Latest News & Updates

ਬਲੂਮਿੰਗ ਬਡਜ਼ ਸਕੂਲ, ਮੋਗਾ ਦੀਆਂ 15ਵੀਆਂ ਬੀ. ਬੀ. ਐਸ. ਖੇਡਾਂ ਆਪਣੀ ਅਮਿੱਟ ਛਾਪ ਛੱਡਦੀਆਂ ਹੋਈਆਂ ਸਮਾਪਤ

ਮਹਾਨ ਕ੍ਰਿਕੇਟਰ ਕਪਿਲ ਦੇਵ ਜੀ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ 15ਵੀਆਂ ਬੀ.ਬੀ.ਐਸ. ਸਲਾਨਾ ਖੇਡਾਂ ਆਪਣੀ ਅਮਿੱਟ ਛਾਪ ਛੱਡਦੀਆਂ ਸਮਾਪਤ ਹੋਈਆਂ। ਇਨ੍ਹਾਂ ਸਲਾਨਾ ਖੇਡਾਂ ਵਿੱਚ 38 ਦੇ ਲਗਭਗ ਇੰਨਡੋਰ ਤੇ ਆਊਟਡੋਰ ਖੇਡਾਂ ਅਤੇ 21 ਟਰੈਕ ਤੇ ਫੀਲਡ ਈਵੈਂਟ ਵਿੱਚ ਵਿਦਿਆਰਥੀਆਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਇਸ ਖੇਡ ਸਮਾਰੋਹ ਵਿੱਚ ਵਿਦਿਆਰਥੀਆਂ ਦੀਆਂ ਅਨੇਕਾਂ ਕਲਾਵਾਂ ਤੇ ਖੇਡਾਂ ਦਾ ਪ੍ਰਦਰਸ਼ਨ ਹੀ ਨਹੀਂ ਸਗੋਂ ਬੀ.ਬੀ.ਐਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਦਾ ਖੇਡਾਂ ਪ੍ਰਤੀ ਸਮਰਪਨ ਵੀ ਹੈ। ਇਸ ਸਮਾਰੋਹ ਦੀ ਸ਼ੁਰੂਆਤ ਬੜੇ ਹੀ ਮਨਮੋਹਕ ਅਤੇ ਸੁੰਦਰ ਢੰਗ ਨਾਲ ਹੋਈ। ਮੁੱਖ ਮਹਿਮਾਨਾਂ ਦੇ ਸੁਆਗਤ ਤੋਂ ਬਾਅਦ ਬੀ.ਬੀ.ਐਸ. ਬੈਂਡ ਦੀ ਅਗਵਾਈ ਹੇਠ ਮਾਰਚ ਪਾਸਟ ਹੋਇਆ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮਾਰਚ ਪਾਸਟ ਤੋਂ ਬਾਅਦ ਮੁੱਖ ਮਹਿਮਾਨ 1983 ਦੀ ਕ੍ਰਿਕੇਟ ਵਰਲਡ ਕਪ ਵਿਜੇਤਾ ਟੀਮ ਦੇ ਕਪਤਾਨ ਮਹਾਨ ਕ੍ਰਿਕੇਟ ਖਿਡਾਰੀ ‘ਕਪਿਲ ਦੇਵ’ ਵੱਲੋਂ ਖੇਡਾਂ ਦੀ ਸ਼ੁਰੂਆਤ ਕੀਤੀ ਗਈ। ਸਾਰੀਆਂ ਹਾਊਸ ਟੀਮਾਂ ਨੇ ਖੇਡਾਂ ਨੂੰ ਇਮਾਨਦਾਰੀ ਤੇ ਅਨੁਸ਼ਾਸਨ ਵਿੱਚ ਰਹਿ ਕੇ ਖੇਡਣ ਅਤੇ ਸਕੂਲ ਦਾ ਸਨਮਾਨ ਵਧਾਉਣ ਦਾ ਪ੍ਰਣ ਲਿਆ। ਇਸ ਉਪਰੰਤ ਮੁੱਖ ਮਹਿਮਾਨ ਅਤੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਸਾਂਝੇ ਤੌਰ ਤੇ ਸਕੂਲ ਦੀ ਖੇਡ ਮਸ਼ਾਲ ਜਲਾਈ ਗਈ। ਇਸ ਉਪਰੰਤ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਖਿਡਾਰੀਆਂ ਨੂੰ ਸੰਬੋਧਿਤ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਵਿੱਚ ਵਿਦਿਆਰਥੀਆਂ ਵੱਲੋਂ ਗਰੁੱਪ ਡਾਂਸ ਪੇਸ਼ ਕੀਤਾ ਗਿਆ, ਨੰਨ੍ਹੇ-ਮੁੰਨੇ ਬੱਚਿਆਂ (ਬੀ.ਬੀ.ਐਸ. ਅਤੇ ਬੀ.ਬੀ.ਐਸ. ਏ.ਬੀ.ਸੀ. ਮਾਨਟੈਂਸਰੀ) ਨੇ ਡਾਂਸ ਪੇਸ਼ ਕੀਤਾ। ਇਸ ਤੋਂ ਬਾਅਦ ਡਿਸਪਲੇਅ ਜਿਵੇਂ ਪੀ.ਟੀ. ਡਿਸਪਲੇਅ, ਲੇਜ਼ਿਅਮ, ਰਿਬਨ, ਡੰਬਲ, ਅੰਬਰੇਲਾ, ਬੈਟ ਡਰਿਲ ਆਦਿ ਪੇਸ਼ ਕੀਤੇ। ਇਸ ਉਪਰੰਤ ਬੱਚਿਆਂ ਵੱੱਲੋਂ ਦੇਸ਼ ਭਗਤੀ ਦੇ ਗੀਤ ਤੇ ਡਾਂਸ ਪੇਸ਼ ਕੀਤਾ ਗਿਆ ਅਤੇ ਸਿੱਖ ਮਾਰਸ਼ਲ ਆਰਟ ਗੱਤਕਾ ਅਤੇ ਯੋਗਾ ਡਿਸਪਲੇਅ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਹਨਾਂ ਸਭ ਦੇ ਨਾਲ ਨਾਲ ਮੁੱਖ ਮਹਿਮਾਨ ਅਤੇ ਸਕੂਲ ਮੈਨੇਜਮੈਂਟ ਤੇ ਸਟਾਫ ਵੱਲੋਂ ਖੇਡ ਮੁਕਾਬਲਿਆਂ ਦੀ ਘੋਸ਼ਨਾ ਕੀਤੀ ਗਈ। ਆਰਚਰੀ, ਬਾਕਸਿੰਗ, ਸ਼ੂਟੀਂਗ, ਬੈਡਮਿੰਟਨ, ਟੇਬਲ ਟੈਨਿਸ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਇਹਨਾਂ ਖੇਡਾਂ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਮੈਡਲ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਕੂਲ਼ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਨੇ ਦੱਸਿਆ ਕਿ ਟੀਮ ਗੇਮਜ਼ ਵਿੱਚ ਇੰਟਰ ਹਾਊਸ ਖੇਡ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚੋਂ ਜੇਤੂ ਟੀਮ ਨੂੰ ਰਨਿੰਗ ਟ੍ਰਾਫੀ ਅਤੇ ਬੈਸਟ ਪਲੇਅਰ ਨੂੰ ਇੰਡੀਵਿਜੂਅਲ ਟਰਾਫੀ ਦਿੱਤੀ ਗਈ ਜਿਸ ਦੇ ਨਤੀਜੇ ਇਸ ਪ੍ਰਕਾਰ ਹਨ। ਕਬੱਡੀ ਅੰਡਰ 11 (ਲੜਕੇ) ਵਿੱਚ ਯੈਲੋ ਹਾਊਸ ਜੇਤੂ ਰਿਹਾ ਜਿਸ ਵਿੱਚ ਸੁਖਮਨ ਸਿੰਘ ਬੈਸਟ ਰੇਡਰ ਅਤੇ ਦਕਸ਼ ਸ਼ਰਮਾ ਬੈਸਟ ਸਟੋਪਰ ਰਹੇ, ਖੋ-ਖੋ ਅੰਡਰ 11 (ਲੜਕੇ) ਵਿੱਚ ਯੈਲੋ ਹਾਊਸ ਜੇਤੂ ਰਿਹਾ ਜਿਸ ਵਿੱਚ ਮਨਵਿੰਦਰ ਸਿੰਘ ਨੂੰ ਬੈਸਟ ਪਲੇਅਰ ਚੁਣਿਆ ਗਿਆ, ਸੌਫਟਬਾਲ ਅੰਡਰ 14 (ਲੜਕੀਆਂ) ਵਿੱਚ ਰੈਡ ਹਾਊਸ ਜੇਤੂ ਰਿਹਾ ਜਿਸ ਵਿੱਚ ਅਵਨੀਤ ਕੌਰ ਬੈਸਟ ਪਿੱਚਰ ਅਤੇ ਜੈਸਮੀਨ ਕੌਰ ਬੈਸਟ ਸਟ੍ਰਾਈਕਰ ਚੁਣੇ ਗਏ, ਹੈਂਡਬਾਲ ਅੰਡਰ 17 (ਲੜਕੀਆਂ) ਵਿੱਚ ਬਲੂ ਹਾਊਸ ਜੇਤੂ ਰਿਹਾ ਜਿਸ ਵਿੱਚ ਸਿਮਰਨ ਕੌਰ ਬੈਸਟ ਪਲੇਅਰ ਚੁਣੀ ਗਈ, ਬਾਸਕਟ ਬਾਲ ਅੰਡਰ 19 (ਲੜਕੇ) ਵਿੱਚ ਬਲੂ ਹਾਊਸ ਜੇਤੂ ਰਿਹਾ ਜਿਸ ਵਿੱਚ ਹਰਮਨਦੀਪ ਸਿੰਘ ਨੂੰ ਬੈਸਟ ਪਲੇਅਰ ਚੁਣਿਆ ਗਿਆ, ਬਾਸਕਟ ਬਾਲ ਅੰਡਰ 14 (ਲੜਕੀਆਂ) ਵਿੱਚ ਗ੍ਰੀਨ ਹਾਊਸ ਜੇਤੂ ਰਿਹਾ ਜਿਸ ਵਿੱਚ ਫਤਿਹਜੋਤ ਕੌਰ ਨੂੰ ਬੈਸਟ ਪਲੇਅਰ ਚੁਣਿਆ ਗਿਆ, ਕ੍ਰਿਕਟ ਅੰਡਰ 17 (ਲੜਕੇ) ਵਿੱਚ ਬਲੂ ਹਾਊਸ ਜੇਤੂ ਰਿਹਾ ਜਿਸ ਵਿੱਚ ਸਹਿਲ ਕੁਮਾਰ ਬੈਸਟ ਬੱਲੇਬਾਜ਼, ਗੁਰਮਿੰਦਰ ਸਿੰਘ ਬੈਸਟ ਗੇਂਦਬਾਜ਼ ਅਤੇ ਲਕਸ਼ੈ ਨਰੂਲਾ ਬੈਸਟ ਫੀਲਡਰ ਚੁਣੇ ਗਏ, ਕ੍ਰਿਕਟ ਅੰਡਰ 14 (ਲੜਕੇ) ਵਿੱਚ ਰੈਡ ਹਾਊਸ ਜੇਤੂ ਰਿਹਾ ਜਿਸ ਵਿੱਚ ਅਜੈਕੀਰਤ ਬੈਸਟ ਬੱਲੇਬਾਜ਼, ਜਸ਼ਨਪ੍ਰੀਤ ਸਿੰਘ ਬੈਸਟ ਗੇਂਦਬਾਜ਼ ਅਤੇ ਸੁੱਖਪ੍ਰੀਤ ਸਿੰਘ ਬੈਸਟ ਫੀਲਡਰ ਚੁਣੇ ਗਏ, ਹਾਕੀ ਅੰਡਰ 17 (ਲੜਕੇ) ਵਿੱਚ ਗ੍ਰੀਨ ਹਾਊਸ, ਫੁੱਟਬਾਲ ਅੰਡਰ 14 (ਲੜਕੇ) ਵਿੱਚ ਯੈਲੋ ਹਾਊਸ ਜੇਤੂ ਰਿਹਾ ਜਿਸ ਵਿੱਚ ਸ਼ਬਦਦੀਪ ਸਿੰਘ ਬੈਸਟ ਡਿਫੈਂਡਰ ਅਤੇ ਨਵਦੀਪ ਸਿੰਘ ਬੈਸਟ ਸਟ੍ਰਾਈਕਰ ਚੁਣੇ ਗਏ, ਫੁੱਟਬਾਲ ਅੰਡਰ 19 (ਲੜਕੇ) ਵਿੱਚ ਰੈਡ ਹਾਊਸ ਜੇਤੂ ਰਿਹਾ ਜਿਸ ਵਿੱਚ ਅਰਸ਼ਦੀਪ ਸਿੰਘ ਬੈਸਟ ਡਿਫੈਂਡਰ ਅਤੇ ਹਰਮਨਦੀਪ ਸਿੰਘ ਬੈਸਟ ਸਟ੍ਰਾਈਕਰ ਚੁਣੇ ਗਏ, ਬੇਸਬਾਲ ਅੰਡਰ 19 (ਲੜਕੇ) ਵਿੱਚ ਯੇਲੋ ਹਾਊਸ ਜੇਤੂ ਰਿਹਾ ਜਿਸ ਵਿੱਚ ਵਰਧਨ ਸੈਣੀ ਬੈਸਟ ਪਿੱਚਰ ਅਤੇ ਦਿਲਪ੍ਰੀਤ ਸਿੰਘ ਬੈਸਟ ਸਟ੍ਰਾਈਕਰ ਚੁਣੇ ਗਏ, ਡੋਜ ਬਾਲ ਅੰਡਰ 11 (ਲੜਕੇ) ਵਿੱਚ ਬਲੂ ਹਾਊਸ ਜੇਤੂ ਰਿਹਾ ਜਿਸ ਵਿੱਚ ਮਨਜੋਬਨ ਸਿੰਘ ਭੁੱਲਰ ਨੂੰ ਬੈਸਟ ਪਲੇਅਰ ਚੁਣਿਆ ਗਿਆ, ਫਿਸਟ ਬਾਲ ਅੰਡਰ 19 (ਲੜਕੇ) ਵਿੱਚ ਰੈਡ ਹਾਊਸ ਜੇਤੂ ਰਿਹਾ ਜਿਸ ਵਿੱਚ ਦਿਲਬਾਜ ਸਿੰਘ ਨੂੰ ਬੈਸਟ ਪਲੇਅਰ ਚੁਣਿਆ ਗਿਆ, ਥ੍ਰੋ ਬਾਲ ਅੰਡਰ 14 (ਲੜਕੀਆਂ) ਵਿੱਚ ਬਲੂ ਹਾਊਸ ਜੇਤੂ ਰਿਹਾ ਜਿਸ ਵਿੱਚ ਨਵਲੀਨ ਕੌਰ ਨੂੰ ਬੈਸਟ ਪਲੇਅਰ ਚੁਣਿਆ ਗਿਆ, ਇਸ ਤੋਂ ਇਲਾਵਾ ਟ੍ਰੈਕ ਅਤੇ ਫੀਲਡ ਈਵੈਂਟਸ ਵਿੱਚ 100 ਮੀਟਰ, 200 ਮੀਟਰ, 400 ਮੀਟਰ, 600 ਮੀਟਰ, 800 ਮੀਟਰ, 1500 ਮੀਟਰ, 100×4 ਰਿਲੇਅ, ਫਨ ਰੇਸਿਜ਼, ਡਿਸਕਸ ਥ੍ਰੋ, ਸੌਟਪੁਟ ਥ੍ਰੋ, ਜੈਵਲਿਨ ਥ੍ਰੋ, ਲੌਂਗ ਜੰਪ, ਹਾਈ ਜੰਪ, ਟ੍ਰਿਪਲ ਜੰਪ ਆਦਿ ਮੁਕਾਬਿਲਆਂ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਗੋਲਡ, ਸਿਲਵਰ ਅਤੇ ਬ੍ਰੌਂਜ਼ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਮੁੱਖ ਮਹਿਮਾਨ ‘ਕਪਿਲ ਦੇਵ’ ਵੱਲੋਂ ਸਕੂਲ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ 15ਵੀਆਂ ਬੀ.ਬੀ.ਐਸ. ਖੇਡਾਂ ਵਿੱਣ ਪਹੁੰਚ ਕੇ ਉਨ੍ਹਾਂ ਨੂੰ ਬਹੁਤ ਮਾਣ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਉਚੇਚੇ ਤੌਰ ਤੇ ਬੀ.ਬੀ.ਐਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੇ ਸੁੱਚਜੇ ਪ੍ਰਬੰਧਨ ਹੇਠ ਖੇਡਾਂ ਦੇ ਨਾਲ ਨਾਲ ਪੜ੍ਹਾਈ ਦੇ ਖੇਤਰ ਵਿੱਚ ਵੀ ਮਹਾਨ ਪ੍ਰਾਪਤੀਆਂ ਕਰ ਰਹੇ ਇਸ ਅਦਾਰੇ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਇਸ ਉਪਰੰਤ ਬੀ.ਬੀ.ਐਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਸਕੂਲ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਵੱਲੋਂ ਸਾਂਝੇ ਤੌਰ ਤੇ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਦਿਆਂ ਧੰਨਵਾਦ ਕੀਤਾ ਗਿਆ। ਸਕੂਲੀ ਵਿਦਿਆਰਥੀਆਂ ਵੱਲੋਂ ਅੰਤ ਵਿੱਚ ਪੰਜਾਬ ਦਾ ਪ੍ਰਸਿੱਧ ਲੋਕ-ਨਾਚ ਭੰਗੜਾ ਪੇਸ਼ ਕੀਤਾ।

Comments are closed.