Latest News & Updates

ਲਗਾਤਾਰ ਦੂਸਰੀ ਵਾਰ ਬਾਰ ਕਾਉਂਸਲ ਦੇ ਪ੍ਰਧਾਨ ਚੁਣੇ ਜਾਣ ਤੇ ਐਡਵੋਕੇਟ ਸੁਨੀਲ ਗਰਗ ਨੂੰ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਦਵਿੰਦਰ ਪਾਲ ਸਿੰਘ ਰਿੰਪੀ ਅਤੇ ਕੁਲਦੀਪ ਸਹਿਗਲ ਵੱਲੋਂ ਦਿੱਤੀ ਗਈ ਵਧਾਈ

ਹਾਲ ਹੀ ਵਿੱਚ ਇਸ ਵਾਰ ਦੇ ਹੋਏ ਐਡਵੋਕੇਟ ਬਾਰ ਕਾਉਂਸਲ ਦੀ ਚੋਣਾਂ ਮੁਕੰਮਲ ਹੋਈਆ ਹਨ। ਜਿਸ ਵਿੱਚ ਮੌਗਾ ਜ਼ਿਲੇ ਦੇ ਸਮੂਹ ਵਕੀਲ ਭਾਈਚਾਰੇ ਵੱਲੋਂ ਐਡਵੋਕੇਟ ਸੁਨੀਲ ਗਰਗ ਨੂੰ ਫੇਰ ਬਾਰ ਕਾਉਂਸਲ ਦਾ ਪ੍ਰਧਾਨ ਚੁਣਿਆ ਗਿਆ। ਇਸ ਖੁਸ਼ੀ ਦੇ ਮੌਕੇ ਤੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਦਵਿੰਦਰ ਪਾਲ ਸਿੰਘ ਰਿੰਪੀ ਅਤੇ ਕੁਲਦੀਪ ਸਹਿਗਲ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਤਉਹਨਾਂ ਨੂੰ ਵਧਾਈ ਦਿੱਤੀ ਤੇ ਸ਼ੁਭ ਕਾਮਨਾਵਾਂ ਦਿੱਤੀਆਂ। ਇਹ ਲਗਾਤਾਰ ਦੂਸਰਾ ਮੌਕਾ ਹੈ ਜਦੋਂ ਐਡਵੋਕੇਟ ਸੁਨੀਲ ਗਰਗ ਨੂੰ ਬਾਰ ਕਾਉਂਸਲ ਦਾ ਪ੍ਰਧਾਨ ਚੁਣਿਆ ਗਿਆ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਲੂਮਿੰਗ ਬਡਜ਼ ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਜੀ ਵੱਲੋਂ ਕੀਤਾ ਗਿਆ। ਡਾ. ਸੰਜੀਵ ਕੁਮਾਰ ਸੈਣੀ ਜੀ ਨੇ ਅੱਗੇ ਦੱਸਿਆ ਕਿ ਲਗਾਤਾਰ ਦੂਸਰੀ ਵਾਰ ਬਾਰ ਕਾਉਂਸਲ ਦਾ ਪ੍ਰਧਾਨ ਚੁਣਿਆ ਜਾਣਾ ਐਡਵੋਕੇਟ ਸੁਨੀਲ ਗਰਗ ਜੀ ਦੀ ਵਧੀਆ ਕਾਰਜਪ੍ਰਣਾਲੀ, ਅਗਾਂਹਵਧੂ ਸੋਚ ਦਾ ਨਤੀਜਾ ਹੈ ਅਤੇ ਇਸੇ ਗਲ ਤੋਂ ਉਹਨਾਂ ਦੀ ਲੀਡਰਸ਼ਿਪ ਬਾਰੇ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਕਿਹਾ ਕਿ ਜ਼ਿਲਾ ਬਾਰ ਦੀਆਂ ਕੁਲ 455 ਵੋਟਾਂ ਵਿੱਚੋਂ 436 ਵੋਟਾਂ ਪਾਈਆਂ ਗਈਆਂ ਅਤੇ ਫਾਈਨਲ ਗਿਣਤੀ ਵਿੱਚ ਐਡਵੋਕੇਟ ਸੁਨੀਲ ਗਰਗ ਆਪਣੇ ਸਾਥੀ ਵਕੀਲ ਬਰਿੰਦਰਪਾਲ ਸਿੰਘ ਰੱਤੀਆਂ ਤੋਂ 81 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਐਡਵੋਕੇਟ ਸੁਨੀਲ ਗਰਗ ਨੂੰ 294 ਵੋਟਾਂ ਹਾਸਿਲ ਹੋਈਆਂ ਅਤੇ ਐਡਵੋਕੇਟ ਬਰਿੰਦਰਪਾਲ ਸਿੰਘ ਰੱਤੀਆਂ ਨੂੰ 173 ਵੋਟਾਂ ਮਿਲੀਆਂ। ਐਡਵੋਕੇਟ ਸੁਨੀਲ ਗਰਗ ਜੀ ਦੇ ਮੁੜ੍ਹ ਪ੍ਰਧਾਨ ਚੁਣੇ ਜਾਣ ਤੇ ਵਕੀਲ ਭਾਈਚਾਰੇ ਵਿੱਚ ਕਾਫੀ ਖੁਸ਼ੀ ਦੇਖਣ ਨੂੰ ਮਿਲੀ। ਉਹਨਾਂ ਅੱਗੇ ਦੱਸਿਆ ਕੇ ਐਡਵੋਕੇਟ ਸੁਨੀਲ ਗਰਗ ਜੀ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਦੇ ਤੌਰ ਤੇ ਵੀ ਕੰਮ ਕਰ ਰਹੇ ਹਨ। ਇਸ ਮੌਕੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਜੀ ਸਮੇਤ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸ੍ਰ. ਦਵਿੰਦਰਪਾਲ ਸਿੰਘ ਰਿੰਪੀ ਅਤੇ ਸ੍ਰ. ਕੁਲਦੀਪ ਸਹਿਗਲ ਜੀ ਵੱਲੋਂ ਫੁੱਲਾਂ ਦਾ ਸੁੰਦਰ ਗੁਲਦਸਤਾ ਦੇ ਕੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਐਡਵੋਕੇਟ ਸੁਨੀਲ ਗਰਗ ਜੀ ਨੂੰ ਉਹਨਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਭੇਂਟ ਕੀਤੀਆਂ ਗਈਆਂ।

Comments are closed.