ਨਵੇਂ ਵੋਟਰਾਂ ਲਈ ਚਲਾਇਆ ਜਾ ਰਿਹਾ ਹੈ ਇੱਕ ਖਾਸ ਅਭਿਆਨ
18 ਸਾਲ ਉਮਰ ਪੂਰੀ ਕਰਨ ਵਾਲੇ ਵਿਦਿਆਰਥੀ ਆਪਣੀ ਵੋਟ ਜ਼ਰੂਰ ਬਣਾਉਣ – ਐੱਸ.ਡੀ.ਐਮ ਸਤਵੰਤ ਸਿੰਘ
ਭਾਰਤ ਸਰਕਾਰ ਅਤੇ ਇਲੈਕਸ਼ਨ ਕਮੀਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਨਵੇਂ ਵੋਟਰ ਹਨ ਉਹਨਾਂ ਲਈ ਇਕ ਖਾਸ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਐੱਸ.ਡੀ.ਐੱਮ. ਮੋਗਾ ਸ਼੍ਰੀ ਸਤਵੰਤ ਸਿੰਘ ਅਤੇ ਤਹਿਸੀਲਦਾਰ ਪਵਨ ਗੁਲਾਟੀ ਖੁੱਦ ਵਿਦਿਅਰਥੀਆਂ ਨੂੰ ਆਪਣੀ ਨਵੀਂ ਵੋਟ ਬਣਾਉਣ ਲਈ ਪ੍ਰੇਰਿਤ ਕਰਨ ਲਈ ਵੱਖ-ਵੱਖ ਸਕੂਲਾ ਦਾ ਦੌਰਾ ਕਰਕੇ ਉਹਨਾਂ ਵਿਦਿਆਰਥੀਆਂ ਨੂੰ ਮਿਲ ਰਹੇ ਹਨ ਜਿਹਨਾਂ ਦੀ ਉਮਰ 18 ਸਾਲ ਤੋਂ ਉੱਪਰ ਹੈ ਜਾਂ 18 ਸਾਲ ਹੋਣ ਵਾਲੀ ਹੈ। ਇਸ ਦੇ ਤਹਿਤ ਹੀ ਅੱਜ ਬਲੂਮਿੰਗ ਬਡਜ਼ ਸਕੂਲ ਵਿਖੇ ਐੱਸ.ਡੀ.ਐੱਮ ਸ਼੍ਰੀ ਸਤਵੰਤ ਸਿੰਘ ਅਤੇ ਤਹਿਸੀਲਦਾਰ ਸ਼੍ਰੀ ਪਵਨ ਗੁਲਾਟੀ ਬੀ.ਬੀ.ਐੱਸ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਦੇ ਨਾਲ ਸਕੂਲ ਦੇ 11ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਰੁਬਰੂ ਹੋਏ ਤੇ ਉਹਨਾਂ ਨੂੰ ਨਵੀਂ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ ਤੇ ਸੰਬੋਧਨ ਕਰਦਿਆਂ ਸ਼੍ਰੀ ਸਤਵੰਤ ਸਿੰਘ ਨੇ ਦੱਸਿਆ ਕਿ ਲੋਕਤੰਤਰ ਕੀ ਹੁੰਦਾ ਹੈ ਤੇ ਲੋਕਤਾਂਤਰਿਕ ਦੇਸ਼ ਕੀ ਹੁੰਦਾ ਹੈ। ਉਹਨਾਂ ਅੱਗੇ ਦੱਸਿਆ ਕਿ ਭਾਰਤ ਦੇਸ਼ ਇੱਕ ਬਹੁਤ ਵੱਡਾ ਲੋਕਤਾਂਤਰਿਕ ਦੇਸ਼ ਹੈ ਜਿਸ ਵਿੱਚ ਸਰਕਾਰ ਜਨਤਾ ਦੁਆਰਾ, ਜਨਤਾ ਦੀ ਹੀ ਸਰਕਾਰ ਚੁਣੀ ਜਾਂਦੀ ਹੈ ਜਿਸ ਵਿੱਚ ਹਰ ਇਕ ਵੋਟਰ ਦੀ ਬਹੁਤ ਮਹੱਤਤਾ ਹੈ। ਉਹ ਨਵੀਂ ਸਰਕਾਰ ਬਣਾ ਵੀ ਸਕਦੇ ਹਨ ਤੇ ਅਗਰ ਕੋਈ ਸਰਕਾਰ ਆਪਣੇ ਕੀਤੇ ਵਾਅਦੇ ਪੂਰੇ ਨਹੀਂ ਕਰਦੀ ਤਾਂ ਉਹ ਬਣੀ ਹੋਈ ਸਰਕਾਰ ਪਲਟ ਵੀ ਸਕਦੇ ਹਨ। ਉਹਨਾਂ ਨੇ ਆਪਣੇ ਹੀ ਅੰਦਾਜ਼ ਵਿੱਚ ਵਿਦਿਆਰਥੀਆਂ ਨੂੰ ਆਪਣੀ ਨਵੀਂ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ ਤੇ ਵੋਟਰ ਦੇ ਹੱਕਾਂ ਬਾਰੇ ਵੀ ਜਾਣੂੰ ਕਰਵਾਇਆ। ਇਸ ਮੌਕੇ ਵਿਦਿਆਰਥੀਆਂ ਨੇ ਵੀ ਇਹ ਵਿਸ਼ਵਾਸ ਦਵਾਇਆ ਕਿ ਉਹ ਆਪਣੀ ਵੋਟ ਜ਼ਰੂਰ ਬਣਾਉਣਗੇ ਤੇ ਵੋਟ ਦਾ ਵੀ ਸਹੀ ਇਸਤੇਮਾਲ ਕਰਣਗੇ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ, ਸਟਾਫ ਤੇ ਵਿਦਿਆਰਥੀ ਮੌਜੂਦ ਸਨ।
Comments are closed.