ਬੀ.ਬੀ.ਐਸ. ਇੰਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ:- ਸੰਜੀਵ ਕੁਮਾਰ ਸੈਣੀ
ਇਲਾਕੇ ਦੀ ਨਾਮਵਰ ਸੰਸਥਾ ਬੀ.ਬੀ.ਐੱਸ ਗਰੁੱਪ ਦਾ ਹਿੱਸਾ ਬੀ.ਬੀ.ਐਸ. ਇੰਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰ ਮੋਗਾ ਤੋਂ ਪੜ੍ਹ ਕੇ ਵਿਦਿਆਰਥੀ ਵਧੀਆ ਨਤੀਜੇ ਹਾਸਲ ਕਰਕੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਰਹੇ ਹਨ। ਇਸ ਦਾ ਪ੍ਰਗਟਾਵਾ ਸੰਸਥਾ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਨੇ ਕਰਦਿਆਂ ਕਿਹਾ ਕਿ ਸੰਸਥਾ ਦੇ ਟ੍ਰੇਨਰ ਬਹੁਤ ਹੀ ਮਿਹਨਤ, ਲਗਨ ਤੇ ਆਧੁਨਿਕ ਤਕਨੀਕਾਂ ਨਾਲ ਵਿਦਿਆਰਥੀਆਂ ਨੂੰ ਆਈਲੈਟਸ ਅਤੇ ਪੀ.ਟੀ.ਈ. ਦੀ ਪੜ੍ਹਾਈ ਕਰਵਾ ਰਹੇ ਹਨ। ਸੰਸਥਾ ਵਿੱਚ ਆਇਲੈਟਸ ਅਤੇ ਪੀ.ਟੀ.ਈ. ਦੀਆਂ ਕਲਾਸਾਂ ਏਅਰ ਕੰਡੀਸ਼ਨ ਹਨ ਤੇ ਹਰ ਕਲਾਸ ਵਿੱਚ ਅਤਿ ਆਧੁਨਿਕ ਟੱਚ ਸਕਰੀਨ ਬੋਰਡ ਤੇ ਪਰੋਜੈਕਟਰ ਲੱਗੇ ਹੋਏ ਹਨ। ਜਿਸ ਦੀ ਬਦੌਲਤ ਸੰਸਥਾ ਦੇ ਵਿਦਿਆਰਥੀ ਆਏ ਦਿਨ ਮੱਲਾਂ ਮਾਰ ਰਹੇ ਹਨ। ਪਿਛਲੇ ਦਿਨੀਂ ਆਏ ਆਈਲੈਟਸ ਦੇ ਨਤੀਜਿਆਂ ਵਿੱਚ ਸੁਖਮਨਪ੍ਰੀਤ ਸਿੰਘ ਨੇ ਓਵਰਆਲ 6.5 ਬੈਂਡ ਲੈ ਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ। ਇਸੇ ਤਰਾਂ੍ਹ ਹੀ ਪੀ.ਟੀ.ਈ. ਵਿੱਚ ਹਰਮਨਦੀਪ ਸਿੰਘ ਨੇ 60 ਸਕੌਰ ਲੈ ਕੇ ਆਪਣਾ ਸੁਪਨਾ ਪੂਰਾ ਕੀਤਾ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਨੇਹਾ ਸੈਣੀ ਤੇ ਇੰਚਾਰਜ ਨੁਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।
Comments are closed.