Latest News & Updates

ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ 16ਵੀਆਂ ਬੀ.ਬੀ.ਐੱਸ ਖੇਡਾਂ ਦੇ ਸੈਮੀ ਫਾਈਨਲ ਮੈਚ ਅਤੇ ਟਰੈਕ ਈਵੈਂਟ ਕਰਵਾਏ ਗਏ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਹੋਣ ਜਾ ਰਹੀਆਂ 16ਵੀਆਂ ਬੀ. ਬੀ. ਐੱਸ. ਗੇਮਜ਼ ਅਤੇ ਸਲਾਨਾ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ ਜਿਸ ਦਾ ਇੰਤਜ਼ਾਰ ਹਰ ਵਿਦਿਆਰਥੀ ਨੂੰ ਹੁੰਦਾ ਹੈ ਕਿਉਂਕਿ ਇਹ ਸਲਾਨਾ ਸਮਾਗਮ ਵਿਦਿਆਰਥੀਆਂ ਲਈ ਬੜ੍ਹਾ ਹੀ ਉਤਸ਼ਾਹ ਲੈਕੇ ਆਉਂਦਾ ਹੈ। ਬੀ.ਬੀ.ਐੱਸ. ਦਾ ਹਰ ਇੱਕ ਵਿਦਿਆਰਥੀ ਕਿਸੇ ਨਾ ਕਿਸੇ ਖੇਡ ਵਿੱਚ ਭਾਗ ਲੈਂਦਾ ਹੈ ਅਤ ਆਪਣੀ ਕਾਬਲਿਅਤ ਦਾ ਪ੍ਰਦਰਸ਼ਨ ਕਰਦਾ ਹੈ। ਜਾਣਕਾਰੀ ਦਿੰਦਿਆ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਇਹਨਾਂ 16ਵੀਆਂ ਬੀ.ਬੀ.ਐੱਸ ਖੇਡਾਂ ਦੌਰਾਨ ਕਈ ਪ੍ਰਕਾਰ ਦੇ ਡਿਸਪਲੇਅ, ਗੀਤ ਸੰਗੀਤ, ਪੀ.ਟੀ. ਡਿਸਪਲੇਅ ਆਦਿ ਦੇ ਨਾਲ ਕਈ ਪ੍ਰਕਾਰ ਦੀਆਂ ਇੰਨਡੋਰ ਅਤੇ ਆਊਟਡੋਰ ਖੇਡਾਂ ਕਰਵਾਈਆ ਜਾਣਗੀਆਂ। ਹਮੇਸ਼ਾਂ ਦੀ ਤਰ੍ਹਾਂ ਇਸ ਸਾਲ ਵੀ ਸਾਰੇ ਬੱਚਿਆਂ ਵਿੱਚ ਇਹਨਾਂ ਬੀ.ਬੀ.ਐਸ ਗੇਮਜ਼ ਨੂੰ ਲੈ ਕੇ ਭਾਰੀ ਉਤਸ਼ਾਹ ਅਤੇ ਜੋਸ਼ ਪਾਇਆ ਜਾ ਰਿਹਾ ਹੈ। ਹਰ ਖਿਡਾਰੀ ਦੂਜੇ ਖਿਡਾਰੀ ਤੋਂ ਅੱਗੇ ਨਿਕਲਣ ਦੀ ਦੌੜ ਵਿੱਚ ਹੈ। ਇਹਨਾਂ 16ਵੀਆਂ ਬੀ.ਬੀ.ਐਸ ਖੇਡਾਂ ਤਹਿਤ ਕਈ ਪ੍ਰਕਾਰ ਦੇ ਸੈਮੀਫਾਈਨਲ ਮੁਕਾਬਲੇ ਕਰਵਾਏ ਗਏ। ਸਲਾਨਾ ਸਮਾਗਮ ਤੋਂ ਪਹਿਲਾਂ ਹੀ ਇਨਡੋਰ-ਆਉਟਡੋਰ ਖੇਡਾਂ ਦੇ ਕਵਾਰਟਰ ਫਾਇਨਲ ਅਤੇ ਸੈਮੀਫਾਈਨਲ ਮੁਕਾਬਲੇ ਸ਼ੁਰੂ ਹੋ ਜਾਂਦੇ ਹਨ ਜਿਹਨਾਂ ਵਿੱਚ ਸਾਰੇ ਹੀ ਵਿਦਿਆਰਥੀ ਬੜੇ ਜੋਸ਼ ਨਾਲ ਭਾਗ ਲੈਂਦੇ ਹਨ। ਜ਼ਿਕਰਯੋਗ ਹੈ ਕਿ ਇਹਨਾਂ 16ਵੀਆਂ ਖੇਡਾਂ ਦੌਰਾਨ 60 ਤੋਂ ਵੱਧ ਸੈਮੀਫਾਈਨਲ ਅਤੇ ਫਾਈਨਲ ਮੈਚ ਹੋਏ। ਇਹਨਾਂ ਮੁਕਾਬਲਿਆਂ ਦੌਰਾਨ ਕ੍ਰਿਕਟ, ਕਬੱਡੀ, ਬੇਸ ਬਾਲ, ਹਾਕੀ, ਸਾਫਟ ਬਾਲ, ਹੈਂਡਬਾਲ, ਬਾਸਕਟ ਬਾਲ, ਫੁੱਟਬਾਲ, ਖੋ-ਖੋ, ਡੌਜ ਬਾਲ, ਸਨੂਕਰ, ਚੈੱਸ, ਕੈਰਮ, ਥ੍ਰੋ-ਬਾਲ, ਵਾਲੀਬਾਲ ਆਦਿ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਟਰੈਕ ਈਵੇਂਟ ਜਿਵੇਂ 200 ਮੀਟਰ, 400 ਮੀਟਰ, 600 ਮੀਟਰ, 800 ਮੀਟਰ ਦੌੜਾਂ ਵੀ ਕਰਵਾਈਆਂ ਗਈਆਂ। ਇਹ ਦੌੜਾਂ ਅੰਡਰ-14, ਅੰਡਰ-17, ਅੰਡਰ-19 ਉਮਰ ਵਰਗ ਸ਼੍ਰੇਣੀਆਂ ਵਿੱਚ ਲੜਕੇ ਅਤੇ ਲੜਕੀਆਂ ਲਈ ਕਰਵਾਈਆਂ ਗਈਆਂ। ਇਹਨਾਂ ਦੌੜਾਂ ਵਿੱਚ ਵੀ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਸੈਮੀਫਾਈਨਲ ਮੈਚਾਂ ਵਿੱਚੋਂ ਜਿਹੜੀਆਂ ਟੀਮਾਂ ਫਾਈਨਲ ਵਿੱਚ ਪਹੁੰਚਣਗੀਆਂ ਉਹਨਾਂ ਦੇ ਫਾਈਨਲ ਖੇਡ ਮੁਕਾਬਲੇ ਹੋਣਗੇ। ਜਿਹੜੀਆ ਟੀਮਾਂ ਫਾਈਨਲ ਮੈਚਾਂ ਵਿੱਚ ਭਿੜਨਗੀਆਂ ਜੇਤੂ ਹੋਣ ਉਪਰੰਤ ਉਹਨਾਂ ਨੂੰ ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਬੀ.ਬੀ.ਐਸ ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਉਚੇਚੇ ਤੌਰ ‘ਤੇ ਸੰਬੋਧਨ ਕਰਦਿਆਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਬੱਚਿਆਂ ਨੂੰ ਵਿਦਿਅਕ ਖੇਤਰ ਦੇ ਨਾਲ-ਨਾਲ ਖੇਡਾਂ ਅਤੇ ਹੋਰ ਅਗਾਂਹ ਗਤੀਵਿਧੀਆ ਵਿੱੱਚ ਨਿਪੁੰਨ ਬਣਾਉਣਾ ਹੈ। ਉਹਨਾਂ ਅੱਗੇ ਕਿਹਾ ਕਿ ਹਰੇਕ ਵਿਦਿਆਰਥੀ ਵਿੱਚ ਆਪਣੀ ਪ੍ਰਤਿਭਾ ਨੂੰ ਉਜਾਗਰ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ ਤਾਂ ਜੋ ਆਪਣੇ ਭਵਿੱਖ ਨੂੰ ਉਜਵਲ ਬਣਾ ਸਕਣ। ਉਹਨਾਂ ਦੱਸਿਆ ਕਿ 16ਵੀਆਂ ਬੀ.ਬੀ.ਐਸ ਖੇਡਾਂ ਪਹਿਲੇ ਸਾਲਾਂ ਦੀ ਤਰਾਂ੍ਹ ਸਕੂਲ ਕੈਂਪਸ ਵਿੱਚ ਹੀ ਕਰਵਾਈਆਂ ਜਾਣਗੀਆਂ ਜਿਹਨਾਂ ਦੀਆਂ ਤਿਆਰੀਆਂ ਸਾਰੇ ਵਿਦਿਆਰਥੀਆਂ ਅਤੇ ਸਾਰੇ ਸਟਾਫ ਵੱਲੋਂ ਬੜੇ ਜ਼ੋਰਾਂ ਸ਼ੋਰਾਂ ਨਾਲ ਜਾਰੀ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਉਚੇਚੇ ਤੌਰ ‘ਤੇ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਦੱਸਿਆ ਕਿ ਵਿਦਿਆਰਥੀਆਂ ਨੂੰ ਇੱਕ ਅਜਿਹਾ ਪਲੇਟਫਾਰਮ ਦਿੱਤਾ ਹੈ ਜਿਸ ਵਿੱਚ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਮੋਹਰੀ ਹੁੰਦੇ ਹੋਏ ਚੰਗੀਆਂ ਪੁਜੀਸ਼ਨਾਂ ਹਾਸਲ ਕਰਦੇ ਹੋਏ ਅੱਗੇ ਵੱਧ ਰਹੇ ਹਨ।

Comments are closed.