Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਸਵੀਪ ਐਕਟੀਵਿਟੀ ਸੰਬੰਧੀ ਵੋਟਰ ਜਾਗਰੁਕਤਾ ਲੈਕਚਰ ਕਰਵਾਇਆ

ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ, ਮੋਗਾ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ 074 ਧਰਮਕੋਟ ਦੇ ਸਹਾਇਕ ਰਿਟਰਨਿੰਗ ਅਫਸਰ ਕਮ ਐੱਸ.ਡੀ.ਐੱਮ. ਧਰਮਕੋਟ ਜੀ ਦੀ ਯੋਗ ਅਗਵਾਈ ਹੇਠ ਲੋਕ ਸਭਾ ਚੋਣਾਂ 2024 ਦੇ ਸਬੰਧ ਵਿੱਚ, ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ, ਸਕੂਲ਼ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਦੀ ਯੋਗ ਅਗੁਵਾਈ ਹੇਠ ਸਵੀਪ ਗਤੀਵਿਧੀਆਂ ਤਹਿਤ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਵੋਟਰ ਪ੍ਰਣ ਦਿਵਸ ਮਨਾਇਆ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਲੋਕਤੰਤਰ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਉਹਨਾਂ ਵੱਲੋਂ ਆਪਣੇ ਵੋਟ ਦੇਣ ਦੇ ਅਧਿਕਾਰ ਦਾ ਇਸਤੇਮਾਲ ਕਰਨ ਦਾ ਸੁਨੇਹਾ ਦਿੰਦੇ ਹੋਏ ਕਿਹਾ ਸਾਨੂੰ ਸਾਰਿਆਂ ਨੂੰ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਵੋਟਰਾਂ ਨੂੰ ਮਤਦਾਨ ਕਰਕੇ ਇਸ ਵਾਰ 70% ਮਤਦਾਨ ਦਾ ਟੀਚਾ ਹਾਸਿਲ ਕਰਨ ਵਿੱਚ ਲੋਕਤੰਤਰ ਪ੍ਰਣਾਲੀ ਦੇ ਸਹਾਈ ਹੋਣਾ ਚਾਹੀਦਾ। ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਕਿਹਾ ਉਹ ਆਪਣੇ ਦਾਦਾ-ਦਾਦੀ, ਮਾਤਾ-ਪਿਤਾ, ਵੱਡੇ ਭੈਣ-ਭਰਾ ਅਤੇ ਹੋਰ ਕੋਈ ਵੀ ਰਿਸ਼ਤੇਦਾਰ ਜੋ ਕਿ ਵੋਟ ਦਾ ਅਧਿਕਾਰ ਰੱਖਦਾ ਹੋਵੇ, ਉਸਨੂੰ ਆਉਣ ਵਾਲੀ 1 ਜੂਨ ਨੂੰ ਮਤਦਾਨ ਕਰਨ ਲਈ ਜ਼ਰੂਰ ਭੇਜਣ। ਇਸ ਸੰਬੰਧੀ ਜਿਲਾ ਸਵੀਪ ਟੀਮ, ਮੋਗਾ ਨੇ ਬੱਚਿਆਂ ਵੱਲੋਂ ਮਾਪਿਆਂ ਨੂੰ ਇੱਕ ਸੁਨੇਹਾ ਜ਼ਾਰੀ ਕੀਤਾ ਜਿਸ ਵਿੱਚ ਬੱਚੇ ਸੁਨੇਹਾ ਦੇ ਰਹੇ ਹਨ, “ਪਿਆਰੇ ਦਾਦਾ-ਦਾਦੀ ਜੀ, ਨਾਨਾ-ਨਾਨੀ ਜੀ, ਮਾਤਾ-ਪਿਤਾ ਜੀ, ਭੂਆ-ਫੁੱਫੜ ਜੀ, ਮਾਮਾ-ਮਾਮੀ ਜੀ, ਭੇਣ ਜੀ, ਵੀਰ ਜੀ, ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ ਹਾਂ ਕਿ 01 ਜੂਨ 2024 ਨੂੰ ਦੇਸ਼ ਦੀ ਨਵੀਂ ਸਰਕਾਰ ਚੁਣਨ ਲਈ ਵੋਟਾਂ ਪੈ ਰਹੀਆਂ ਹਨ, ਆਪ ਜੀ ਨੇ ਇਸ ਦਿਨ ਆਪਣੀ ਵੋਟ ਪਾਉਣ ਜ਼ਰੂਰ ਜਾਣਾ ਹੈ, ਜੇਕਰ ਤੁਸੀਂ ਵੋਟ ਪਾਓਗੇ ਤਾਂ ਇੱਕ ਵਧੀਆ, ਸਥਿਰ ਤੇ ਮਜਬੂਤ ਸਰਕਾਰ ਬਣ ਪਾਏਗੀ, ਤੁਸੀਂ ਬਿਨਾ ਕਿਸੇ ਲਾਲਚ, ਡਰ, ਭੈ ਆਦਿ ਤੋਂ ਆਪਣੀ ਵੋਟ ਪਾਉਣੀ ਹੈ ਅਤੇ ਕਿਸੇ ਦੁਆਰਾ ਦਿੱਤੇ ਲਾਲਚ ਵਿੱਚ ਨਹੀਂ ਆਉਣਾ, ਤੁਹਾਡੀ ਇਹ ਵੋਟ ਮੇਰਾ ਅਤੇ ਦੇਸ਼ ਦੇ ਹੋਰ ਲੱਖਾਂ ਬੱਚਿਆਂ ਦਾ ਭਵਿੱਖ ਤੈਅ ਕਰੇਗੀ। ਸੋ ਮੈਨੂੰ ਆਸ ਹੈ ਕਿ ਤੁਸੀਂ ਮੇਰੀ ਬੇਨਤੀ ਜਰੂਰ ਮੰਨੋਂਗੇ”। ਇਸ ਸੁਨੇਹੇ ਨੂੰ ਹਰ ਵਿਦਿਆਰਥੀਆਂ ਨੂੰ ਆਪਣੇ ਆਸ-ਪਾਸ ਅਤੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Comments are closed.