ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਸ਼੍ਰੀਮਤੀ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਵਿੱਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਤਾਂ ਨਿੱਤ ਨਵੇਂ ਕੀਰਤੀਮਾਨ ਸਥਾਪਿਤ ਕਰ ਹੀ ਰਹੀ ਹੈ। ਇਸ ਦੇ ਨਾਲ ਹੀ ਇਹ ਸੰਸਥਾ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ, ਵਿਰਸੇ, ਰਸਮਾਂ-ਰਿਵਾਜ਼ਾਂ ਅਤੇ ਤਿਉਹਾਰਾਂ ਨਾਲ ਜੋੜੀ ਰੱਖਣ ਵੱਲ ਵੀ ਉਚੇਚਾ ਧਿਆਨ ਦਿੰਦੀ ਹੈ। ਇਸ ਦੇ ਅਧੀਨ ਅੱਜ ਸਕੂਲ ਵਿੱਚ ਛੋਟੇ-ਛੋਟੇ ਬੱਚਿਆਂ ਵੱਲੋਂ ਰੱਖੜੀ ਦਾ ਤਿਉਹਾਰ ਬੜ੍ਹੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਛੋਟੀਆਂ ਬੱਚੀਆਂ ਨੇ ਬਹੁਤ ਹੀ ਸੋਹਣੀਆਂ-ਸੋਹਣੀਆਂ ਰੱਖੜੀਆਂ ਬਣਾਈਆਂ। ਬੱਚੀਆਂ ਨੇ ਆਪਣੇ ਨਾਲ ਪੜ੍ਹਨ ਵਾਲੇ ਦੂਸਰੇ ਬੱਚਿਆਂ ਨੂੰ ਰੱਖੜੀ ਬੰਨ੍ਹ ਕੇ ਇਹ ਤਿਉਹਾਰ ਮਨਾਇਆ। ਸਵੇਰ ਦੀ ਸਭਾ ਦੋਰਾਨ ਜੁਨਿਅਰ ਵਿੰਗ ਦੀਆ ਕੁੜੀਆਂ ਵੱਲੋਂ ਬਹੁਤ ਹੀ ਸੁੰਦਰ ਕਵਿਤਾ ਪੇਸ਼ ਕੀਤੀ ਗਈ। ਇਸ ਦੇ ਨਾਲ ਹੀ ਇੰਟਰਮੀਡਿਅਟ ਸੈਕਸ਼ਨ ਦੀਆਂ ਬੱਚੀਆਂ ਵੱਲੋਂ ਬਹੁਤ ਹੀ ਸੁੰਦਰ ਗਰੁੱਪ ਡਾਂਸ ਪੇਸ਼ ਕੀਤਾ ਗਿਆ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਵੱਲੋਂ ਬੱਚੀਆਂ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ ਗਈ। ਉਹਨਾਂ ਬੱਚਿਆਂ ਨੂੰ ਇਹ ਵੀ ਦੱਸਿਆ ਕਿ ਸਦੀਆਂ ਤੋਂ ਇਹ ਤਿਉਹਾਰ ਭਾਰਤੀ ਸੰਸਕ੍ਰਤੀ ਦਾ ਹਿੱਸਾ ਰਿਹਾ ਹੈ। ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਆਪਸੀ ਪਿਆਰ ਅਤੇ ਭਰਾ ਦੇ ਦਿਲ ਵਿੱਚ ਭੈਣ ਦੀ ਰੱਖਿਆ ਕਰਨ ਦੀ ਭਾਵਨਾ ਦਾ ਪ੍ਰਤੀਕ ਹੈ। ਇਸ ਤਿਉਹਾਰ ਵਾਲੇ ਦਿਨ ਭੈਣ ਆਪਣੇ ਭਰਾ ਗੁੱਟ ਤੇ ਇਸ ਵਿਸ਼ਵਾਸ ਨਾਲ ਰੱਖੜੀ ਬੰਨਦੀ ਹੈ ਕਿ ਉਸ ਦਾ ਭਰਾ ਜੀਵਨ ਭਰ ਔਖੇ ਸਮੇਂ ਵਿੱਚ ਉਸਦੀ ਰੱਖਿਆ ਕਰੇਗਾ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਬੱਚਿਆਂ ਨੂੰ ਦੱਸਿਆ ਕਿ ਸਾਡਾ ਦੇਸ਼ ਭਾਰਤ ਮੁੱਢ ਤੋਂ ਹੀ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਰਿਹਾ ਹੈ। ਸਮੇਂ-ਸਮੇਂ ਤੇ ਸਾਡੇ ਦੇਸ਼ ਵਿੱਚ ਬਹੁਤ ਸਾਰੇ ਤਿਓਹਾਰ ਮਨਾਏ ਜਾਂਦੇ ਹਨ। ਇਹਨਾਂ ਵਿੱਚੋਂ ਰੱਖੜੀ ਦਾ ਤਿਉਹਾਰ ਵੀ ਇੱਕ ਮਹੱਤਵਪੂਰਨ ਤਿਉਹਾਰ ਹੈ। ਰੱਖੜੀ ਦੀ ਸ਼ੁਰੂਆਤ ਬਾਰੇ ਉਹਨਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਦਵਾਪਰ ਯੁੱਗ ਵਿੱਚ ਜਦੋਂ ਕੌਰਵਾਂ ਦੁਆਰਾ ਦ੍ਰੌਪਦੀ ਦਾ ਚੀਰਹਰਨ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਭਗਵਾਨ ਕ੍ਰਿਸ਼ਨ ਨੇ ਉਹਨਾਂ ਦੀ ਸਹਾਇਤਾ ਕੀਤੀ ਸੀ ਜਿਸ ਦੌਰਾਨ ਭਗਵਾਨ ਕ੍ਰਿਸ਼ਨ ਦੀ ਉਂਗਲੀ ਤੇ ਚੋਟ ਲੱਗ ਗਈ ਸੀ। ਉਸ ਸਮੇਂ ਦ੍ਰੌਪਦੀ ਨੇ ਆਪਣੀ ਸਾੜੀ ਵਿੱਚੋਂ ਕੱਪੜਾ ਫਾੜ੍ਹ ਕੇ ਕ੍ਰਿਸ਼ਨ ਜੀ ਦੀ ਚੋਟ ਤੇ ਬੰਣਿਆ ਸੀ। ਭਗਵਾਨ ਕ੍ਰਿਸ਼ਨ ਦ੍ਰੌਪਦੀ ਨੂੰ ਆਪਣੀ ਭੈਣ ਮੰਨਦੇ ਸਨ ਅਤੇ ਉਸ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਸੀ। ਇਸੇ ਦਿਨ ਤੋਂ ਇਸ ਪ੍ਰਥਾ ਦੀ ਸ਼ੁਰੂਆਤ ਹੋਈ ਸੀ ਕਿ ਜੋ ਭੈਣ ਆਪਣੇ ਭਰਾ ਦੀ ਕਲਾਈ ਤੇ ਰੱਖੜੀ ਬੰਨੇਗੀ ਤਾਂ ਭਰਾ ਸਾਰਾ ਜੀਵਨ ਉਸ ਦੀ ਰੱਖਿਆ ਕਰੇਗਾ। ਇਸ ਮੌਕੇ ਸਮੂਹ ਵਿਦਿਆਰਥੀ ਤੇ ਅਧਿਆਪਕ ਮੋਜੂਦ ਸਨ।
Comments are closed.