Latest News & Updates

ਬਲੂਮਿੰਗ ਬਡਜ਼ ਸਕੂਲ ਮੋਗਾ ਚ’ ਵਰਲਡ ਮਲੇਰੀਆ ਡੇ ਮੌਕੇ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ

ਸਮੇਂ-ਸਮੇਂ ਤੇ ਸਕੂਲ ਵਿੱਚ ਕੀਤਾ ਜਾਂਦਾ ਹੈ ਫੋਗ ਸਪਰੇਅ-ਕਮਲ ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਵਿੱਚ ਸਵੇਰ ਦੀ ਸਭਾ ਦੋਰਾਨ ਵਰਲਡ ਮਲੇਰੀਆ ਡੇ ਬਾਰੇ ਵਿਦਿਆਰਥੀਆਂ ਵੱਲੋਂ ਇਸ ਦਿਨ ਨਾਲ ਸੰਬੰਧਤ ਜਾਣਕਾਰੀ ਸਾਂਝੀ ਕੀਤੀ ਗਈ। ਵਿਦਿਆਰਥੀਆਂ ਵੱਲੋਂ ਇਸ ਦਿਨ ਨਾਲ ਸਬੰਧਤ ਕਈ ਕਿਸਮ ਦੇ ਚਾਰਟ, ਸਲੋਗਨ ਆਦਿ ਬਣਾਏ ਗਏ। ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਵਰਲਡ ਮਲੇਰੀਆ ਦਿਵਸ 25 ਅਪ੍ਰੈਲ 2008 ਨੁੰ ਪਹਿਲੀ ਵਾਰੀ ਮਨਾਇਆ ਗਿਆ ਸੀ। ਇਹ ਦਿਨ ਮਲੇਰੀਆ ਨੂੰ ਨਿਯੰਤਰਿਤ ਕਰਨ ਅਤੇ ਖ਼ਤਮ ਕਰਨ ਲਈ ਵਿਸ਼ਵਵਿਆਪੀ ਯਤਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਮਰਪਿਤ ਹੈ। ਮਲੇਰੀਆ ਇੱਕ ਜਾਨਲੇਵਾ ਬਿਮਾਰੀ ਹੈ ਜੋ ਪਰਜੀਵੀਆਂ ਦੁਆਰਾ ਹੁੰਦੀ ਹੈ ਜੋ ਸੰਕਰਮਿਤ ਮਾਦਾ ਐਨੋਫਿਲੀਜ਼ ਮੱਛਰ ਦੇ ਕੱਟਣ ਦੁਆਰਾ ਲੋਕਾਂ ਵਿੱਚ ਫੈਲਦੀ ਹੈ। ਇਸ ਨੂੰ ਮਨਾਉਣ ਦਾ ਮੰਤਵ ਮਲੇਰੀਆ ਵਰਗੇ ਭਿਆਨਕ ਰੋਗ ਵੱਲ ਲੋਕਾਂ ਦਾ ਧਿਆਨ ਕੇਂਦਰਿਤ ਕਰਨਾ ਹੈ। ਜਿਸ ਨਾਲ ਹਰ ਸਾਲ ਲੱਖਾਂ ਲੋਕ ਮਰਦੇ ਹਨ। ਵਿਸ਼ਵ ਮਲੇਰੀਆ ਦਿਵਸ 2023 ਦਾ ਥੀਮ “ਜ਼ੀਰੋ ਮਲੇਰੀਆ – ਆਓ ਮਿਲ ਕੇ ਕਰੀਏ” ਹੈ। ਇਸ ਸਾਲ ਦਾ ਥੀਮ ਜ਼ੀਰੋ ਮਲੇਰੀਆ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਮੂਹਿਕ ਕਾਰਵਾਈ ਦੀ ਲੋੜ ਨੂੰ ਉਜਾਗਰ ਕਰਦਾ ਹੈ, ਜੋ ਕਿ ਵਿਸ਼ਵ ਮਲੇਰੀਆ ਰਣਨੀਤੀ ਦੇ ਅਨੁਸਾਰ ਹੈ। ਜਿਸਦਾ ਉਦੇਸ਼ 2030 ਤੱਕ ਮਲੇਰੀਆ ਦੇ ਮਾਮਲਿਆਂ ਅਤੇ ਮੌਤਾਂ ਨੂੰ 90% ਤੱਕ ਘਟਾਉਣਾ ਹੈ। ਉਹਨਾਂ ਵੱਲੋਂ ਇਸ ਮਹਾਂਮਾਰੀ ਤੋਂ ਬਚਣ ਲਈ ਕਈ ਉਪਾਅ ਵੀ ਦੱਸੇ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਕੂਲ ਵਿੱਚ ਆ ਰਹੇ ਵਿਦਿਆਰਥੀਆਂ ਦੀ ਸਿਹਤ ਦੀ ਜਿੰਮੇਵਾਰੀ ਸਾਡੀ ਹੈ ਜਿਸ ਕਰਕੇ ਹਰ ਸ਼ਨੀਵਾਰ ਸਕੂਲ ਦੇ ਹਰ ਕੋਨੇ ਚ’ ਫੋਗ ਸਪ੍ਰੇਅ ਕਰਵਾਈ ਜਾਂਦੀ ਹੈ ਅਤੇ ਕਿੰਡਰਗਾਰਟਨ ਵਿੰਗ ਵਿੱਚ ਰੋਜ਼ਾਨਾ ਸਪ੍ਰੇਅ ਕੀਤੀ ਜਾਂਦੀ ਹੈ ਤਾਂ ਜੋ ਇਸ ਮਲੇਰੀਆ ਦੇ ਮੱਛਰ ਨੂੰ ਖਤਮ ਕੀਤਾ ਜਾ ਸਕੇ। ਉਹਨਾਂ ਨੇ ਉਚੇਚੇ ਤੌਰ ਤੇ ਦੱਸਿਆ ਕਿ ਸੰਸਥਾ ਵਿੱਚ ਤਿੰਨ ਤੋਂ ਚਾਰ ਫੋਗ ਮਸ਼ੀਨਾਂ ਦਾ ਖਾਸ ਪ੍ਰਬੰਧ ਹੈ। ਇਸ ਦੌਰਾਨ ਵਿਦਿਆਰਥੀਆਂ ਨੂੰ ਇਸ ਦੀ ਰੋਕਥਾਮ ਲਈ ਸਾਵਧਾਨੀਆਂ ਵਰਤਣ ਅਤੇ ਮੌਸਮ ਦੇ ਅਨੁਕੂਲ ਆਪਣੀ ਸਿਹਤ ਦਾ ਧਿਆਨ ਰੱਖਣ, ਆਪਣੇ ਆਲੇ ਦੁਆਲੇ ਨੂੰ ਸਾਫ- ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਇਸ ਭਿਆਨਕ ਬੀਮਾਰੀ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਇਸ ਬੀਮਾਰੀ ਨੂੰ ਜੜੋ੍ਹ ਖਤਮ ਕੀਤਾ ਜਾ ਸਕੇ ਅਤੇ ਸਰਕਾਰ ਦੇ ਨਾਲ-ਨਾਲ ਸਾਨੂੰ ਪੂਰਾ ਯੋਗਦਾਨ ਦੇਣਾ ਚਾਹੀਦਾ ਹੈ। ਵਿਸ਼ਵ ਮਲੇਰੀਆ ਦਿਵਸ ਮਲੇਰੀਆ ਨੂੰ ਨਿਯੰਤਰਿਤ ਕਰਨ ਅਤੇ ਖ਼ਤਮ ਕਰਨ ਦੇ ਵਿਸ਼ਵਵਿਆਪੀ ਯਤਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਮਹੱਤਵਪੂਰਨ ਦਿਨ ਹੈ। ਇਸ ਸਾਲ ਦੇ ਵਿਸ਼ਵ ਮਲੇਰੀਆ ਦਿਵਸ ਦਾ ਥੀਮ ਜ਼ੀਰੋ ਮਲੇਰੀਆ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਮੂਹਿਕ ਕਾਰਵਾਈ ਦੀ ਲੋੜ ਨੂੰ ਦਰਸਾਉਂਦਾ ਹੈ। ਮਿਲ ਕੇ ਕੰਮ ਕਰਕੇ ਅਤੇ ਪ੍ਰਭਾਵਸ਼ਾਲੀ ਰੋਕਥਾਮ, ਨਿਦਾਨ ਅਤੇ ਇਲਾਜ ਵਿੱਚ ਨਿਵੇਸ਼ ਕਰਨਾ ਜਾਰੀ ਰੱਖ ਕੇ, ਅਸੀਂ ਮਲੇਰੀਆ ਦੇ ਬੋਝ ਨੂੰ ਘਟਾ ਸਕਦੇ ਹਾਂ ਅਤੇ ਜਾਨਾਂ ਬਚਾ ਸਕਦੇ ਹਾਂ।

Comments are closed.