ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਕੰਪਿਊਟਰ ਸਾਖਰਤਾ ਦਿਵਸ ਮਨਾਇਆ ਗਿਆ।ਜਿਸ ਦੌਰਾਨ ਸਕੂਲੀ ਅਧਿਆਪਕਾਂ ਵੱਲੋਂ ਕੰਪਿਊਟਰ ਸਬੰਧਤ ਚਾਰਟ ਬਣਾਏ ਗਏ ਅਤੇ ਇਸ ਸਬੰਧਤ ਜਾਣਕਾਰੀ ਸਾਂਝੀ ਕੀਤੀ, ਦੱਸਿਆ ਕਿ ਕੰਪਿਊਟਰ ਦਾ ਸਾਡੀ ਜੀਵਨ ਵਿੱਚ ਕੀ ਮਹੱਤਵ ਹੈ। ਕੰਪਿਊਟਰ ਦਾ ਗਿਆਨ ਹੋਣਾ ਅੱਜ ਦੇ ਯੁੱਗ ਵਿੱਚ ਬਹੁਤ ਜ਼ਰੂਰੀ ਹੋ ਗਿਆ ਹੈ। ਭਾਰਤ ਵਿੱਚ ਤੇਜ਼ੀ ਨਾਲ ਵੱਧਦੀ ਹੋਈ ਡਿਜ਼ੀਟਲ ਤਕਨੀਕ ਤੇ ਡਿਜ਼ੀਟਲ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਪਿਊਟਰ ਦਾ ਗਿਆਨ ਹੋਣਾ ਅਤਿ ਜ਼ਰੂਰੀ ਹੈ ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਇਸ ਸਬੰਧਤ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਹਰ ਸਾਲ ਦੁਨੀਆਂ ਭਰ ਵਿੱਚ ਡਿਜ਼ੀਟਲ ਸਾਖਰਤਾ ਨਾਲ ਅਲਗ ਅਲਗ ਸਮੁਦਾਇ ਵਿੱਚ ਜਾਗਰੁਕਤਾ ਪੈਦਾ ਕਰਨ ਅਤੇ ਡਿਜ਼ੀਟਲ ਸਾਖਰਤਾ ਨੂੰ ਬੜਾਵਾ ਦੇਣ ਲਈ ਵਿਸ਼ਵ ਕੰਪਿਊਟਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਵਿਸ਼ੇਸ਼ ਰੂਪ ਵਿੱਚ ਬੱਚਿਆਂ ਅਤੇ ਮਹਿਲਾਵਾਂ ਵਿੱਚ ਤਕਨੀਕੀ ਕੌਸ਼ਲ ਨੂੰ ਬੜਾਵਾ ਦੇਣ ਲਈ ਵੀ ਮਨਾਇਆ ਜਾਂਦਾ ਹੈ। ਜਿਸ ਤਰ੍ਹਾਂ ਕੋਵਿਡ-19 ਦੇ ਸਮੇਂ ਦੌਰਾਨ ਸਕੂਲ ਵਿਦਿਆਰਥੀਆਂ ਲਈ ਬੰਦ ਪਏ ਹਨ ਉੱਥੇ ਡੀਜ਼ੀਟਲ ਤਕਨੀਕ ਦੇ ਆਸਰੇ ਹੀ ਆਨਲਾਇਨ ਕਲਾਸਾਂ ਚੱਲ ਰਹੀਆਂ ਹਨ ਤੇ ਇਸ ਕਰਕੇ ਹਰ ਅਧਿਆਪਕ ਵੀ ਲੈਪਟੋਪ, ਮੁਬਾਇਲ ਤੇ ਕੰਪਿਉਟਰ ਚਲਾਉਣਾ ਸਿੱਖ ਰਹੇ ਹਨ, ਉੱਥੇ ਹੀ ਇਸ ਦਿਨ ਦੀ ਮਹੱਤਤਾ ਹੋਰ ਵੱੱਧ ਜਾਂਦੀ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਦਿਨ ਦੀ ਸ਼ੁਰੂਆਤ ਮੂਲ ਰੂਪ ਨਾਲ ਭਾਰਤੀ ਕੰਪਿਊਟਰ ਕੰਪਨੀ (ਐਨ. ਆਈ. ਆਈ. ਟੀ) ਦੁਆਰਾ 2001 ਵਿੱਚ ਅਪਣੀ 20ਵੀਂ ਵਰਸ਼ਗੰਢ ਦੇ ਮੌਕੇ ਕੀਤੀ ਗਈ। ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਪਹਿਲੀ ਵਾਰ ਦਸੰਬਰ 2001 ਵਿੱਚ ਮਨਾਇਆ ਗਿਆ।
Comments are closed.