ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਮਾਂ ਦਿਵਸ ਮੌਕੇ ਵਿਦਿਆਰਥੀਆਂ ਅਤੇ ਮਾਵਾਂ ਨੇ ਦਿਖਾਇਆ ਪੂਰਾ ਉਤਸ਼ਾਹ
ਵੱਖ-ਵੱਖ ਗੇਮਾਂ ਵਿੱਚ ਵਿਦਿਆਰਥੀਆਂ ਦੀਆਂ ਮਾਵਾਂ ਨੇ ਜਿੱਤੀਆਂ ਟ੍ਰਾਂਫੀਆਂ: ਕਮਲ ਸੈਣੀ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਅੱਜ ਸਕੂਲ਼ ਵਿੱਚ ‘ਮਾਂ ਦਿਵਸ’ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਵਿੱਚ ਸਵੇਰ ਦੀ ਸਭਾ ਦੋਰਾਨ ਵਿਦਿਆਰਥੀਆਂ ਦੁਆਰਾ ਇਸ ਸਬੰਧੀ ਬੜੇ ਹੀ ਸੁੰਦਰ ਚਾਰਟ ਅਤੇ ਪ੍ਰੇਰਣਾਦਾਈ ਆਰਟੀਕਲ ਪੇਸ਼ ਕੀਤੇ ਗਏ ਜੋ ਕਿ ਮਾਂ ਦੀ ਮਹੱਤਤਾ ਨੂੰ ਦਰਸ਼ਾਉਂਦੇ ਸਨ। ਸਕੂਲ ਵੱਲੋਂ ਹਰ ਇੱਕ ਮਾਂ ਦੇ ਸਨਮਾਨ ਵਿੱਚ ਇੱਕ ਪ੍ਰੋਗਰਾਮ ਵੀ ਅਯੋਜਿਤ ਕੀਤਾ ਗਿਆ। ਜਿਸ ਵਿੱਚ ਸਕੂਲ਼ ਕੁਆਇਰ ਵੱਲੋਂ ਇੱਕ ਮਾਂ ਨੂੰ ਸਮਰਪਿਤ ਗਾਣਾ ਸੁਣਾਇਆ ਗਿਆ ਅਤੇ ਵੱਖ-ਵੱਖ ਵਿਦਿਆਰਥੀਆਂ ਵੱਲੋਂ ਕਵਿਤਾਵਾਂ ਅਤੇ ਗਾਣੇ ਪੇਸ਼ ਕੀਤੇ ਗਏ। ਮੌਕੇ ਤੇ ਮੌਜੂਦ ਸਾਰੇ ਸਟਾਫ ਅਤੇ ਮਾਪਿਆਂ ਦਾ ਮਨ ਮੋਹ ਲਿਆ। ਜੁਨਿਅਰ ਕਲਾਸ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ‘ਮਾਂ’ ਦੀ ਮਹਾਨਤਾ ਨੂੰ ਦਰਸਾਉਂਦਾ ਹੋਇਆ ਡਾਂਸ ਪੇਸ਼ ਕੀਤਾ ਅਤੇ ਆਪਣੇ ਡਾਂਸ ਨਾਲ ਸੱਭ ਦਾ ਧਿਆਨ ਆਕਰਸ਼ਿਤ ਕੀਤਾ। ਇਸੇ ਤਰਾਂ 6ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਨੇ ਵੀ ਆਪਣੇ ਡਾਂਸ ਰਾਹੀਂ ਮਾਂ ਦੀ ਮਹਿਮਾ ਨੂੰ ਦਰਸਾਇਆ। ਦੱਸਵੀ ਕਲਾਸ ਦੇ ਵਿਦਿਆਰਥੀਆਂ ਵੱਲੋਂ ਮਾਂ ਦੀ ਮਹਾਨਤਾ ਨੂੰ ਦਰਸਾਉਂਦਾ ਹੋਇਆ ਨਾਟਕ ਪੇਸ਼ ਕੀਤਾ। ਇਸ ਤੋਂ ਇਲਾਵਾ ਮੋਕੇ ਤੇ ਮੌਜੂਦ ਮਾਵਾਂ ਲਈ ਕਈ ਤਰ੍ਹਾਂ ਦੀਆਂ ਖੇਡਾਂ ਜਿਵੇਂ ‘ਮਿਉਜ਼ਿਕਲ ਚੇਅਰ’ ‘ਮਾਰਬਲ ਐਂਡ ਸਪੁਨ’ ‘ਬਲਾਇੰਡਫੋਲਡ ਡਰਾਇੰਗ’ ਆਦਿ ਕਰਵਾਈਆਂ ਗਈਆਂ ਸਕੂਲ ਵਿੱਚ ਹਾਜ਼ਿਰ ਮਾਵਾਂ ਨੇ ਬੜੇ ਹੀ ਚਾਅ ਅਤੇ ਉਤਸ਼ਾਹ ਨਾਲ ਹਿੱਸਾ ਲਿਆ। ਇਹਨਾਂ ਮੁਕਾਬਲਿਆਂ ਵਿੱਚ ਜੇਤੂ ਰਹੀਆਂ ਮਾਂਵਾਂ ਨੂਮ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਪ੍ਰਿੰਸਪਿਲ ਡਾ. ਹਮਲਿੀਆ ਰਾਣੀ ਵੱਲੋਂ ਟ੍ਰਾਫੀਆ ਦੇ ਕੇ ਸਨਮਾਨਿਤ ਕੀਤਾ ਗਿਆ। ਮਾਵਾਂ ਵੱਲੋਂ ਸਟੇਜ ਉੱਪਰ ਡਾਸ਼ ਵੀ ਪੇਸ ਕੀਤਾ ਗਿਆ। ਇਸ ਮੌਕੇ ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਸਾਰੇ ਮਾਪਿਆਂ ਅਤੇ ਅਧਿਆਪਕਾਂ ਨੂੰ ‘ਮਾਂ ਦਿਵਸ’ ਦੀ ਵਧਾਈ ਦਿੱਤੀ ਗਈ ਅਤੇ ਉਹਨਾਂ ਬੱਚਿਆਂ ਦਾ ਮਾਰਗ ਦਰਸ਼ਨ ਕਰਦੇ ਦੱਸਿਆ ਕਿ ਮਨੁੱਖ ਨੂੰ ਦਿੱਤੀ ਹੋਈ ਈਸ਼ਵਰ ਦੀ ਸਭ ਤੋਂ ਵੱਡੀ ਦਾਤ ਹੈ ‘ਮਾਂ’, ਪ੍ਰਮਾਤਮਾ ਇੱਕ ਸਮੇਂ ਤੇ ਹਰ ਥਾਂ ਤੇ ਮੌਜੂਦ ਨਹੀਂ ਰਹਿ ਸਕਦਾ ਇਸ ਲਈ ਪ੍ਰਮਾਤਮਾ ਨੇ ਮਾਂ ਬਣਾਈ ਹੈ ਤਾਂ ਜੋ ਇਸ ਕਾਇਨਾਤ ਦਾ ਸੰਤੁਲਨ ਬਣਿਆ ਰਹੇ। ਉਹਨਾਂ ਇਹ ਵੀ ਕਿਹਾ ਕਿ ਜੋ ਇਨਸਾਨ ਆਪਣੀ ਮਾਂ ਦਾ ਸਨਮਾਨ ਨਹੀਂ ਕਰਦਾ, ਪ੍ਰਮਾਤਮਾ ਵੀ ਉਸਦਾ ਸਨਮਾਨ ਨਹੀਂ ਕਰਦਾ। ਇਸ ਲਈ ਸਾਨੂੰ ਆਪਣੀ ਮਾਂ ਨੂੰ ਪ੍ਰਮਾਤਮਾ ਦਾ ਰੂਪ ਮੰਨਦੇ ਹੋਏ ਇਸ ਅਣਮੁੱਲੀ ਦਾਤ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਮੌਜੂਦ ਮਾਂਵਾ ਨੂੰ ਇਸ ਸ਼ੁੱਭ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਹੋਏ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਇਸ ਦੁਨੀਆ ਵਿੱਚ ‘ਮਾਂ’ ਇੱਕ ਐਸਾ ਰਿਸ਼ਤਾ ਹੈ ਜਿਸ ਦੇ ਪਿਆਰ ਅਤੇ ਤਿਆਗ ਦੀ ਕੋਈ ਸੀਮਾ ਹੀ ਨਹੀਂ ਹੈ। ਇੱਕ ਮਾਂ ਆਪਣੀਆਂ ਸਾਰੀਆਂ ਰੀਝਾਂ ਅਤੇ ਖੁਸ਼ੀਆਂ ਦਾ ਆਪਣੀ ਔਲਾਦ ਲਈ ਖੁਸ਼ੀ-ਖੁਸ਼ੀ ਤਿਆਗ ਕਰ ਦਿੰਦੀ ਹੈ। ਇਸ ਲਈ ‘ਮਾਂ’ ਸਾਡੇ ਸਭ ਲਈ ਪ੍ਰਮਾਤਮਾ ਤੋਂ ਵੀ ਵੱਧ ਕੇ ਹੈ ਇਸ ਲਈ ਮਾਂ ਪ੍ਰਮਾਤਮਾ ਤੋਂ ਵੀ ਵੱਧ ਸਤਿਕਾਰ ਦੀ ਹੱਕਦਾਰ ਹੈ। ਉਹਨਾਂ ਅੱਗੇ ਕਿਹਾ ਕਿ ਇਨਸਾਨ ਦੇ ਜਨਮ ਲੈਣ ਤੋਂ ਬਾਅਦ ਇਨਸਾਨ ਦੀ ਸਭ ਤੋਂ ਪਹਿਲੀ ਗੁਰੂ ਉਸਦੀ ਮਾਂ ਹੀ ਹੁੰਦੀ ਹੈ। ਇੱਕ ‘ਮਾਂ’ ਹੀ ਹੁੰਦੀ ਹੈ ਜੋ ਇਨਸਾਨ ਦੇ ਭਵਿੱਖ ਨੂੰ ਚੰਗੀ ਸੇਧ ਦੇ ਸਕਦੀ ਹੈ। ਉਹਨਾਂ ਇਸ ਗੱਲ੍ਹ ਬਾਰੇ ਵੀ ਵਿਸ਼ੇਸ਼ ਜ਼ਿਕਰ ਕੀਤਾ ਕੀ ਅੱਜ ਸ਼ਹਿਰਾਂ ਵਿੱਚ ਵੱਧ ਰਹੀ ਬਿਰਧ ਆਸ਼ਰਮਾਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ, ਇਹ ਇਸ ਗੱਲ੍ਹ ਵੱਲ ਇਸ਼ਾਰਾ ਕਰਦਾ ਹੈ ਕਿ ਇਨਸਾਨ ਆਪਣੇ ਜਨਮਦਾਤਿਆਂ ਦਾ ਸਤਿਕਾਰ ਕਰਨਾ ਭੁੱਲਦਾ ਜਾ ਰਿਹਾ ਹੈ ਜੋ ਕਿ ਸਾਡੇ ਨੈਤਿਕ ਪਤਨ ਦਾ ਵੱਡਾ ਕਾਰਨ ਬਣ ਸਕਦਾ ਹੈ। ਇਸ ਲਈ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਮਾਪਿਆਂ ਦਾ ਸਤਿਕਾਰ ਕਰੀਏ ਅਤੇ ਸਾਰੀ ਜਿੰਦਗੀ ਆਪਣੀ ਘਣੀ ਛਾਂ ਸਾਡੇ ਤੇ ਲੁਟਾਉਣ ਵਾਲੇ ਰੁੱਖਾਂ ਨੂੰ ਸਹੇਜ ਕੇ ਰੱਖੀਏ।
Comments are closed.