ਜ਼ਿਲਾ ਮੋਗਾ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਨੈਸ਼ਨਲ ਸਇੰਸ ਡੇ ਮਨਾਇਆ ਗਿਆ। ਨੈਸ਼ਨਲ ਸਇੰਸ ਡੇ ਦੇ ਸੰਬੰਧ ਵਿੱਚ ਸੀ.ਵੀ ਰਮਨ ਨੂੰ ਸਮਰਪਿਤ ਵਿਦਿਆਰਥੀਆਂ ਵਲੋਂ ਵਿਗਿਆਨ ਵਿਸ਼ੇ ਨਾਲ ਸੰਬੰਧਤ ਕਈ ਪ੍ਰਕਾਰ ਦੇ ਵਰਕਿੰਗ ਅਤੇ ਨਾਨ-ਵਰਕਿੰਗ ਮਾਡਲ ਤੇ ਚਾਰਟ ਆਦਿ ਬਣਾਏ ਗਏ ਜੋ ਕਿ ਵਿਗਿਆਨ ਦੇ ਵੱਖ-ਵੱਖ ਸਿਧਾਂਤ ਨੂੰ ਦਰਸ਼ਾਉਂਦੇ ਸਨ। ਜਿਹਨਾਂ ਦੀ ਸਕੂਲ ਵਿੱਚ ਹੀ ਪ੍ਰਦਰਸ਼ਨੀ ਲਗਾਈ ਗਈ ਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਅਤੇ ਸਾਇੰਸ ਦੇ ਅਧਿਆਪਕ ਨੇ ਵਿਦਿਆਰਥੀਆਂ ਨੂੰ ਉਹਨਾਂ ਦੁਆਰਾ ਬਣਾਏ ਗਏ ਮਾਡਲ ਸੰਬੰਧੀ ਸਵਾਲ ਕੀਤੇ ਗਏ ਜਿਹਨਾਂ ਦੇ ਵਿਦਿਆਰਥੀਆ ਨੇ ਬਹੁਤ ਵਧੀਆ ਢੰਗ ਵਿੱਚ ਆਪਣੇ ਮਾਡਲ ਸੰਬੰਧੀ ਜਵਾਬ ਦਿੱਤੇ। ਇਸ ਦੌਰਾਨ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਇਹ ਦਿਨ ਭਾਰਤ ਦੇ ਮਸ਼ਹੂਰ ਵਿਗਿiਆਨਿਕ ਸੀ.ਵੀ. ਰਮਨ ਵੱਲੋਂ ਕੀਤੀ ਗਈ ਖੋਜ ‘ਰਮਨ ਪ੍ਰਭਾਵ’ ਜੋ ਕਿ 1928 ਵਿੱਚ ਕੀਤੀ ਗਈ ਸੀ, 1930 ਵਿੱਚ ਇਹ ਖੋਜ ਕਰਨ ਤੇ ਉਹਨਾਂ ਨੂੰ ਨੋਬਲ ਪੁਸਕਾਰ ਵੀ ਮਿਲਿਆ ਸੀ ਅਤੇ 1987 ਤੋਂ ਬਾਅਦ 28 ਫਰਵਰੀ ਨੂੰ ਹਰ ਸਾਲ ਨੈਸ਼ਨਲ ਸਾਇੰਸ ਡੇ ਮਨਾਇਆ ਜਾਂਦਾ ਹੈ। ਇਸ ਦਿਨ ਦੇ ਜਸ਼ਨ ਵਿੱਚ ਜਨਤਕ ਭਾਸ਼ਣ, ਵਿਗਿਆਨ ਫਿਲਮਾਂ, ਵਿਗਿਆਨ ਪ੍ਰਦਰਸ਼ਨੀਆਂ, ਵਿਗਿਆਨ ਵਿਸ਼ੇ ਤੇ ਅਧਾਰਤ ਸਮਾਗਮ, ਸੰਕਲਪਾਂ ਅਤੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਸ਼ਾਮਲ ਹੁੰਦੀਆਂ ਹਨ। ਇਸ ਦੇ ਤਹਿਤ ਹੀ ਵਿਦਿਆਰਥੀਆਂ ਵੱਲੋਂ ਮਾਡਲ ਆਦਿ ਬਣਾ ਕੇ ਪ੍ਰਦਰਸ਼ਨੀ ਲਗਾਈ ਗਈ। ਵਿਦਿਆਰਥੀਆਂ ਦੀ ਇਸ ਐਕਟੀਵਿਟੀ ਨੂੰ ਕਰਵਾਉਣ ਦਾ ਮੁੱਖ ਮੰਤਵ ਉਹਨਾਂ ਨੂੰ ਵਿਗਿਆਨ ਦੇ ਖੇਤਰ ਵਿਚ ਤਜ਼ਰਬੇ ਲਈ ਪ੍ਰੇਰਿਤ ਕਰਨਾ ਹੈ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਬਣਾਏ ਗਏ ਮਾਡਲ ਤੇ ਚਾਰਟ ਆਦਿ ਸ਼ਲਾਘਾਯੋਗ ਸਨ। ਸਕੂਲ ਵਿੱਚ ਅਕਸਰ ਵਿਦਿਆਰਥੀਆਂ ਲਈ ਇਸ ਤਰਾਂ ਦੀਆਂ ਐਕਟੀਵਿਟੀਆਂ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਉਹਨਾਂ ਨੂੰ ਸਾਇੰਸ ਵਿਸ਼ੇ ਸੰਬੰਧੀ ਪ੍ਰੈਕਟਿਕਲ ਗਿਆਨ ਵੀ ਪ੍ਰਾਪਤ ਹੋ ਸਕੇ।
Comments are closed.