Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਮਨਾਈ ਗਈ ‘ਪਰਸ਼ੂਰਾਮ ਜਯੰਤੀ’

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਡਾ. ਸਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਭਗਵਾਨ ਪਰਸ਼ੂਰਾਮ ਜੀ ਦੀ ਜਯੰਤੀ ਮਨਾਈ ਗਈ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਭਾਗਵਾਨ ਪਰਸ਼ੂਰਾਮ ਜੀ ਨਾਲ ਸੰਬੰਧਤ ਚਾਰਟ ਅਤੇ ਉਹਨਾਂ ਬਾਰੇ ਜਾਣਕਾਰੀ ਨਾਲ ਭਰਪੂਰ ਆਰਟੀਕਲ ਪੇਸ਼ ਕੀਤੇ ਗਏ। ਉੇਹਨਾਂ ਦੱਸਿਆ ਕਿ ਪਰਸ਼ੂਰਾਮ ਜਯੰਤੀ ਹਰ ਸਾਲ ਪੰਜਾਬੀ ਮਹੀਨੇ ਵੈਸਾਖ ਦੀ ਤੀਜੀ ਤਿੱਥ ਤੇ ਮਨਾਈ ਜਾਂਦੀ ਹੈ। ਭਗਵਾਰ ਪਰਸ਼ੂਰਾਮ ਦੇ ਪਿਤਾ ਦਾ ਨਾਮ ਜਮਦਗਨਿ ਅਤੇ ਮਾਤਾ ਦਾ ਨਾਮ ਰੇਨੂਕਾ ਸੀ। ਇਹਨਾਂ ਦਾ ਜਨਮ ਭਾਰਗਵ ਵੰਸ਼ ਵਿੱਚ ਹੋਇਆ ਸੀ ਅਤੇ ਉਹ ਵਿਸ਼ਨੂੰ ਭਗਵਾਨ ਦੇ ਛੇਵੇਂ ਅਵਤਾਰ ਸਨ। ਉਹਨਾਂ ਦਾ ਜਨਮ ਤਰੇਤਾਯੁਗ ਵਿੱਚ ਹੋਇਆ ਸੀ। ਉਹਨਾਂ ਦੀ ਗਿਣਤੀ ਮਹਾਰਿਸ਼ੀ ਵੇਦ ਵਿਆਸ, ਅਸ਼ਵਤਥਾਮਾ, ਰਾਜਾ ਬਲਿ, ਭਗਵਾਨ ਹਨੂਮਾਨ, ਕਰਿਪਚਾਰਿਆ, ਰਾਜਾ ਮਾਰਕਂਡੇਯ, ਵਿਭੀਸ਼ਨ ਸਮੇਤ ਉਹਨਾਂ ਅੱਠ ਕਿਰਦਾਰਾਂ ਵਿੱਚ ਹੁੰਦੀ ਹੈ ਜਿੰਨ੍ਹਾਂ ਨੂੰ ਕਾਲਾੰਤਰ ਤੱਕ ਅਮਰ ਮੰਨਿਆ ਜਾਂਦਾ ਹੈ। ਉਹਨਾਂ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਬਹੁਤ ਹੀ ਕ੍ਰੋਧੀ ਸੁਭਾਅ ਦੇ ਸਨ ਅਤੇ ਉਹਨਾਂ ਨੇ 21 ਵਾਰ ਇਸ ਧਰਤੀ ਤੋਂ ਕਸ਼ਤਰੀ ਰਾਜਿਆਂ ਦਾ ਅੰਤ ਕਰ ਦਿੱਤਾ ਸੀ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਜਦੋਂ ਵੀ ਕਿਸੇ ਮਹਾਨ ਸ਼ਖਸੀਅਤ ਨਾਲ ਸੰਬੰਧਤ ਕੋਈ ਦਿਹਾੜਾ ਆਉਂਦਾ ਹੈ ਤਾਂ ਸਕੂਲ਼ ਵਿੱਚ ਉਸਨੂੰ ਜ਼ਰੂਰ ਮਨਾਇਆ ਜਾਂਦਾ ਹੈ ਤਾਂ ਜੋ ਇਸ ਨਾਲ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਹੋ ਸਕੇ ਅਤੇ ਉਹਨਾਂ ਮਹਾਨ ਸ਼ਖਸੀਅਤਾਂ ਦੇ ਜੀਵਨ ਆਚਰਨ ਤੋਂ ਚੰਗੀ ਸਿੱਖਿਆ ਪ੍ਰਾਪਤ ਕਰਕੇ ਵਿਦਿਆਰਥੀ ਆਪਣੇ ਜੀਵਨ ਨੂੰ ਵੀ ਚੰਗੀ ਸੇਧ ਦੇ ਸਕਣ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Comments are closed.