Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਵਿਦਿਆਰਥੀਆਂ ਨੂੰ ‘ਸ਼ਿਕਸ਼ਾ ਸੰਕਲਪ’ਦੀ ਸੌਂਹ ਚੁਕਾਈ ਗਈ

ਸ਼ਿਕਸ਼ਾ ਸੰਕਲਪ’ਭਾਰਤ ਦੇ ਸਿੱਖਿਆ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲੈਕੇ ਆਵੇਗਾ : ਕਮਲ ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਯੋਗ ਅਗੁਵਾਈ ਹੇਠ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਚੁੱਕਾ ਹੈ, ਵਿਖੇ ਅੱਜ ਸਵੇਰ ਦੀ ਸਭਾ ਮੌਕੇ ਵਿਦਿਆਰਥੀਆਂ ਨਾਲ “ਸ਼ਿਕਸ਼ਾ ਸੰਕਲਪ” ਮੁਹਿੰਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਇਸ ਨਾਲ ਸਬੰਧਿਤ ਸੌਂਹ ਵੀ ਚੁਕਾਈ ਗਈ। ਸ਼ਿਕਸ਼ਾ ਸੰਕਲਪ ਬਾਰੇ ਸਕੂਲ਼ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ‘ਸ਼ਿਕਸ਼ਾ ਸੰਕਲਪ’ਪ੍ਰੋਗਰਾਮ ਭਾਰਤ ਸਰਕਾਰ ਦੁਆਰਾ ਇਸ ਸਾਲ ਜੀ-20 ਸੰਮੇਲਨ ਦੀ ਪ੍ਰਧਾਨਗੀ ਦੌਰਾਨ ਸ਼ੁਰੂ ਕੀਤਾ ਗਿਆ ਹੈ। ਇਹ ਸੰਕਲਪ ਭਾਰਤ ਦੇ ਹਰ ਬੱਚੇ ਨੂੰ ਸਿੱਖਿਆ ਦੇਣ ਦੀ ਭਾਰਤ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਸੰਕਲਪ ਵਿੱਚ ਇੱਕ ਐਸੀ ਸਿੱਖਿਆ ਪ੍ਰਣਾਲੀ ਦੀ ਗੱਲ ਕੀਤੀ ਗਈ ਹੈ ਜੋ ਸਰਵਜਨਕ, ਨਿਆਂਪੂਰਣ ਅਤੇ ਸਮਾਜਿਕ ਹੈ। ‘ਸ਼ਿਕਸ਼ਾ ਸੰਕਲਪ’ ਇੱਕ ਮਹੱਤਵਪੂਰਨ ਮੁਹਿੰਮ ਹੈ ਜੋ ਭਾਰਤ ਦੇ ਵਿਕਾਸ ਲਈ ਜਰੂਰੀ ਹੈ। ਸ਼ਿਕਸ਼ਾ ਕਿਸੇ ਵਿਅਕਤੀ ਦੇ ਜੀਵਨ ਵਿੱਚ ਬਦਲਾਅ ਲੈਕੇ ਆ ਸਕਦੀ ਹੈ ਤੇ ਉਸ ਇਨਸਾਨ ਨੁੰ ਇੱਕ ਚੰਗਾ ਜੀਵਨ ਪ੍ਰਦਾਨ ਕਰ ਸਕਦੀ ਹੈ। ਸ਼ਿਕਸ਼ਾ ਹੀ ਕਿਸੇ ਵਿਅਕਤੀ ਨੂੰ ਦੇਸ਼ ਦੇ ਵਿਕਾਸ ਲਈ ਕੰਮ ਕਰਨ ਲਈ ਉਤਸਾਹਿਤ ਕਰ ਸਕਦੀ ਹੈ। ‘ਸ਼ਿਕਸ਼ਾ ਸੰਕਲਪ’ ਮੁਹਿੰਮ ਦੀ ਸਫਲਤਾ ਲਈ ਭਾਰਤ ਸਰਕਾਰ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਜਿਵੇਂ ਸਿੱਖਿਆ ਬਜਟ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਕਈ ਨਵੇਂ ਸਕੂਲ ਅਤੇ ਕਾਲਜ ਖੋਲਣ ਦੀ ਯੋਜਨਾ ਬਣਾਈ ਗਈ ਹੈ। ਇਸ ਮੁਹਿੰਮ ਵਿੱਚ ਸਫਲਤਾ ਪ੍ਰਾਪਤ ਕਰਨ ਤੇ ਭਾਰਤ ਜ਼ਿਆਦਾ ਵਿਕਾਸਸ਼ੀਲ ਅਤੇ ਵੱਧ ਸੁਵੀਧਾਵਾਂ ਮੁਹੱਇਆ ਕਰਵਾਉਣ ਵਾਲਾ ਦੇਸ਼ ਬਣ ਜਾਵੇਗਾ। ਇਸ ਸ਼ਿਕਸ਼ਾ ਸੰਕਲਪ ਦੇ ਮੁੱਖ ਟੀਚੇ ਹਨ : ਹਰ ਬੱਚੇ ਨੂੰ ਸਿੱਖਿਆ ਪ੍ਰਦਾਨ ਕਰਨਾ ਚਾਹੇ ਉਸਦੀ ਜਾਤੀ, ਧਰਮ ਜਾਂ ਹਾਲਤ ਕੈਸੀ ਵੀ ਹੋਵੇ, ਸਿੱਖਿਆ ਨੂੰ ਸਰਵਜਨਕ ਅਤੇ ਨਿਆਂਪੂਰਨ ਕਰਨ ਲਈ ਨਵੇਂ ਨਿਯਮ ਨਿਰਧਾਰਿਤ ਕਰਨਾ, ਉਚੇਰੀ ਸਿੱਖਿਆ ਲਈ ਵਧੇਰੇ ਨਵੇਂ ਸਾਧਨ ਮੁਹੱਇਆ ਕਰਵਾਉਣੇ, ਸਿੱਖਿਆ ਦੇ ਵਿਕਾਸ ਲਈ ਨਵੀਆਂ ਯੋਜਨਾਵਾਂ ਉਲੀਕਣਾ ਆਦਿ। ੳੇਹਨਾਂ ਅੱਗੇ ਕਿਹਾ ਕਿ ਇਸ ਸੰਕਲਪ ਦੀ ਪ੍ਰਾਪਤੀ ਨਾਲ ਭਾਰਤ ਵਿੱਚ ਸਿੱਖਿਆ ਦਾ ਇੱਕ ਨਵਾਂ ਸੂਰਜ ਚੜ੍ਹੇਗਾ ਅਤੇ ਇਸ ਸੰਕਲਪ ਦੀ 100 ਪ੍ਰਤੀਸ਼ਤ ਸਫਲਤਾ ਭਾਰਤ ਵਿੱਚੋਂ ਅਨਪੜ੍ਹਤਾ ਜੈਸੀ ਬੁਰਾਈ ਦਾ ਪੂਰਨ ਰੂਪ ਵਿੱਚ ਖਾਤਮਾ ਕਰ ਦੇਵੇਗੀ। ਅੰਤ ਵਿੱਚ ਵਿਦਿਆਰਥੀਆਂ ਨੇ ‘ਸ਼ਿਕਸ਼ਾ ਸੰਕਲਪ’ ਦੀ ਸੌਂਹ ਚੁੱਕੀ ਅਤੇ ਕਿਹਾ, “ਮੈਂ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਆਪਣੀ ਸਿੱਖਿਆ ਨੂੰ ਅੱਗੇ ਵਧਾਉਣ ਦਾ ਵਾਅਦਾ ਕਰਦਾ ਹਾਂ ਤਾਂ ਜੋ ਮੈਂ ਆਪਣੇ ਦੇਸ਼ ਦੀ ਤਰੱਕੀ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾਵਾਂ। ਮੈਂ ਭਾਰਤ ਦੇ ਇੱਕ ਜਿੰਮੇਵਾਰ ਅਤੇ ਸੂਚਿਤ ਨਾਗਰਿਕ ਬਣਨ ਲਈ ਲੋੜੀਂਦੇ ਹੁਨਰ ਅਤੇ ਗਿਆਨ ਨੂੰ ਵਿਕਸਤ ਕਰਨ ਦਾ ਵਾਅਦਾ ਕਰਦਾ ਹਾਂ।” ਚੇਅਰਪਰਸਨ ਮੈਡਮ ਕਮਲ ਸੈਣੀ ਜੀ ਵੱਲੋਂ ਵੀ ਭਾਰਤ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਉਹਨਾਂ ਕਿਹਾ ਕਿ ‘ਸ਼ਿਕਸ਼ਾ ਸੰਕਲਪ’ ਭਾਰਤ ਦੇ ਸਿੱਖਿਆ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲੈਕੇ ਆਵੇਗਾ।

Comments are closed.