Latest News & Updates

ਬਲੂਮਿੰਗ ਬਡਜ਼ ਏ.ਬੀ.ਸੀ. ਮੌਨਟੈਸਰੀ ਸਕੂਲ ਵਿੱਚ ਬੱਚਿਆਂ ਨੇ ਆਰਟ ਐਂਡ ਕਰਾਫਟ ਅਤੇ ਯੋਗਾ ਸਿੱਖਿਆ

ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਗਰੁੱਪ ਆਫ ਸਕੂਲਜ਼ ਦਾ ਹਿੱਸਾ ਬਲੂਮਿੰਗ ਬਡਜ਼ ਏ.ਬੀ.ਸੀ. ਮੌਨਟੈਸਰੀ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ 1 ਜੂਨ ਤੋਂ ਸ਼ੁਰੂ ਹੋਏ ਸਮਰ ਕੈਂਪ ਦੋਰਾਨ ਛੋਟੇ-ਛੋਟੇ ਵਿਦਿਆਰਥੀਆਂ ਨੇ ਅੱਜ ਚਿੱਤਰਕਾਰੀ, ਆਰਟ ਐਂਡ ਕਰਾਫਟ, ਥੰਬ ਪੈਂਟਿਂਗ, ਕਲਰਿੰਗ, ਪੇਪਰ ਕਟਿੰਗ, ਕਲੇਅ ਆਰਟ ਆਦਿ ਅਨੇਕਾਂ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਯੋਗ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਯੋਗ ਦੇ ਕੁੱਝ ਆਸਨ ਵੀ ਕਰਵਾਏ ਗਏ। ਇਹਨਾਂ ਸਾਰੀਆਂ ਗਤੀਵਿਧੀਆਂ ਵਿਦਿਆਰਥੀਆਂ ਨੇ ਬੜ੍ਹੇ ਹੀ ਜੋਸ਼ ਅਤੇ ਉਮੰਗ ਨਾਲ ਹਿੱਸਾ ਲਿਆ। ਇਹ ਸਾਰੀ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੋਨੀਆ ਸ਼ਰਮਾ ਨੇ ਦੱਸਿਆ ਕਿ ਸਮਰ ਕੈਂਪ ਵਿੱਚ ਇੱਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਕਿ ਜੋ ਵੀ ਐਕਟੀਵਿਟੀਜ਼, ਜੋ ਵੀ ਖੇਡਾਂ, ਜੋ ਵੀ ਮੁਕਾਬਲੇ ਬੱਚਿਆਂ ਨੂੰ ਕਰਵਾਏ ਜਾਣ ਉਹਨਾਂ ਸਾਰਿਆਂ ਦਾ ਬੱਚਿਆਂ ਦੇ ਸ਼ਰੀਰ ਅਤੇ ਦਿਮਾਗ ਉੱਪਰ ਸਕਾਰਾਤਮਕ ਪ੍ਰਭਾਵ ਪਵੇ। ਅੱਜ ਯੋਗਾ ਦੀ ਕਰਵਾਈ ਗਈ ਵਿਸ਼ੇਸ਼ ਗਤੀਵਿਧੀ ਦੌਰਾਨ ਵਿਦਿਆਰਥੀਆਂ ਨੂੰ ਕੁੱਝ ਐਸੇ ਆਸਨ ਸਿਖਾਏ ਗਏ ਜੋ ਉਹਨਾਂ ਦੇ ਸ਼ਰੀਰ ਨੂੰ ਚੁਸਤ ਅਤੇ ਤੰਦਰੁਸਤ ਰੱਖ ਸੱਕਦੇ ਹਨ। ਉਹਨਾਂ ਅੱਗੇ ਕਿਹਾ ਕਿ ਛੋਟੇ ਬੱਚੇ ਗਿੱਲੀ ਮਿੱਟੀ ਵਰਗੇ ਹੁੰਦੇ ਹਨ ਜੇਕਰ ਸਹੀ ਗਿਆਨ ਅਤੇ ਦਿਸ਼ਾ ਨਿਰਦੇਸ਼ਾਂ ਅਧੀਨ ਉਹਨਾਂ ਦੀ ਪਰਵਰਿਸ਼ ਹੋਵੇ ਤਾਂ ਇਹਨਾਂ ਬੱਚਿਆਂ ਨੂੰ ਬਹੁਤ ਹੀ ਸੁੰਦਰ ਰੂਪ ਵਿੱਚ ਢਾਲਿਆ ਜਾ ਸਕਦਾ ਹੈ। ਇਸੇ ਸੋਚ ਦੇ ਅਧੀਨ ਬਲੂਮਿੰਗ ਬਡਜ਼ ਏ.ਬੀ.ਸੀ. ਮੌਨਟੈਸਰੀ ਸਕੂਲ ਦਾ ਸਾਰਾ ਸਟਾਫ ਬੱਚਿਆਂ ਨੂੰ ਇੱਕ ਚੰਗੇ ਭਵਿੱਖ ਲਈ ਤਿਆਰ ਕਰਨ ਵਾਸਤੇ ਹਰ ਸੰਭਵ ਕੋਸ਼ਿਸ਼ ਕਰਨ ਲਈ ਵਿਚਨਬੱਧ ਹੈ।

Comments are closed.