Latest News & Updates

ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਮਨਾਇਆ ਗਿਆ ‘ਰਾਸ਼ਟਰੀ ਖੇਡ ਦਿਵਸ’

ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਦਿੱਤੀ ਗਈ ਸ਼ਰਧਾਂਜਲੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਸਿੱਖਿਆ, ਖੇਡਾਂ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਆਪਣੀ ਇੱਕ ਵਿਲੱਖਣ ਪਹਿਚਾਨ ਬਣਾ ਚੁੱਕਾ ਹੈ, ਵਿਖੇ ‘ਰਾਸ਼ਟਰੀ ਖੇਡ ਦਿਵਸ’ ਮਨਾਇਆ ਗਿਆ ਅਤੇ ਹਾਕੀ ਦੇ ਜਾਦੂਗਰ ‘ਮੇਜਰ ਧਿਆਨ ਚੰਦ’ ਨੂੰ ਸ਼ਰਧਾਂਜਲੀ ਦਿੱਤੀ ਗਈ। ਇਹ ਗੱਲ ਦੱਸਣ ਯੋਗ ਹੈ ਕਿ ਭਾਰਤ ਵਿੱਚ ਹਰ ਸਾਲ ਰਾਸ਼ਟਰੀ ਖੇਡ ਦਿਵਸ 29 ਅਗਸਤ ਨੂੰ ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਜੀ ਦੇ ਜਨਮ ਦਿਹਾੜੇ ਤੇ ਮਨਾਇਆ ਜਾਂਦਾ ਹੈ । ਸਕੂਲ ਵਿੱਚ ਸਵੇਰ ਦੀ ਸਭਾ ਦੋਰਾਨ ਵਿਦਿਆਰਥੀਆਂ ਵੱਲੋਂ ‘ਰਾਸ਼ਟਰੀ ਖੇਡ ਦਿਵਸ’ ਅਤੇ ਮੇਜਰ ਧਿਆਨ ਚੰਦ ਨਾਲ ਸੰਬੰਧਿਤ ਬਹੁਤ ਹੀ ਸੁੰਦਰ ਚਾਰਟ ਅਤੇ ਅਰਟੀਕਲ ਪੇਸ਼ ਕੀਤੇ ਗਏ। ਆਰਟੀਕਲਜ਼ ਰਾਹੀ ਬੱਚਿਆਂ ਦੁਆਰਾ ਮੇਜਰ ਧਿਆਨ ਚੰਦ ਦੇ ਜੀਵਨ ਅਤੇ ਉਹਨਾਂ ਦੀਆਂ ਉਪਲੱਬਧੀਆਂ ਬਾਰੇ ਬਹੁਤ ਹੀ ਰੋਚਕ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ, 1905 ਨੂੰ ਹੋਇਆ ਸੀ, ਬੱਚਪਣ ਤੋਂ ਹੀ ਹਾਕੀ ਵਿੱਚ ਦਿਲਚਸਪੀ ਰੱਖਣ ਵਾਲੇ ਮੇਜਰ ਧਿਆਨ ਚੰਦ ਬ੍ਰਿਟਿਸ਼ ਇੰਡਿਅਨ ਆਰਮੀ ਵਿੱਚ ਬਤੌਰ ਲਾਂਸ ਨਾਇਕ ਭਰਤੀ ਹੋਏ ਸਨ। ਆਪਣੀ ਖੇਡ ਦੇ ਜਾਦੂ ਨਾਲ ਮੇਜਰ ਧਿਆਨ ਚੰਦ ਤਿੰਨ ਵਾਰ ਓਲੰਪਿਕ ਗੋਲਡ ਮੈਡਲਿਸਟ ਰਹੇ ਅਤੇ ਇੱਕ ਖਿਡਾਰੀ ਦੇ ਤੌਰ ਤੇ ਆਪਣੇ ਕੈਰੀਅਰ ਦੌਰਾਨ ਉਹਨਾਂ ਵੱਲੋਂ 400 ਤੋਂ ਜਿਆਦਾ ਅੰਤਰਰਾਸ਼ਟਰੀ ਗੋਲ ਕੀਤੇ ਗਏ। ਸਕੂਲ਼ ਵੱਲੋਂ ਇਸ ਮੌਕੇ ਮੇਜਰ ਧਿਆਨ ਚੰਦ ਦੀ ਯਾਦ ਨੂੰ ਸਮਰਪਿਤ ‘ਰੈਡ-ਹਾਊਸ’ ਅਤੇ ‘ਬਲੂ-ਹਾਊਸ’ ਦੀਆ ਟੀਮਾਂ ਵਿਚਕਾਰ ਇੱਕ ਹਾਕੀ ਮੈਚ ਵੀ ਕਰਵਾਇਆ ਗਿਆ। ਇਹ ਮੈਚ ਬਹੁਤ ਹੀ ਰੋਮਾਂਚਕ ਰਿਹਾ ਜਿਸ ਵਿੱਚ ਬਲੂ ਹਾਊਸ ਦੀ ਟੀਮ 2-1 ਨਾਲ ਜੇਤੂ ਰਹੀ। ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਵੱਲੋਂ ਜੇਤੂ ਟੀਮ ਨੂੰ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕਈ ਪ੍ਰਕਾਰ ਦੀਆਂ ਪੇਂਡੂ ਖੇਡਾਂ ਜਿਵੇਂ ਪੀਚੋ, ਪਿੱਠੂ ਗਰਮ, ਕੋਟਲਾ ਛਪਾਕੀ, ਖੋ-ਖੋ ਆਦਿ ਵੀ ਖਿਡਾਈਆਂ ਗਈਆਂ ਤਾਂ ਜੋ ਵਿਦਿਆਰਥੀ ਇਸ ਗੱਲ ਤੋਂ ਜਾਣੂ ਹੋ ਸਕਣ ਕੇ ਕਿਹੜੀਆਂ-ਕਿਹੜੀਆਂ ਖੇਡਾਂ ਪੰਜਾਬੀ ਵਿਰਸੇ ਦਾ ਅੰਗ ਰਹੀਆਂ ਹਨ ਅਤੇ ਜਦੋਂ ਮਨੋਰੰਜਨ ਦੇ ਆਧੂਨਿਕ ਸਾਧਨ ਮੌਜੂਦ ਨਹੀਂ ਸਨ ਤਾਂ ਬੱਚੇ ਆਪਣੇ ਮਨੋਰੰਜਨ ਲਈ ਕਿਹੜੀਆਂ ਖੇਡਾਂ ਖੇਡਦੇ ਸਨ। ਇਸ ਮੌਕੇ ਚੇਅਰਪਰਸਨ ਮੈਡਮ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅੱਜ ਸਾਡੇ ਕੋਲ ਮਨੋਰੰਜਨ ਲਈ ਟੀ.ਵੀ., ਸਿਨੇਮਾ, ਮੋਬਾਇਲ, ਸੋਸ਼ਲ ਮੀਡੀਆ ਆਦਿ ਕਈ ਪ੍ਰਕਾਰ ਦੇ ਸਾਧਨ ਮੌਜੂਦ ਹਨ ਪਰ ਇਹ ਸਿਰਫ ਸਾਡਾ ਮਾਨਸਿਕ ਮਨੋਰੰਜਨ ਕਰ ਸਕਦੀਆਂ ਹਨ ਪਰ ਸਾਡੇ ਸ਼ਰੀਰ ਲਈ ਬਹੁਤ ਨੁਕਸਾਨਦੇਹ ਹਨ। ਦੂਜੇ ਪਾਸੇ ਜਿੱਥੋਂ ਤੱਕ ਦੇਸੀ ਖੇਡਾਂ ਦੀ ਗੱਲ ਹੈ ਤਾਂ ਇਹ ਸਾਰੀਆਂ ਹੀ ਖੇਡਾਂ ਸਾਡੇ ਦਿਮਾਗ ਨੂੰ ਚੁਸਤ ਅਤੇ ਸ਼ਰੀਰ ਨੂੰ ਮਜਬੂਤ ਬਣਾਉਂਦੀਆਂ ਹਨ। ਇਸ ਲਈ ਹੋਲੀ-ਹੋਲੀ ਅਲੋਪ ਹੋ ਰਹੀਆਂ ਇਹਨਾਂ ਦੇਸੀ ਖੇਡਾਂ ਨੂੰ ਬਚਾਉਣ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਨਾਂ ਸਿਰਫ ਅਸੀਂ ਇਹ ਖੇਡਾਂ ਖੇਡੀਏ ਸਗੋਂ ਦੂਸਰਿਆਂ ਨੂੰ ਵੀ ਇਹ ਖੇਡਾਂ ਖੇਡਣ ਲਈ ਪ੍ਰੇਰਿਤ ਕਰੀਏ। ਸਮਾਗਮ ਦੀ ਸਮਾਪਤੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਬੱਚਿਆਂ ਨੂੰ ਆਊਣ ਵਾਲੇ ਭਵਿੱਖ ਲਈ ਸ਼ੁੱਭ ਇਛਾਵਾਂ ਦਿੱਤਿਆਂ।

Comments are closed.