ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਰਾਸ਼ਟਰੀ ਏਕਤਾ ਦਿਵਸ ਮੌਕੇ ਸਰਦਾਰ ਪਟੇਲ ਨੂੰ ਦਿੱਤੀ ਸ਼ਰਧਾਂਜਲੀ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ਼ ਜੋ ਕਿ ਗੁਰੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਜਿੱਥੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਿਹਾ ਹੈ ਉੱਥੇ ਹੀ ਵਿਦਿਅਰਥੀਆਂ ਨੂੰ ਆਪਣੇ ਇਤਿਹਾਸ ਅਤੇ ਵਿਰਸੇ ਨਾਲ ਜੋੜਦਾ ਹੋਇਆ ਮਹੱਤਵਪੂਰਨ ਦਿਨਾਂ ਦੀ ਜਾਣਕਾਰੀ ਵੀ ਸਾਂਝੀ ਕਰਦਾ ਰਹਿੰਦਾ ਹੈ। ਇਸ ਲਈ ਅੱਜ ਸਰਦਾਰ ਵੱਲਭ ਭਾਈ ਪਟੇਲ ਜਯੰਤੀ ਦੇ ਮੌਕੇ ਸਕੂਲ ਵਿੱਚ ਰਾਸ਼ਟਰੀ ਏਤਕਾ ਦਿਵਸ ਮਨਾਇਆ ਗਿਆ। ਸਕੂਲ ਵਿੱਚ ਸਵੇਰ ਦੀ ਸਭਾ ਮੌਕੇ ਸਪੈਸ਼ਲ ਅਸੈਂਬਲੀ ਕਰਵਾਈ ਗਈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਏਕਤਾ ਦਿਵਸ ਅਤੇ ਲੌਹ ਪੁਰਸ਼ ਸਰਦਾਰ ਵਲੱਭ ਭਾਈ ਪਟੇਲ ਨਾਲ ਸਬੰਧਤ ਚਾਰਟ, ਜਾਣਕਾਰੀ ਨਾਲ ਭਰਪੂਰ ਆਰਟੀਕਲ ਅਤੇ ਕਵੀਤਾਵਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸਰਦਾਰ ਪਟੇਲ ਜੀ ਦੇ ਜੀਵਨ ਸਬੰਧਤ ਚਾਨਣਾ ਪਾਉਂਦੇ ਦੱਸਿਆ ਗਿਆ ਕਿ ਉਹਨਾਂ ਦਾ ਜਨਮ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ ਸਕੂਲੀ ਦਿਨਾਂ ਤੋਂ ਹੀ ਸਰਦਾਰ ਪਟੇਲ ਹੁਸ਼ਿਆਰ ਤੇ ਵਿਦਵਾਨ ਸਨ। ਆਪਣੀ ਮਿਹਨਤ ਅਤੇ ਲਗਨ ਦੇ ਨਾਲ ਉਹ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਵਕਾਲਤ ਦੀ ਪੜ੍ਹਾਈ ਲਈ ਇੰਗਲੈਂਡ ਗਏ ਅਤੇ 1908 ਵਿੱਚ ਬੈਰਿਸਟਰ ਬਣ ਕੇ ਵਾਪਿਸ ਆਏ। ਸਰਦਾਰ ਪਟੇਲ ਭਾਰਤ ਦੇ ਪਹਿਲੇ ਗ੍ਰਹਿਮੰਤਰੀ ਵੀ ਰਹੇ। ਗਾਂਧੀ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਉਹ ਸੁਤੰਤਰਤਾ ਅੰਦੋਲਨ ਵਿੱਚ ਕੁੱਦ ਪਏ। ਸੁਤੰਤਰਤਾ ਦੀ ਲੜਾਈ ਵਿੱਚ ਉਹਨਾਂ ਦਾ ਮਹੱਤਵਪੂਰਨ ਯੋਗਦਾਨ ਸੀ ਜਿਸ ਕਾਰਨ ਉਹਨਾਂ ਨੂੰ ਲੋਹ ਪੁਰਸ਼ ਵੀ ਕਿਹਾ ਜਾਂਦਾ ਹੈ। ਉਹ ਇੱਕ ਭਾਰਤੀ ਬੈਰਿਸਟਰ ਅਤੇ ਰਾਜਨੇਤਾ ਸਨ। ਉਹਨਾਂ ਨੇ ਅਜ਼ਾਦੀ ਲਈ ਸਘੰਰਸ਼ ਕੀਤਾ। ਉਹਨਾਂ ਨੇ ਭਾਰਤ ਨੂੰ ਇੱਕ ਨੂੰ ਏਕਤਾ ਦੇ ਸੂਤਰ ਵਿੱਚ ਬੰਨਿ੍ਹਆ ਅਤੇ ਭਾਰਤ ਦੀ ਅਜ਼ਾਦੀ ਦਾ ਸੁਪਨਾ ਵੇਖਿਆ। ਉਹ ਨਵੀਨ ਭਾਤਰ ਦੇ ਨਿਰਮਾਤਾ ਸਨ। ਇਸ ਆਇਰਨ ਮੈਨ ਜਾਂ ਲੋਹ ਪੁਰਸ਼ ਨੇ ਆਧੁਨਿਕ ਭਾਰਤ ਦੇ ਸਰਵਿਸ ਸਿਸਟਮ ਦੀ ਸਥਾਪਨਾ ਕੀਤੀ। ਅਜ਼ਾਦੀ ਤੋਂ ਬਾਅਦ ਵੀ ਸਾਰੀਆਂ ਅਜ਼ਾਦ ਰਿਆਸਤਾਂ ਨੂੰ ਭਾਰਤ ਦੇ ਸਵੀਧਾਨ ਦੇ ਅਧੀਨ ਕਰਨ ਦਾ ਮਹੱਤਵਪੂਰਨ ਕੰਮ ਵੀ ਸਰਦਾਰ ਵਲੱਭ ਭਾਈ ਪਟੇਲ ਦੁਆਰਾ ਹੀ ਕੀਤਾ ਗਿਆ ਸੀ। ਭਾਰਤ ਦੀ ਅਜ਼ਾਦੀ ਵਿੱਚ ਉਹਨਾਂ ਦੇ ਯੋਗਦਾਨ ਲਈ ਅਤੇ ਅਜ਼ਾਦੀ ਤੋਂ ਬਾਅਦ ਭਾਰਤ ਨੂੰ ਇੱਕ ਪਰਜਾਤੰਤਰ ਦਾ ਰੂਪ ਦੇਣ ਲਈ 2014 ਵਿੱਚ ਭਾਰਤ ਸਰਕਾਰ ਨੇ ਉਹਨਾਂ ਦੇ ਜਨਮ ਦਿਨ ਨੂੰ ਰਾਸ਼ਟਰੀ ਏਕਤਾ ਦਿਵਸ ਦੇ ਰੂਪ ਵਿੱਚ ਘੋਸ਼ਿਤ ਕਰਕੇ ਸਨਮਾਨਿਤ ਕੀਤਾ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਬੱਚਿਆਂ ਨੂੰ ਦੱਸਿਆ ਕਿ ਸਰਦਾਰ ਵਲੱਭ ਭਾਈ ਪਟੇਲ ਦਾ ਸਾਰਾ ਜੀਵਨ ਸਾਡੇ ਲਈ ਪ੍ਰੇਰਣਾ ਦਾ ਸੋਮਾ ਹੈ, ਕਿਸ ਤਰ੍ਹਾਂ ਇੱਕ ਸਧਾਰਨ ਥਾਂ ਤੇ ਪੈਦਾ ਹੋਇਆ ਇਨਸਾਨ ਆਪਣੀ ਮਿਹਨਤ ਅਤ ਲਗਨ ਦੇ ਸਿਰ ਤੇ ਇੱਕ ਉੱਚੇ ਮੁਕਾਮ ਤੇ ਪਹੁੰਚਿਆ ਅਤੇ ਜਿਸਨੂੰ ਅੱਜ ਸਾਰਾ ਭਾਰਤ ਦੇਸ਼ ਸਲਾਮ ਕਰਦਾ ਹੈ। ਚੇਅਰਪਰਸਨ ਮੈਡਮ ਵੱਲੋਂ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ ਦਿਵਸ ਦੀ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ ਅਤੇ ਆਪਸ ਵਿੱਚ ਪਿਆਰ, ਅਪਣੱਤ ਅਤੇ ਭਾਈਚਾਰੇ ਨਾਲ ਰਹਿਣ ਦਾ ਸੁਨੇਹਾ ਦਿੱਤਾ।
Comments are closed.