ਬਲੂਮਿੰਗ ਬਡਜ਼ ਸਕੂਲ, ਮੋਗਾ ਦੀਆਂ 16ਵੀਆਂ ਬੀ. ਬੀ. ਐਸ. ਖੇਡਾਂ ਵਿੱਚ ਜੇਤੂ ਰਹੀਆਂ ਟੀਮਾਂ ਅਤੇ ਖਿਡਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਚਾਰੇ ਹਾਉਸ ਦੀਆਂ ਟੀਮਾਂ ਦੇ ਵਿੱਚੋਂ ਬਲੂ ਹਾਉਸ ਟੀਮ 402 ਸਕੋਰ ਨਾਲ ਪਹਿਲੇ ਨੰਬਰ ਤੇ ਰਹੀ- ਪ੍ਰਿੰਸੀਪਲ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ 16ਵੀਆਂ ਬੀ.ਬੀ.ਐਸ. ਸਲਾਨਾ ਖੇਡਾਂ ਯਾਦਗਾਰੀ ਹੋ ਨਿਬੜੀਆਂ। ਇਨ੍ਹਾਂ ਸਲਾਨਾ ਖੇਡਾਂ ਵਿੱਚ 38 ਦੇ ਲਗਭਗ ਇੰਨਡੋਰ ਤੇ ਆਊਟਡੋਰ ਖੇਡਾਂ ਅਤੇ 22 ਟਰੈਕ ਤੇ ਫੀਲਡ ਈਵੈਂਟ ਵਿੱਚ ਵਿਦਿਆਰਥੀਆਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਇਹਨਾਂ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਕ੍ਰਿਕੇਟਰ ਇਰਫਾਨ ਪਠਾਨ, ਪਰਮਜੀਤ ਸਿੰਘ ਬੱਸੀ (ਆਸਟ੍ਰੇਲੀਆ), ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਅਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਵੱਲੋਂ ਟ੍ਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਕੂਲ਼ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਇਹਨਾਂ ਖੇਡ ਮੁਕਾਬਲਿਆਂ ਵਿੱਚ ਇੰਟਰ ਹਾਊਸ ਖੇਡ ਮੁਕਾਬਲੇ ਕਰਵਾਏ ਗਏ। ਸਕੂਲ ਵਿੱਚ ਚਾਰ ਹਾਉਸ ਦੀਆਂ ਵੱਖ-ਵੱਖ ਟੀਮਾਂ ਹਨ ਜਿਵੇਂ ਕਿ ਬਲੂ, ਯੈਲੋ, ਗਰਨਿ ਅਤੇ ਰੈਡ, ਇਹਨਾਂ ਟੀਮਾਂ ਦੇ ਖਿਡਾਰੀਆ ਦੇ ਆਪਸ ਵਿੱਚ ਮੁਕਾਬਲੇ ਕਰਵਾਏ ਗਏ ਅਤੇ ਹਰ ਜੇਤੂ ਖਿਡਾਰੀ ਅਤੇ ਟੀਮ ਦੇ ਸਕੋਰ ਨੂੰ ਓਵਰਆਲ ਹਾਉਸ ਦੇ ਸਕੋਰ ਵਿੱਚ ਗਿਣਿਆ ਗਿਆ ਅਤੇ ਜੇਤੂ ਟੀਮ ਨੂੰ ਰਨਿੰਗ ਟ੍ਰਾਫੀ ਅਤੇ ਬੈਸਟ ਪਲੇਅਰ ਨੂੰ ਇੰਡੀਵਿਜੂਅਲ ਟਰਾਫੀ ਦਿੱਤੀ ਗਈ। ਟ੍ਰੈਕ ਅਤੇ ਫੀਲਡ ਈਵੈਂਟ ਅਤੇ ਇੰਡੀਵਿਜ਼ੁਅਲ ਖੇਡਾਂ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਗੋਲਡ, ਸਿਲਵਰ ਤੇ ਬ੍ਰਾਂਜ਼ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਹਨਾਂ ਖੇਡ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਹਨ: ਬਾਸਕਟ ਬਾਲ ਅੰਡਰ 14 (ਲੜਕੀਆਂ) ਵਿੱਚ ਗ੍ਰੀਨ ਹਾਊਸ ਜੇਤੂ ਰਿਹਾ ਜਿਸ ਵਿੱਚ ਗੁਰਜੋਤ ਕੌਰ ਨੂੰ ਬੈਸਟ ਪਲੇਅਰ ਚੁਣਿਆ ਗਿਆ, ਬਾਸਕਟ ਬਾਲ ਅੰਡਰ 17 (ਲੜਕੀਆਂ) ਵਿੱਚ ਰੈਡ ਹਾਊਸ ਜੇਤੂ ਰਿਹਾ ਜਿਸ ਵਿੱਚ ਹਰਮੀਤ ਕੌਰ ਨੂੰ ਬੈਸਟ ਪਲੇਅਰ ਚੁਣਿਆ ਗਿਆ, ਬਾਸਕਟ ਬਾਲ ਅੰਡਰ 19 (ਲੜਕੀਆਂ) ਵਿੱਚ ਬਲੂ ਹਾਊਸ ਜੇਤੂ ਰਿਹਾ ਜਿਸ ਵਿੱਚ ਗੁਰਲੀਨ ਕੌਰ ਨੂੰ ਬੈਸਟ ਪਲੇਅਰ ਚੁਣਿਆ ਗਿਆ, ਬਾਸਕਟ ਬਾਲ ਅੰਡਰ 14 (ਲੜਕੇ) ਵਿੱਚ ਯੈਲੋ ਹਾਊਸ ਜੇਤੂ ਰਿਹਾ ਜਿਸ ਵਿੱਚ ਸ਼ਿਵਕਰਨ ਸਿੰਘ ਨੂੰ ਬੈਸਟ ਪਲੇਅਰ ਚੁਣਿਆ ਗਿਆ, ਬਾਸਕਟ ਬਾਲ ਅੰਡਰ 19 (ਲੜਕੇ) ਵਿੱਚ ਰੈਡ ਹਾਊਸ ਜੇਤੂ ਰਿਹਾ ਜਿਸ ਵਿੱਚ ਗੁਰਮੀਤ ਸਿੰਘ ਨੂੰ ਬੈਸਟ ਪਲੇਅਰ ਚੁਣਿਆ ਗਿਆ, ਕ੍ਰਿਕਟ ਅੰਡਰ 14 (ਲੜਕੇ) ਵਿੱਚ ਬਲੂ ਹਾਊਸ ਜੇਤੂ ਰਿਹਾ ਜਿਸ ਵਿੱਚ ਜਸ਼ਨਪ੍ਰੀਤ ਸਿੰਘ ਬੈਸਟ ਬੱਲੇਬਾਜ਼, ਲਵਿਸ਼ ਢਿਕਾਓ ਬੈਸਟ ਗੇਂਦਬਾਜ਼ ਅਤੇ ਮੋਹਿਤ ਸ਼ਰਮਾ ਬੈਸਟ ਫੀਲਡਰ ਚੁਣੇ ਗਏ, ਕ੍ਰਿਕਟ ਅੰਡਰ 19 (ਲੜਕੇ) ਵਿੱਚ ਰੈਡ ਹਾਊਸ ਜੇਤੂ ਰਿਹਾ ਜਿਸ ਵਿੱਚ ਸਾਹਿਲ ਕੁਮਾਰ ਬੈਸਟ ਬੱਲੇਬਾਜ਼, ਅਜੈਕੀਰਤ ਬੈਸਟ ਗੇਂਦਬਾਜ਼ ਅਤੇ ਰਣਵੀਰ ਸਿੰਘ ਬੈਸਟ ਫੀਲਡਰ ਚੁਣੇ ਗਏ, ਡੋਜ ਬਾਲ ਅੰਡਰ 11 (ਲੜਕੀਆਂ) ਵਿੱਚ ਗ੍ਰੀਨ ਹਾਊਸ ਜੇਤੂ ਰਿਹਾ ਜਿਸ ਵਿੱਚ ਮੁਸਕਾਨਪ੍ਰੀਤ ਕੋਰ ਨੂੰ ਬੈਸਟ ਪਲੇਅਰ ਚੁਣਿਆ ਗਿਆ, ਡੋਜ ਬਾਲ ਅੰਡਰ 14 (ਲੜਕੀਆਂ) ਵਿੱਚ ਯੈਲੋ ਹਾਊਸ ਜੇਤੂ ਰਿਹਾ ਜਿਸ ਵਿੱਚ ਸਰਗੁਨ ਗਿਲ ਨੂੰ ਬੈਸਟ ਪਲੇਅਰ ਚੁਣਿਆ ਗਿਆ, ਡੋਜ ਬਾਲ ਅੰਡਰ 14 (ਲੜਕੇ) ਵਿੱਚ ਗ੍ਰੀਨ ਹਾਊਸ ਜੇਤੂ ਰਿਹਾ ਜਿਸ ਵਿੱਚ ਲਵਦੀਪ ਸਿੰਘ ਨੂੰ ਬੈਸਟ ਪਲੇਅਰ ਚੁਣਿਆ ਗਿਆ, ਫੁੱਟਬਾਲ ਅੰਡਰ 11 (ਲੜਕੇ) ਵਿੱਚ ਗ੍ਰੀਨ ਹਾਊਸ ਜੇਤੂ ਰਿਹਾ ਜਿਸ ਵਿੱਚ ਹਰਸਾਹਿਬ ਸਿੰਘ ਬੈਸਟ ਡੀਫੈਂਡਰ ਅਤੇ ਅਮ੍ਰਿਤਪਾਲ ਸਿੰਘ ਬੈਸਟ ਸਟ੍ਰਾਈਕਰ ਚੁਣੇ ਗਏ, ਫੁੱਟਬਾਲ ਅੰਡਰ 14 (ਲੜਕੇ) ਵਿੱਚ ਬਲੂ ਹਾਊਸ ਜੇਤੂ ਰਿਹਾ ਜਿਸ ਵਿੱਚ ਹਰਜੋਤ ਸਿੰਘ ਢਿੱਲੋਂ ਬੈਸਟ ਡੀਫੈਂਡਰ ਅਤੇ ਰਾਜਵੀਰ ਸਿੰਘ ਬੈਸਟ ਸਟ੍ਰਾਈਕਰ ਚੁਣੇ ਗਏ, ਫੁੱਟਬਾਲ ਅੰਡਰ 17 (ਲੜਕੇ) ਵਿੱਚ ਬਲੂ ਹਾਊਸ ਜੇਤੂ ਰਿਹਾ ਜਿਸ ਵਿੱਚ ਜਪਲੀਨ ਸਿੰਘ ਬੈਸਟ ਡੀਫੈਂਡਰ ਅਤੇ ਹਰਪ੍ਰੀਤ ਸਿੰਘ ਬੈਸਟ ਸਟ੍ਰਾਈਕਰ ਚੁਣੇ ਗਏ, ਫੁੱਟਬਾਲ ਅੰਡਰ 19 (ਲੜਕੇ) ਵਿੱਚ ਰੈਡ ਹਾਊਸ ਜੇਤੂ ਰਿਹਾ ਜਿਸ ਵਿੱਚ ਮਨਮੀਤ ਸਿੰਘ ਬੈਸਟ ਪਲੇਅਰ ਚੁਣੇ ਗਏ, ਫੁੱਟਬਾਲ ਅੰਡਰ 19 (ਲੜਕੀਆਂ) ਵਿੱਚ ਬਲੂ ਹਾਊਸ ਜੇਤੂ ਰਿਹਾ ਜਿਸ ਵਿੱਚ ਹਰਸਿਮਰਨ ਕੌਰ ਬੈਸਟ ਪਲੇਅਰ ਚੁਣੀ ਗਈ, ਹੈਂਡਬਾਲ ਅੰਡਰ 14 (ਲੜਕੀਆਂ) ਵਿੱਚ ਗ੍ਰੀਨ ਹਾਊਸ ਜੇਤੂ ਰਿਹਾ ਜਿਸ ਵਿੱਚ ਯਾਸ਼ੀਕਾ ਬੈਸਟ ਪਲੇਅਰ ਚੁਣੀ ਗਈ, ਹੈਂਡਬਾਲ ਅੰਡਰ 17 (ਲੜਕੀਆਂ) ਵਿੱਚ ਬਲੂ ਹਾਊਸ ਜੇਤੂ ਰਿਹਾ ਜਿਸ ਵਿੱਚ ਜਸਪ੍ਰੀਤ ਕੌਰ ਬੈਸਟ ਪਲੇਅਰ ਚੁਣੀ ਗਈ, ਹੈਂਡਬਾਲ ਅੰਡਰ 19 (ਲੜਕੀਆਂ) ਵਿੱਚ ਰੈਡ ਹਾਊਸ ਜੇਤੂ ਰਿਹਾ ਜਿਸ ਵਿੱਚ ਗੁਰਕੀਰਤ ਕੌਰ ਬੈਸਟ ਪਲੇਅਰ ਚੁਣੀ ਗਈ, ਕਬੱਡੀ ਅੰਡਰ 14 (ਲੜਕੇ) ਵਿੱਚ ਯੈਲੋ ਹਾਊਸ ਜੇਤੂ ਰਿਹਾ ਜਿਸ ਵਿੱਚ ਮਨਿੰਦਰ ਸਿੰਘ ਬੈਸਟ ਰੇਡਰ ਅਤੇ ਗੁਰਪਿਆਰ ਸਿੰਘ ਬੈਸਟ ਸਟੋਪਰ ਰਹੇ, ਖੋ-ਖੋ ਅੰਡਰ 11 (ਲੜਕੀਆਂ) ਵਿੱਚ ਗ੍ਰੀਨ ਹਾਊਸ ਜੇਤੂ ਰਿਹਾ ਜਿਸ ਵਿੱਚ ਤਕਦੀਰ ਕੌਰ ਬੈਸਟ ਪਲੇਅਰ ਰਹੀ, ਖੋ-ਖੋ ਅੰਡਰ 14 (ਲੜਕੀਆਂ) ਵਿੱਚ ਗ੍ਰੀਨ ਹਾਊਸ ਜੇਤੂ ਰਿਹਾ ਜਿਸ ਵਿੱਚ ਸਤਕਾਰਪ੍ਰੀਤ ਕੌਰ ਬੈਸਟ ਪਲੇਅਰ ਰਹੀ, ਨੈਟਬਾਲ ਅੰਡਰ 19 (ਲੜਕੀਆਂ) ਵਿੱਚ ਯੈਲੋ ਹਾਊਸ ਜੇਤੂ ਰਿਹਾ ਜਿਸ ਵਿੱਚ ਜਸ਼ਮੀਨ ਕੌਰ ਬੈਸਟ ਪਿੱਚਰ ਅਤੇ ਕੋਮਲਪ੍ਰੀਤ ਕੌਰ ਬੈਸਟ ਸਟ੍ਰਾਈਕਰ ਰਹੇ, ਸੌਫਟਬਾਲ ਅੰਡਰ 17 (ਲੜਕੇ) ਵਿੱਚ ਰੈਡ ਹਾਊਸ ਜੇਤੂ ਰਿਹਾ ਜਿਸ ਵਿੱਚ ਅਰਮਾਨ ਸਿੰਘ ਸੰਧੂ ਬੈਸਟ ਪਿੱਚਰ ਅਤੇ ਸਿਮਰਪ੍ਰੀਤ ਸਿੰਘ ਬੈਸਟ ਸਟ੍ਰਾਈਕਰ ਰਹੇ, ਸੌਫਟਬਾਲ ਅੰਡਰ 19 (ਲੜਕੇ) ਵਿੱਚ ਬਲੂ ਹਾਊਸ ਜੇਤੂ ਰਿਹਾ ਜਿਸ ਵਿੱਚ ਅਰਮਾਨ ਸ਼ਰਮਾ ਬੈਸਟ ਪਲੇਅਰ ਰਹੇ, ਸੌਫਟਬਾਲ ਅੰਡਰ 19 (ਲੜਕੀਆਂ) ਵਿੱਚ ਗ੍ਰੀਨ ਹਾਊਸ ਜੇਤੂ ਰਿਹਾ ਜਿਸ ਵਿੱਚ ਹਰਮਨਪ੍ਰੀਤ ਕੌਰ ਬੈਸਟ ਪਲੇਅਰ ਰਹੀ, ਟੈਨਿਸ ਕ੍ਰਿਕੇਟ ਅੰਡਰ 11 (ਲੜਕੇ) ਵਿੱਚ ਗ੍ਰੀਨ ਹਾਊਸ ਜੇਤੂ ਰਿਹਾ, ਏਕਮਜੀਤ ਸਿੰਘ ਬੈਸਟ ਬੈਟਸਮੈਨ ਅਤੇ ਪ੍ਰਭਦੀਪ ਸਿੰਘ ਬੈਸਟ ਬਾਲਰ ਰਹੇ, ਥ੍ਰੋ-ਬਾਲ ਅੰਡਰ 14 ਲੜਕੀਆਂ ਵਿੱਚ ਗ੍ਰੀਨ ਹਾਊਸ ਜੇਤੂ ਰਿਹਾ ਅਤੇ ਕਿਰਨਜੋਤ ਕੌਰ ਬੈਸਟ ਪਲੇਅਰ ਚੁਣੀ ਗਈ, ਥ੍ਰੋ-ਬਾਲ ਅੰਡਰ 17 ਲੜਕੀਆਂ ਵਿੱਚ ਰੈਡ ਹਾਊਸ ਜੇਤੂ ਰਿਹਾ ਅਤੇ ਨਵਦੀਪ ਕੌਰ ਬੈਸਟ ਪਲੇਅਰ ਚੁਣੀ ਗਈ, ਵਾਲੀਬਾਲ ਅੰਡਰ 17 ਲੜਕੇ ਵਿੱਚ ਰੈਡ ਹਾਊਸ ਜੇਤੂ ਰਿਹਾ ਅਤੇ ਸਹਿਜਵੀਰ ਸਿੰਘ ਬੈਸਟ ਪਲੇਅਰ ਚੁਣੇ ਗਏ, ਵਾਲੀਬਾਲ ਅੰਡਰ 19 ਲੜਕੇ ਵਿੱਚ ਰੈਡ ਹਾਊਸ ਜੇਤੂ ਰਿਹਾ ਅਤੇ ਰਣਜੀਤ ਸਿੰਘ ਬੈਸਟ ਪਲੇਅਰ ਚੁਣੇ ਗਏ, ਇਸ ਤੋਂ ਇਲਾਵਾ ਟ੍ਰੈਕ ਅਤੇ ਫੀਲਡ ਈਵੈਂਟਸ ਵਿੱਚ 100 ਮੀਟਰ, 200 ਮੀਟਰ, 400 ਮੀਟਰ, 600 ਮੀਟਰ, 800 ਮੀਟਰ, 1500 ਮੀਟਰ, 100ਯ4 ਰਿਲੇਅ, ਫਨ ਰੇਸਿਜ਼, ਡਿਸਕਸ ਥ੍ਰੋ, ਸੌਟਪੁਟ ਥ੍ਰੋ, ਜੈਵਲਿਨ ਥ੍ਰੋ, ਲੌਂਗ ਜੰਪ, ਹਾਈ ਜੰਪ, ਟ੍ਰਿਪਲ ਜੰਪ ਆਦਿ ਮੁਕਾਬਿਲਆਂ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਗੋਲਡ, ਸਿਲਵਰ ਅਤੇ ਬ੍ਰੌਂਜ਼ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਖੇਡ ਮੁਕਾਬਲਿਆਂ ਵਿੱਚ ਓਵਰਆਲ ਹਾਉਸ ਦੇ ਨਤੀਜੇ ਵਜੋਂ ਬਲੂ ਹਾਉਸ 402 ਸਕੋਰ ਨਾਲ ਪਹਿਲੇ ਨੰਬਰ ਤੇ ਗਰੀਨ ਦੂਜੇ, ਰੈਡ ਤੀਜੇ ਅਤੇ ਯੈਲੋ ਚੋਥੇ ਨੰਬਰ ਤੇ ਰਿਹਾ।
Comments are closed.