Latest News & Updates

ਚੰਦਨਵਾਂ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਗਿਆ ਜਨਮਾਸ਼ਟਮੀ ਦਾ ਤਿਉਹਾਰ

ਜ਼ਿਲ੍ਹਾ ਮੋਗਾ ਦੀਆਂ ਨਾਮਵਰ ਅਤੇ ਮਾਣਮੱਤੀ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ- ਚੰਦਨਵਾਂ, ਤਹਿਸੀਲ-ਬਾਘਾਪੁਰਾਣਾ, ਜ਼ਿਲ੍ਹਾ-ਮੋਗਾ ਵਿਖੇ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਖਾਸ ਦਿਨ ਤੇ ਸ਼੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਸ਼੍ਰੀ ਕ੍ਰਿਸ਼ਨ ਜੀ ਦੀ ਜੀਵਣੀ ਤੇ ਪ੍ਰਕਾਸ਼ ਪਾਇਆ ਗਿਆ। ਉਹਨਾਂ ਵੱਲੋਂ ਦੱਸਿਆ ਗਿਆ ਕਿ ਜਨਮ ਅਸ਼ਟਮੀ ਦਾ ਤਿਉਹਾਰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਪੂਰੀ ਦੁਨੀਆਂ ਵਿੱਚ ਪੂਰੀ ਆਸਥਾ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਜਨਮ ਅਸ਼ਟਮੀ ਨੂੰ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਬੜੀ ਆਸਥਾ ਤੇ ਉਲਾਸ ਨਾਲ ਮਨਾਇਆ ਜਾਦਾ ਹੈ । ਜਨਮ ਅਸ਼ਟਮੀ ਦਾ ਤਿਉਹਾਰ ਰਕਸ਼ਾ ਬੰਧਨ ਤੋਂ ਬਾਅਦ ਭਾਦੋਂ ਮਹੀਨੇ ਦੀ ਕ੍ਰਿਸ਼ਨ ਪਕਸ਼ ਦੀ ਅਸ਼ਟਮੀ ਦੇ ਦਿਨ ਮਨਾਇਆ ਜਾਂਦਾ ਹੈ। ਸ਼੍ਰੀ ਕ੍ਰਿਸ਼ਨ ਦੇਵਕੀ ਅਤੇ ਵਾਸੂਦੇਵਾ ਦੇ ਅੱਠਵੇਂ ਪੁੱਤਰ ਸਨ। ਮਥੁਰਾ ਨਗਰੀ ਦਾ ਰਾਜਾ ਕੰਸ ਸੀ ਜੋ ਕਿ ਬੜਾ ਹੀ ਅੱਤਿਆਚਾਰੀ ਰਾਜਾ ਸੀ ਉਸ ਦੇ ਅੱਤਿਆਚਾਰਾਂ ਤੋਂ ਮੱਥਰਾ ਵਾਸੀ ਬੜੇ ਤੰਗ ਆ ਚੁੱਕੇ ਸਨ। ਇੱਕ ਸਮੇਂ ਆਕਾਸ਼ਵਾਣੀ ਹੋਈ ਕਿ ਉਸ ਦੀ ਭੈਣ ਦੇਵਕੀ ਦਾ ਅੱਠਵਾਂ ਪੁੱਤਰ ਉਸ ਦੀ ਹੱਤਿਆ ਕਰੇਗਾ। ਇਹ ਸੁਣਦੇ ਹੀ ਕੰਸ ਨੇ ਆਪਣੀ ਭੈਣ ਦੇਵਕੀ ਅਤੇ ਉਸਦੇ ਪਤੀ ਵਾਸੂਦੇਵ ਨੂੰ ਕਾਲ ਕੋਠੜੀ ਵਿੱਚ ਕੈਦ ਕਰਵਾ ਦਿੱਤਾ । ਆਪਣੀ ਮੌਤ ਦੇ ਡਰ ਤੋਂ ਕੰਸ ਨੇ ਆਪਣੀ ਭੈਣ ਦੇਵਕੀ ਦੇ ਪਹਿਲਾਂ ਸੱਤ ਬੱਚਿਆਂ ਨੂੰ ਮਾਰ ਦਿੱਤਾ ਸੀ। ਜਿਵੇਂ ਹੀ ਕ੍ਰਿਸ਼ਨ ਨੇ ਦੇਵੀ ਦੀ ਕੁੱਖੋਂ ਅੱਠਵੀਂ ਸੰਤਾਨ ਦੇ ਰੂਪ ਵਿੱਚ ਜਨਮ ਲਿਆ ਤਾਂ ਕੋਠੜੀ ਦੇ ਦਰਵਾਜ਼ੇ ਆਪਣੇ ਆਪ ਖੁੱਲ੍ਹ ਗਏ ਅਤੇ ਉਨ੍ਹਾਂ ਦੇ ਪੈਰਾਂ ਦੀਆਂ ਬੇੜੀਆਂ ਵੀ ਟੁੱਟ ਗਈਆਂ। ਭਗਵਾਨ ਵਿਸ਼ਨੂੰ ਦੇ ਆਦੇਸ਼ ਦੇ ਅਨੁਸਾਰ ਵਾਸੂਦੇਵ ਨੇ ਸਮੁੰਦਰ ਨੂੰ ਪਾਰ ਕਰਦੇ ਹੋਏ ਸ਼੍ਰੀ ਕ੍ਰਿਸ਼ਨ ਨੂੰ ਇੱਕ ਟੋਕਰੀ ਵਿੱਚ ਰੱਖ ਕੇ ਗੋਕਲ ਲਈ ਚੱਲ ਪਏ ਅਤੇ ਉੱਥੇ ਸ਼੍ਰੀ ਕ੍ਰਿਸ਼ਨ ਨੂੰ ਮਾਤਾ ਯਸ਼ੋਦਾ ਦੇ ਘਰ ਛੱਡ ਆਏ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਸ਼੍ਰੀ ਕ੍ਰਿਸ਼ਨ ਜੀ ਦੀ ਜੀਵਣੀ ਨਾਲ ਸੰਬੰਧਤ ਗੀਤਾਂ ਤੇ ਡਾਂਸ ਪੇਸ਼ ਕੀਤਾ ਗਿਆ, ਸਕੂਲ ਦੇ ਵਿਦਿਆਰਥੀਆਂ ਵੱਲੋਂ ਜਨਮਾਸ਼ਟਮੀ ਨਾਲ ਸੰਬੰਧਤ ਚਾਰਟ ਬਣਾਏ ਗਏ ਅਤੇ ਮਟਕੀ ਡਿਜ਼ਾਈਨ ਕੰਪੀਟਿਸ਼ਨ ਕਰਵਾਇਆ ਗਿਆ। ਇਸ ਮੌਕੇ ਸਕੂਲ ਮੁੱਖ ਅਧਿਆਪਕਾ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸੀ।

Comments are closed.