Latest News & Updates

ਬਲੂਮਿੰਗ ਬਡਜ਼ ਸਕੁਲ ਵਿੱਚ 16ਵੀਆਂ ਬੀ.ਬੀ.ਐੱਸ ਖੇਡਾਂ ਦੇ ਮੈਡਲ ਕੀਤੇ ਗਏ ਰਿਲੀਜ਼

230 ਸੋਨੇ, 230 ਚਾਂਦੀ ਅਤੇ 230 ਕਾਂਸੇ ਦੇ ਮੈਡਲ ਦਾਅ ਤੇ ਹੋਣਗੇ – ਸੰਜੀਵ ਕੁਮਾਰ ਸੈਣੀ

ਪੜਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਅੰਦਰਲੀ ਪ੍ਰਤਿਭਾ ਨੂੰ ਉਭਾਰਨ ਲਈ ਲੋੜੀਂਦੇ ਪਲੇਟਫਾਰਮ ਮਹੁੱਈਆ ਕਰਵਾਉਣ ਵਾਲੀ ਮਾਲਵੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਦਸੰਬਰ ਦੇ ਤੀਸਰੇ ਹਫਤੇ ਦੋਰਾਨ ਹੋ ਰਹੀਆਂ 16ਵੀਆਂ ਬੀ.ਬੀ.ਐੱਸ ਖੇਡਾਂ ਦੇ ਮੈਡਲ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ, ਸਕੂਲ ਪ੍ਰਿੰਸੀਪਲ ਡਾ: ਹਮੀਲੀਆ ਰਾਣੀ, ਵਾਇਸ ਪ੍ਰਿੰਸੀਪਲ ਨਿਧੀ ਬਰਾੜ, ਸੀ.ਈ.ਓ. ਰਾਹੁਲ ਛਾਬੜਾ ਜੀ ਦੀ ਮੋਜੂਦਗੀ ਵਿੱਚ ਸਕੂਲ ਕਪਤਾਨਾਂ ਅਤੇ ਹਾਉਸ ਕਪਤਾਨਾਂ ਵੱਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤੇ ਗਏ। ਇਹਨਾਂ ਸਲਾਨਾ ਖੇਡਾਂ ਸਬੰਧੀ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਨੇ ਦੱਸਿਆ ਕਿ ਖਿਡਾਰੀਆਂ ਲਈ 230 ਗੋਲਡ, 230 ਸਿਲਵਰ ਅਤੇ 230 ਕਾਂਸੇ ਦੇ ਤਗਮੇ ਦਾਅ ‘ਤੇ ਹੋਣਗੇ। ਇਸ ਮੌਕੇ ਸ੍ਰੀ ਸੰਜੀਵ ਕੁਮਾਰ ਸੈਣੀ ਨੇ ਉਚੇਚੇ ਤੌਰ ਤੇ ਇਹਨਾਂ 16ਵੀਆਂ ਬੀ.ਬੀ.ਐੱਸ ਖੇਡਾਂ 2023 ਸਬੰਧਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹਨਾਂ ਖੇਡਾਂ ਦੌਰਾਨ ਸਾਰਾ ਸਾਲ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚੋਂ ਜੇਤੂ ਰਹੇ ਖਿਡਾਰੀਆਂ ਅਤੇ ਵਿਦਿਅਕ ਖੇਤਰ ਵਿੱਚ ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਥੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਆਦਿ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸਕੁਲ ਵਿੱਚ 38 ਵੱਖ-ਵੱਖ ਇੰਡੋਰ ਅਤੇ ਆਉਟਡੋਰ ਖੇਡਾਂ ਅਤੇ 22 ਦੇ ਕਰੀਬ ਟ੍ਰੈਕ ਤੇ ਫੀਲਡ ਈਵੈਂਟ ਦਾ ਖਾਸ ਪ੍ਰਬੰਧ ਹੈ ਜਿਹਨਾਂ ਵਿੱਚ ਵਿਦਿਆਰਥੀਆ ਕੋਲ 60 ਵਿਕਲਪ ਹਨ ਜਿਹਨਾਂ ਵਿੱਚ ਉਹ ਭਾਗ ਲੈ ਕੇ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਸਕਦੇ ਹਨ। ਇਸ ਉਪਰੰਤ ਸਕੂਲ ਕਪਤਾਨਾਂ ਦੀ ਅਗੁਵਾਈ ਹੇਠ ਸਾਰੇ ਮੋਨਿਟਰਾਂ ਨੂੰ ਨਾਲ ਲੈ ਕੇ ਹਰ ਵਿਦਿਆਰਥੀ ਨੂੰ ਮੈਡਲ ਦਿਖਾਏ ਗਏ ਜਿਸ ਨਾਲ ਉਹਨਾਂ ਅੰਦਰ ਵੀ ਪੂਰਾ ਜੋਸ਼ ਭਰ ਗਿਆ ਅਤੇ ਸਾਰੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਹ ਸਲਾਨਾ ਸਮਾਗਮ ਖੇਡਾਂ ਅਤੇ ਕਲਚਰਲ ਐਕਟੀਵਿਟੀਆਂ ਦਾ ਸੁਮੇਲ ਹੁੰਦਾ ਹੈ। ਜਿਸ ਵਿੱਚ ਵਿਦਿਆਰਥੀ ਆਪਣੀ ਰੂਚੀ ਮੁਤਾਬਿਕ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ ਤੇ ਸਾਰੇ ਸਾਲ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਮੌਕੇ ਸਕੂਲ ਚੇਅਰਪਰਸਨ ਮੈਡਮ ਕਮਲ ਸੇਣੀ ਜੀ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨਾ ਅਤੇ ਚੰਗਾ ਪਲੇਟਫਾਰਮ ਦੇਣਾ ਹੈ। ਜ਼ਿਕਰਯੋਗ ਹੈ ਕਿ ਮੈਡਲ ਰਿਲੀਜ਼ ਸਮਾਗਮ ਦੌਰਾਨ ਬੱਚਿਆਂ ਵਿੱਚ ਇਹਨਾਂ ਸਲਾਨਾ ਖੇਡਾਂ ਨੂੰ ਲੈ ਕੇ ਭਾਰੀ ਉਤਸ਼ਾਹ ਅਤੇ ਜੋਸ਼ ਵੇਖਣ ਨੂੰ ਮਿਲਿਆ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Comments are closed.