Latest News & Updates

ਬਲੂਮਿੰਗ ਬਡਜ਼ ਸਕੁਲ ਵਿੱਚ ਮੋਗਾ ਸਹੋਦਯਾ ਦੇ ਅੰਤਰ ਸਕੂਲ ਸਿੰਗਿੰਗ ਮੁਕਾਬਲੇ ਕਰਵਾਏ ਗਏ

ਮੁਕਾਬਲੇ ਦੋਰਾਨ ਬਲੂਮਿੰਗ ਬਡਜ਼ ਸਕੁਲ ਰਿਹਾ ਪਹਿਲੇ ਨੰਬਰ ਤੇ – ਪ੍ਰਿੰਸੀਪਲ

ਮਈ 2023 ਦੋਰਾਨ ਬਲੂਮਿੰਗ ਬਡਜ਼ ਸਕੂਲ ਵਿੱਚ ਮੋਗਾ ਸਹੋਦਯਾ ਦੀ ਕੌਰ ਕਮੇਟੀ ਦਾ ਗਠਨ ਕੀਤਾ ਗਿਆ ਸੀ। ਜਿਸ ਦਾ ਮੁੱਖ ਮੰਤਵ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਵਧੀਆ ਅਭਿਆਸਾਂ, ਨਵੀਨਤਾਕਾਰੀ ਵਿਚਾਰਾਂ ਅਤੇ ਵਿਦਿਅਕ ਤਜ਼ਰਬਿਆਂ ਦਾ ਆਦਾਨ-ਪ੍ਰਦਾਨ ਕਰਨ ਲਈ ਇੱਕ ਪਲੇਟਫਾਰਮ ਮੁਹੱਈਆ ਕਰਵਾਉਣਾ ਹੈ। ਬੀਤੇ ਦਿਨੀ ਮੋਗਾ ਸਹੋਦਯਾ ਵੱਲੋਂ ਵੱਖ-ਵੱਖ ਕਲਾ ਦੇ ਮੁਕਾਬਲੇ ਕਰਵਾਏ ਗਏ ਜਿਵੇਂ ਕਿ ਸਪੀਣ ਮੁਕਾਬਲੇ, ਡਾਂਸ/ਸਕਿਟ ਅਤੇ ਸਿੰਗਿੰਗ ਦੇ ਮੁਕਾਬਲੇ । ਅੱਜ ਬਲੂਮਿੰਗ ਬਡਜ਼ ਸਕੂਲ ਵਿੱਚ ਸਿੰਗਿੰਗ ਦੇ ਮੁਕਾਬਲੇ ਆਯੋਜਿਤ ਕੀਤੇ ਗਏ ਜਿਸ ਦੋਰਾਨ ਵੱਖ-ਵੱਖ ਸਕੂਲਾਂ ਤੋਂ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਦਾ ਥੀਮ ‘ਦੇਸ਼ ਭਗਤੀ’ ਸੀ। ਜਿਸ ਵਿੱਚ ਵਿਦਿਆਰਥੀਆ ਵੱਲੋਂ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ। ਇਸ ਮੁਕਾਬਲੇ ਵਿੱਚ ਬਲੂਮਿੰਗ ਬਡਜ਼ ਸਕੂਲ, ਡੀ.ਐੱਨ. ਮਾਡਲ ਸਕੂਲ, ਓਕਸਫੋਰਡ ਸਕੂਲ ਅਤੇ ਐੱਸ.ਬੀ.ਆਰ.ਐੱਸ ਗੁਰੂਕੁਲ ਸਕੂਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੋਕਾਬਲੇ ਦੋਰਾਨ ਵਿਦਿਆਰਥੀਆਂ ਵੱਲੋਂ ਗਰੁੱਪ ਅਤੇ ਸੋਲੋ ਗੀਤ ਪੇਸ਼ ਕੀਤੇ ਗਏ। ਮੁਕਾਬਲੇ ਵਿੱਚ ਜੱਜਾਂ ਵੱਲੋਂ ਖਾਸ ਤੌਰ ਤੇ ਗੀਤ ਪੇਸ਼ ਕਰ ਰਹੇ ਵਿਦਿਆਰਥੀਆਂ ਦੀ ਰਿਧਮ, ਗੀਤ ਪੇਸ਼ ਕਰਨ ਦੀ ਕਲਾ ਅਤੇ ਟਾਇਮਿੰਗ ਤੇ ਧਿਆਨ ਦਿੱਤਾ ਗਿਆ। ਸਾਰੇ ਹੀ ਸਿਕੁਲਾਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਥਮਿ ਉਪੱਰ ਗੀਤ ਪੇਸ਼ ਕੀਤੇ ਗਏ। ਇਸ ਮੁਕਾਬਲੇ ਦੇ ਨਤੀਜੇ ਵੀ ਨਾਲ ਹੀ ਘੋਸ਼ਿਤ ਕਰ ਦਿੱਤੇ ਗਏ ਜਿਸ ਵਿੱਚੋਂ ਬਲੂਮਿੰਗ ਬਡਜ਼ ਸਕੂਲ ਪਹਿਲੇ ਨੰਬਰ ਤੇ, ਡੀ.ਐੱਨ. ਮਾਡਲ ਸਕੂਲ ਦੂਜੇ ਨੰਬਰ ਅਤੇ ਓਕਸਫੋਰਡ ਸਕੂਲ ਤੀਜੇ ਨੰਬਰ ਤੇ ਰਹੇ। ਵਿਜੇਤਾ ਸਕੂਲ ਦੇ ਗਰੁੱਪ ਨੂੰ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਵੱਲੋਂ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਹਰ ਵਿਦਿਆਰਥੀ ਦੇ ਅੰਦਰ ਕੋਈ ਨਾ ਕੋਈ ਪ੍ਰਤਿਭਾ ਜ਼ਰੂਰ ਹੁੰਦੀ ਹੈ ਪਰ ਉਸਨੂੰ ਬਾਹਰ ਕੱਢਣ ਲਈ ਪਲੇਟਫਾਰਮ ਦੀ ਜ਼ਰੂਰਤ ਹੁੰਦੀ ਹੈ। ਮੋਗਾ ਸਹੋਦਯਾ ਇਸੇ ਕਮੀ ਨੂੰ ਪੂਰਾ ਕਰੇਗਾ। ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਕਿਹਾ ਕਿ ਇਹ ਮੋਗਾ ਸਹੋਦਯਾ ਦੀ ਪਹਿਲੀ ਅੇਕਟੀਵਿਟੀ ਸੀ। ਅੱਗੇ ਚੱਲ ਕੇ ਇਸ ਤਰਾਂ ਦੇ ਹੋਰ ਮੁਕਾਬਲੇ ਵੀ ਕਰਵਾਏ ਜਾਣਗੇ ਤਾਂ ਜੋ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਹੋ ਸਕੇ ਜੋ ਕਿ ਕਲਾਸਰੂਮ ਦੀ ਸੀਮਾ ਤੋਂ ਬਾਹਰ ਉਹਨਾਂ ਦੇ ਸੰਪੂਰਨ ਵਿਕਾਸ ਨੂੰ ਪਾਲਣ ਵਿੱਚ ਵੀ ਮਦਦ ਕਰਨਗੇ।

Comments are closed.