Latest News & Updates

ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਅਤੇ ਹਾਊਸ ਕਪਤਾਨਾਂ ਨੂੰ ਕੀਤਾ ਗਿਆ ਸਨਮਾਨਿਤ

ਜ਼ਿਲ੍ਹਾ ਮੋਗਾ ਦੀਆਂ ਨਾਮਵਰ ਅਤੇ ਸਿਰਮੌਰ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ,ਪਿੰਡ-ਚੰਦਨਵਾਂ ਵਿਖੇ ਪੰਜਵੇਂ ਸਲਾਨਾ ਖੇਡ ਸਮਾਗਮ ਦੌਰਾਨ ਵਧੀਆ ਕਾਰਜ਼ੁਗਾਰੀ ਵਿਖਾਉਣ ਲਈ ਸਕੂਲ ਅਤੇ ਹਾਊਸ ਕਪਤਾਨਾਂ ਨੂੰ ਸਨਮਾਨਿਤ ਕੀਤਾ ਗਿਆ ।ਇਸ ਸਾਲ ਬੀ.ਬੀ.ਐਸ ਚੰਦਨਵਾਂ ਦੇ ਸਕੂਲ ਕਪਤਾਨ ਜੋਬਨਪ੍ਰੀਤ ਸਿੰਘ(ਜਮਾਤ 10+2) ਅਤੇ ਹਰਪ੍ਰੀਤ ਕੌਰ(ਜਮਾਤ 10+1) ਰਹੇ ।ਸਕੂਲ ਕਪਤਾਨਾਂ ਨੂੰ ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਮੁੱਖ ਮਹਿਮਾਨ ਸ਼੍ਰੀ ਅਰਵਿੰਦਰਪਾਲ ਜੀ ਢੌਂਸੀ ਵੱਲੋਂ ਸਨਮਾਨਿਤ ਕੀਤਾ ਗਿਆ ।ਸੀਨੀਅਰ ਵਿੰਗ ਦੇ ਬਲੂ ਹਾਊਸ ਦੇ ਕਪਤਾਨ ਸੁੱਖਪ੍ਰੀਤ ਸਿੰਘ,ਯੈਲੋ ਹਾਊਸ ਦੇ ਗੁਰਭੇਜ ਸਿੰਘ,ਗ੍ਰੀਨ ਹਾਊਸ ਦੇ ਤਨਿਸ਼ ਸ਼ਰਮਾ ਅਤੇ ਰੈਡ ਹਾਊਸ ਦੇ ਰਵਿੰਦਰ ਗਿੱਲ ਨੂੰ ਸਨਮਾਨਿਤ ਕੀਤਾ ਗਿਆ । ਇਸੇ ਤਰ੍ਹਾਂ ਜੂਨੀਅਰ ਵਿੰਗ ਦੇ ਬਲੂ ਹਾਊਸ ਦੇ ਗੁਰਵਿੰਦਰ ਸਿੰਘ,ਯੈਲੋ ਹਾਊਸ ਦੇ ਬਰਜੋਧ ਸਿੰਘ,ਗ੍ਰੀਨ ਹਾਊਸ ਦੇ ਰਣਵੀਰ ਸਿੰਘ ਅਤੇ ਰੈਡ ਹਾਊਸ ਦੇ ਦਿੱਲਪ੍ਰੀਤ ਸਿੰਘ ਨੂੂੰ ਸਨਮਾਨਿਤ ਕੀਤਾ ਗਿਆ ।ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਨੇ ਦੱਸਿਆ ਕਿ ਉਹਨਾਂ ਦੀਆਂ ਸਿੱਖਿਅਕ ਸੰਸਥਾਵਾਂ ਦੇ ਹਰ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਹੋਵੇ, ਇਹ ਹੀ ਉਹਨਾਂ ਦਾ ਮੁੱਖ ਟੀਚਾ ਹੈ ।

Comments are closed.