰ ਵਹੀਕਲਾਂ ਦੇ ਦਸਤਾਵੇਜ਼ ਪੂਰੇ ਰੱਖਣ, ਨਸ਼ਾ ਕਰਕੇ ਵਹੀਕਲ ਨਾ ਚਲਾਉਣ, ਦੋ ਪਹੀਆ ਵਾਹਨ ਚਲਾਉਣ ਵੇਲੇ ਹੈਲਮਟ ਦੀ ਵਰਤੋਂ ਕਰਨ, ਵਹੀਕਲ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਅਤੇ ਲੇਨ ਡਰਾਈਵਿੰਗ ਸੰਬੰਧੀ ਵੀ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ। ਵਹੀਕਲਾਂ ਤੇ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਵਾਉਣ ਦੀ ਅਪੀਲ ਕੀਤੀ ਗਈ। ਸਾਈਬਰ ਕ੍ਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਸੰਬੰਧੀ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ ਕਿ ਸਾਨੂੰ ਕਦੇ ਵੀ ਕਿਸੇ ਨੂੰ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਤੇ ਨਾ ਹੀ ਕਿਸੇ ਨਾਲ; ਆਪਣਾ ਓ.ਟੀ.ਪੀ ਸਾਂਝਾਂ ਕਰਨਾ ਚਾਹੀਦਾ ਹੈ। ਅਗਰ ਕਿਸੇ ਨਾਲ ਕੋਈ ਸਾਈਬਰ ਕ੍ਰਾਈਮ ਹੋ ਜਾਂਦਾ ਹੈ ਤਾਂ ਤੁਰੰਤ ਹੈਲਪ ਲਾਈਨ ਨੰਬਰ 1930 ਤੇ ਸ਼ਿਕਾਇਤ ਕਰਵਾਉਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਅਣਪਛਾਤੇ ਵਹੀਕਲ ਨਾਲ ਐਕਸੀਡੈਂਟ ਹੋਣ ਤੇ ਸਿਲੇਸੀਅਨ ਫੰਡ ਮੁਆਵਜ਼ਾ ਲੈਣ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬੀ.ਬੀ>ਅੱੈਸ ਗਰੁੱਪ ਦੇ ਸੀ.ਈ.ਓ ਸ਼੍ਰੀ ਰਾਹੁਲ ਛਾਬੜਾ ਜੀ ਨੇ ਸਾਰਿਆ ਨੂੰ ਸਾਇਬਰ ਕ੍ਰਾਇਮ ਬਾਰੇ ਜਾਗਰੁਕ ਕਰਦਿਆਂ ਦੱਸਿਆ ਕਿ ਸਾਨੂੰ ਆਪਣੇ ਮੋਬਾਇਲ ਵਿੱਚ ਕੋਈ ਵੀ ਐਪ ਡਾਉਣਲੋਡ ਕਰਨ ਤੋਂ ਪੁਹਲਾਂ ਉਸਦੀ ਚੰਗੀ ਤਰਾਂ ਜਾਂਚ ਕਰ ਲੈਣੀ ਚਾਹੀਦੀ ਹੈ ਅਤੇ ਐਪ ਨੂੰ ਮੋਬਾਇਲ ਦੀਆ ਪਰਮਿਸ਼ਨਾਂ ਦੇਣ ਤੋਂ ਪਹਿਲਾਂ ਸੁਚੇਤ ਰਹਿਣਾ ਚਾਹੀਦਾ ਹੈ। ਸਕੂਲ਼ ਵਿੱਚ ਪਹੁੰਚੇ ਸਰਦਾਰ ਜੋਰਾ ਸਿੰਘ ਕਾਗੜਾ ਡੀਐੱਸਪੀ ਟ੍ਰੈਫਿਕ ਮੋਗਾ ਅਤੇ ਟ੍ਰੈਫਿਕ ਅਜੂਕੇਸ਼ਨ ਸੇੱਲ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਹੈੱਡ ਕਾਂਸਟੇਬਲ ਸੁਖਜਿੰਦਰ ਸਿੰਘ ਟ੍ਰੈਫਿਕ ਐਜੂਕੇਸ਼ਨ ਸੈਲ ਮੋਗਾ, ਸਕੂਲ ਚੇਅਰਪਰਸਨ ਚੇਅਰਪਰਸਨ ਕਮਲ ਸੈਣੀ, ਪ੍ਰਿੰਸੀਪਲ ਡਾ. ਹਾਮੀਲੀਆ ਰਾਣੀ, ਸੀਈਓ ਰਾਹੁਲ ਛਾਬੜਾ, ਟਰਾਂਸਪੋਰਟ ਇੰਚਾਰਜ ਗੁਰਪ੍ਰਤਾਪ ਸਿੰਘ ਅਤੇ ਮੈਡਮ ਸੁਰੇਖਾ ਸ਼ਰਮਾ ਹਾਜ਼ਰ ਸਨ।
Comments are closed.