Latest News & Updates

ਬਲੂਮਿੰਗ ਬਡਜ਼ ਸਕੂਲ਼ ਨੂੰ ਮਿਲਿਆ ਪੰਜਾਬ ਭਰ ਵਿੱਚੋਂ ਏ+ ਰੇਟਿੰਗ ਨਾਲ “ ਵਧੀਆਂ ਖੇਡ ਸੁਵਿਧਾਵਾਂ ਵਿੱਚ ਬੈਸਟ ਸਕੂਲ਼” ਅਵਾਰਡ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਤਰੱਕੀਆਂ ਦੇ ਰਾਹ ਤੇ ਅੱਗੇ ਵੱਧਦੀ ਜਾ ਰਹੀ ਹੈ, ਨੇ ਨਿਜੀ ਵਿਦਿਅਕ ਅਦਾਰਿਆਂ ਦੇ ਖੇਤਰ ਵਿੱਚ ਆਪਣੇ ਰੁਤਬੇ ਨੂੰ ਹੋਰ ਵੀ ਉੱਚਾ ਕਰਦੇ ਹੋਏ ਇੱਕ ਹੋਰ ਮੀਲ ਪੱਥਰ ਸਥਾਪਿਤ ਕਰ ਦਿੱਤਾ ਹੈ। ਬੀਤੇ ਦਿਨੀ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਹੋਏ “ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ਼ ਤੇ ਐਸੋਸਿਏਸ਼ਨਸ ਆਫ ਪੰਜਾਬ” ਵੱਲੋਂ ਨਵੇਕਲੀ ਪਹਿਲ ਕਰਦਿਆਂ ਪ੍ਰਾਈਵੇਟ ਸਕੂਲਾਂ ਲਈ “ਫੈਪ ਸਟੇਟ ਅਵਾਰਡ-2021” ਕਰਵਾਏ ਗਏ। ਜਿਸ ਲਈ ਸਕੂਲਾਂ ਤੋਂ ਆਨਲਾਇਨ ਵੱਖ-ਵੱਖ ਕੈਟਾਗਰੀ ਚ ਅਪਲਾਈ ਕਰਵਾਇਆ ਗਿਆ ਅਤੇ ਇਕ ਨਿਰਪੱਖ ਏਜਸੀ ਨੂੰ ਇਸ ਕੰ ਲਈ ਚੁਣਿਆ ਗਿਆ। ਜਿਸ ਦੌਰਾਨ ਬੇਸਟ ਸਪੋਰਟਸ ਫਸਿਲਟੀ ਕੈਟਾਗਰੀ ਵਿੱਚ ਬਲੂਮਿੰਗ ਬਡਜ਼ ਸਕੂਲ ਨੂੰ ਏ+ ਰੇਟਿੰਗ ਸਰਟੀਫੀਕੇਟ ਤੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਅਵਾਰਡ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਤੇ ਸਟਾਫ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਤੇ ਓਲੰਪਿਕ ਮੈਡਲ ਵਿਜੇਤਾ ਸ੍ਰ: ਮਨਪ੍ਰੀਤ ਸਿੰਘ ਹੱਥੋਂ ਪ੍ਰਾਪਤ ਕੀਤਾ। ਇਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਲਈ ਬੜੇ ਹੀ ਮਾਨ ਵਾਲੀ ਗੱਲ ਹੈ ਕਿ ਬਲੂਮਿੰਗ ਬਡਜ਼ ਸਕੂਲ ਨੂੰ ਇਹ ਸਨਮਾਨ ਪ੍ਰਾਪਤ ਹੋਇਆ ਹੈ। ਜਿਕਰਯੋਗ ਹੈ ਕਿ ਇਹ ਵਿਦਿਅਕ ਸੰਸਥਾ ਖੇਡਾਂ ਦੇ ਖੇਤਰ ਵਿੱਚ ਹਮੇਸ਼ਾ ਹੀ ਮੋਹਰੀ ਰਹੀ ਹੈ। ਖੇਡਾਂ ਵਿੱਚ ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਦੀਆਂ ਉਪਲੱਬਧੀਆਂ ਆਪਣੇ ਆਪ ਵਿੱਚ ਇਸ ਗੱਲ ਦਾ ਸਬੂਤ ਹਨ ਕਿ ਸਕੂਲ਼ ਦਿਆਂ ਖੇਡ ਸੁਵਿਧਾਵਾਂ ਦਾ ਪੱਧਰ ਕਿੰਨਾ ਉੱਚਾ ਹੈ। ਇਸ ਦੌਰਾਨ ਜਾਣਕਾਰੀ ਦਿੰਦਿਆਂ ਹੋੲਆ ਸਾਂਝੇ ਤੌਰ ਤੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਦੱਸਿਆ ਕਿ ਸਕੂਲਾਂ ਵਿੱਚ ਖੇਡਾਂ ਅਤੇ ਪੜਾਈ ਨੂੰ ਬਰਾਬਰ ਦੀ ਤਰਜੀਹ ਦਿੱਤੀ ਜਾਂਦੀ ਹੈ ਉਹਨਾਂ ਦੱਸਿਆ ਕਿ ਮਾਹਿਰ ਕੋਚਿੰਗ ਸਟਾਫ ਦੀ ਉਪਲੱਬਧਤਾ ਦੇ ਨਾਲ-ਨਾਲ ਸਕੂਲ ਵਿੱਚ ਸਾਡੇ ਕੋਲ 38 ਪ੍ਰਕਾਰ ਦੀਆਂ ਵਿਅਕਤੀਗਤ ਅਤੇ ਟੀਮ ਗੇਮਜ਼ ਦੇ ਨਾਲ 18 ਤੋਂ ਵੱਧ ਟ੍ਰੈਕ ਅਤੇ ਫੀਲਡ ਇਵੈਂਟਸ ਹਨ। ਇਹਨਾਂ ਖੇਡਾਂ ਵਿੱਚੋਂ ਸਾਡੇ ਕੋਲ ਖੇਡਾਂ ਲਈ ਵਿਸ਼ਵ ਪੱਧਰੀ ਸਹੂਲਤਾਂ ਹਨ ਜਿਵੇਂ ਕਿ ਇਨਡੋਰ ਵੁਡਨ ਬੈਡਮਿੰਟਨ ਕੋਰਟਸ, ਓਲੰਪਿਕ ਸਟੈਂਡਰਡ ਦੀ ਸ਼ੂਟਿੰਗ ਰੇਂਜ, ਲਾਅਨ ਟੈਨਿਸ ਕੋਰਟ, ਬਾਕਸਿੰਗ ਰਿੰਗ, ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ। ਸਕੂਲ ਦਾ ਕ੍ਰਿਕਟ ਦਾ ਮੈਦਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਵੱਲੋਂ ਮਾਨਤਾ ਪ੍ਰਾਪਤ ਹੈ ਜਿਸ ਵਿੱਚ ਰੀਜਨਲ ਕੋਚਿੰਗ ਸੈਂਟਰ ਚਲਦਾ ਹੈ।ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀ ਹਰ ਸਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੈਡਲ ਹਾਸਿਲ ਕਰਦੇ ਹੋਏ ਨਵੇਂ ਕੀਰਤੀਮਾਨ ਸਥਾਪਿਤ ਕਰਦੇ ਆ ਰਹੇ ਹਨ। ਸਕੂਲ ਵਿੱਚ ਇਹ ਅਵਾਰਡ ਮਿਲਣ ਤੇ ਖੁਸ਼ੀ ਦਾ ਮਹੌਲ ਸੀ। ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਫੈਡਰੇਸ਼ਨ ਦੇ ਸਮੂਹ ਮੈਂਬਰਾਂ ਅਤੇ ਖਾਸ ਤੌਰ ਤੇ ਪ੍ਰਧਾਨ ਸ੍ਰ. ਜਗਜੀਤ ਸਿੰਘ ਧੂਰੀ ਅਤੇ ਉਹਨਾਂ ਦੀ ਪਹਿਲ ਕਦਮੀ ਲਈ ਉਹਨਾਂ ਦਾ ਧੰਨਵਾਦ ਕੀਤਾ ਕਿਊਂਕਿ ਸਮਾਜ ਵਿੱਚ ਅਜਿਹਾ ਕੋਈ ਪਲੇਟਫਾਰਮ ਨਹੀਂ ਸੀ ਜੋ ਨਿਜੀ ਵਿਦਿਅਕ ਅਦਾਰਿਆਂ ਦੇ ਸਨਮਾਨ ਵਿੱਚ ਕੋਈ ਸਮਾਗਮ ਕਰਵਾਉਂਦਾ ਹੋਵੇ। ਉਹਨਾਂ ਸਾਰੇ ਸਟਾਫ ਅਤੇ ਮੈਨੇਜਮੈਂਟ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਨਮਾਨ ਸਾਡੇ ਸਾਰਿਆਂ ਦੀ ਸਖਤ ਮਿਹਨਤ ਅਤੇ ਲਗਨ ਦੀ ਜਿੱਤ ਦਾ ਪ੍ਰਤੀਕ ਰਹੇਗਾ ਅਤੇ ਇਸੇ ਜਜ਼ਬੇ ਨਾਲ ਸਾਨੂੰ ਅੱਗੇ ਵੀ ਹੋਰ ਵਧੀਆ ਕਰਨ ਲਈ ਪ੍ਰੋਤਸਾਹਿਤ ਕਰਦਾ ਰਹੇਗਾ।

Comments are closed.