Latest News & Updates

ਬਲੂਮਿੰਗ ਬਡਜ਼ ਸਕੂਲ ਸਮਰ ਕੈਂਪ ਦੋਰਾਨ ਵਿਦਿਆਰਥੀਆਂ ਨੇ ਖੇਡਾਂ, ਸ਼ਾਇੰਸ ਲ਼ੈਬ ਅਤੇ ਫੂਡ ਕਰਾਫਟ ਵਿੱਚ ਹਿੱਸਾ ਲਿਆ

ਫੂਡ ਕਰਾਫਟ ਦੋਰਾਨ ਵਿਦਿਆਰਥੀਆਂ ਨੇ ਫਰੂਟ ਸਟਿਕਸ ਕੀਤੇ ਤਿਆਰ – ਪ੍ਰਿੰਸੀਪਲ

ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਚੱਲ ਰਹੇ ਸਮਰ ਕੈਂਪ ਦੋਰਾਨ ਅੱਜ ਵਿਦਿਆਰਥੀਆਂ ਲਈ ਆਊਟਡੋਰ ਖੇਡਾਂ ਦੇ ਨਾਲ-ਨਾਲ ਸਾਈਂਸ ਲੈਬ ਐਕਸਪੈਰੀਮੈਂਟ (ਫਜ਼ਿਕਸ, ਕੈਮਿਸਟ੍ਰੀ, ਬਾਇਓਲੋਜੀ) ਦਾ ਆਯੋਜਨ ਕੀਤਾ ਗਿਆ। ਸਕੂਲ਼ ਡੀ.ਪੀ.ਈ. ਅਧਿਆਪਕਾਂ ਦੀ ਨਿਗਰਾਨੀ ਹੇਠ ਵਿਦਿਆਰਥੀਆਂ ਨੇ ਅੱਜ ਆਊਟਡੋਰ ਖੇਡਾਂ ਦਾ ਆਨੰਦ ਮਾਣਿਆ ਜਿਹਨਾਂ ਵਿੱਚ ਉਹਨਾਂ ਨੇ ਬਾਸਕਟ ਬਾਲ, ਫੁੱਟਬਾਲ, ਲਾਅਨ ਟੈਨਿਸ, ਅਤੇ ਅਰਚਰੀ ਦੇ ਗੁਰ ਸਿੱਖੇ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਇੱਕ ਨਿਰੋਗ ਦਿਮਾਗ ਇੱਕ ਨਿਰੋਗ ਸ਼ਰੀਰ ਵਿੱਚ ਹੀ ਵਾਸ ਕਰ ਸਕਦਾ ਹੈ ਇਸ ਲਈ ਜੇ ਅਸੀਂ ਦਿਮਾਗੀ ਤੌਰ ਤੇ ਤੰਦਰੁਸਤ ਰਹਿਣਾ ਚਾਹੁੰਦੇ ਹਾਂ ਤਾਂ ਸਰੀਰਿਕ ਤੌਰ ਤੇ ਤੰਦਰੁਸਤ ਰਹਿਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਇਸ ਲਈ ਸ਼ਰੀਰਿਕ ਤੌਰ ਤੇ ਤੰਦਰੁਸਤ ਰਹਿਣ ਲਈ ਸਾਡੇ ਸ਼ਰੀਰ ਨੂੰ ਕਸਰਤ ਦੀ ਲੋੜ ਹੈ ਜਿਸ ਲਈ ਆਊਟਡੋਰ ਖੇਡਾਂ ਬਹੁਤ ਹੀ ਵਧੀਆ ਤਰੀਕਾ ਹਨ। ਇਸ ਤੋਂ ਇਲਾਵਾ ਜਦੋ ਵਿਦਿਆਰਥੀ ਆਊਟਡੋਰ ਖੇਡਾਂ ਵਿੱਚ ਹਿੱਸਾ ਲੈਂਦੇ ਹਨ ਤਾ ਉਹਨਾਂ ਵਿੱਚ ਖੇਡ ਭਾਵਨਾ ਦੇ ਨਾਲ-ਨਾਲ ਆਪਸੀ ਸਹਿਯੋਗ, ਸਹਿਨਸ਼ੀਲਤਾ, ਆਤਮ ਬਲ਼ ਅਤੇ ਆਤਮ ਨਿਅੰਤਰਨ ਵਰਗੇ ਗੁਣਾਂ ਦਾ ਵੀ ਵਿਕਾਸ ਹੁੰਦਾ ਹੈ ਜੋ ਭਵਿੱਖ ਵਿੱਚ ਵਿਦਿਆਰਥੀਆਂ ਦੀ ਤਰੱਕੀ ਲਈ ਅਹਿਮ ਹੈ। ਇਸ ਤੋਂ ਇਲਾਵਾ ਸਾਈਂਸ ਸਟ੍ਰੀਮ ਦੇ ਵਿਦਿਆਰਥੀਆਂ ਨੇ ਲਬਾਰਟਰੀਆਂ ਵਿੱਚ ਜਾ ਕੇ ਸਾਈਂਸ ਦੇ ਵੱਖ-ਵੱਖ ਵਿਸ਼ਿਆਂ ਜਿਵੇਂ ਫਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਵੱਖ-ਵੱਖ ਪ੍ਰਯੋਗ ਕੀਤੇ। ਇਸ ਦੌਰਾਨ ਸਕੂਲ ਦੇ ਸਾਈਂਸ ਅਧਿਆਪਕਾਂ ਵੱਲੋਂ ਉਹਨਾਂ ਦਾ ਮਾਰਗਦਰਸ਼ਨ ਕੀਤਾ ਗਿਆ। ਇਹਨਾਂ ਆਊਟਡੋਰ ਐਕਟੀਵਿਟੀਆਂ ਦੇ ਨਾਲ-ਨਾਲ ਬਾਕੀ ਇਨਡੋਰ ਗਤੀਵਿਧੀਆਂ ਫੂਡ ਕ੍ਰਾਫਟ, ਸਿੰਗਿੰਗ, ਮਹਿੰਦੀ ਡਿਜ਼ਾਇਨ, ਆਰਟ ਐਂਡ ਕਰਾਫਟ, ਡਰਾਇੰਗ, ਫਨ ਗੇਮਜ਼, ਫੋਟੋਗਰਾਫੀ, ਵੀਡੀਓਗਰਾਫੀ, ਪੌਟਰੀ, ਸਿਲਾਈ, ਕੜਾਈ ਆਦਿ ਵੀ ਚੱਲਦੀਆਂ ਰਹੀਆਂ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ। ਅੱਗੇ ਉਹਨਾਂ ਜ਼ਿਕਰ ਕੀਤਾ ਕਿ ਹੋਬੀ ਕਲਾਸਾਂ ਦੋਰਾਨ ਵਿਦਿਆਰਥੀਆ ਨੇ ਫੂਡ ਕਰਾਫਟ ਦੀ ਕਲਾਸ ਵਿੱਚ ਬਿਨਾਂ ਅੱਗ ਤੋਂ ਡਿਸ਼ ਬਣਾਉਣੀ ਸਿੱਖੀ। ਜਿਸ ਵਿੱਚ ਉਹਨਾਂ ਨੇ ਗਰਮੀ ਤੋਂ ਰਾਹਤ ਪਾਉਣ ਲਈ ਸ਼ਕੰਜਵੀਂ ਅਤੇ ਫਰੂਟ ਸਟਿਕਸ ਬਣਾਈਆਂ ਜਿਸ ਵਿੱਚ ਉਹਨਾਂ ਨੂੰ ਦੱਸਿਆ ਗਿਆ ਕਿ ਅਗਰ ਘਰ ਵਿੱਚ ਮਹਿਮਾਨ ਆ ਜਾਂਦੇ ਹਨ ਤਾਂ ਕਿਵੇਂ ਆਪਣੀ ਮਾਂ ਨਾਲ ਰਸੋਈ ਵਿੱਚ ਮਦਦ ਕੀਤੀ ਜਾ ਸਕਦੀ ਹੈ ਅਤੇ ਕਿਸ ਤਰਾਂ ਵਿਅੰਜਣਾਂ ਨੂੰ ਮਹਿਮਾਨਾਂ ਅੱਗੇ ਪਰੋਸਿਆਂ ਜਾਂਦਾ ਹੈ।ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਦੱਸਿਆ ਕਿ ਇਸ ਸਮਰ ਕੈਂਪ ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ, ਅਨੁਸ਼ਾਸਨ ਅਤੇ ਸਿੱਖਿਆ ਨੂੰ ਪੂਰਣ ਰੂਪ ਵਿੱਚ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

Comments are closed.