ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਹਾਰਿਸ਼ੀ ਵਾਲਮੀਕੀ ਜੀ ਦੀ ਜਯੰਤੀ ਮਨਾਈ ਗਈ
ਜ਼ਿਲ੍ਹਾ ਮੋਗਾ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾਕਟਰ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਭਗਵਾਨ ਮਹਾਰਿਸ਼ੀ ਵਾਲਮੀਕੀ ਜੀ ਦੀ ਜਯੰਤੀ ਬੜੇ ਉਤਸਾਹ ਨਾਲ ਮਨਾਈ ਗਈ ।ਇਸ ਮੌਕੇ ਸਕੂਲ ਕੈਂਪਸ ਵਿਖੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ।ਸਕੂਲ ਦੇ ਵਿਦਿਆਰਥੀਆਂ ਵੱਲੋਂ ਇਸ ਦਿਨ ਨਾਲ ਸੰਬੰਧਤ ਵੱਖ-ਵੱਖ ਤਰ੍ਹਾਂ ਦੇ ਚਾਰਟ ਬਣਾਏ ਗਏ ।ਸਕੂਲ ਦੇ ਵਿਦਿਆਰਥੀਆਂ ਵੱਲੋਂ ਭਗਵਾਨ ਸ਼੍ਰੀ ਵਾਲਮੀਕੀ ਜੀ ਦੇ ਜੀਵਣ ਤੇ ਪ੍ਰਕਾਸ਼ ਪਾਇਆ ਗਿਆ ।ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਦੀ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਵੱਲੋਂ ਦੱਸਿਆ ਗਿਆ ਕਿ ਮਹਾਰਿਸ਼ੀ ਵਾਲਮੀਕੀ ਜੀ ਦਾ ਜਨਮ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ ।ਉਹਨਾਂ ਵੱਲੋਂ ਦੱਸਿਆ ਗਿਆ ਕਿ ਭਾਰਤ ਹਮੇਸ਼ਾ ਮਹਾਨ ਅਤੇ ਵਿਦਵਾਨਾਂ ਦਾ ਦੇਸ਼ ਰਿਹਾ ਹੈ ।ਸਾਡੇ ਦੇਸ਼ ਦੀ ਇਸ ਪਵਿੱਤਰ ਧਰਤੀ ਉੱਤੇ ਕਈ ਨਾਮਵਰ ਅਤੇ ਮਹਾਨ ਵਿਅਕਤੀਆਂ ਨੇ ਜਨਮ ਲਿਆ ਹੈ, ਇਸ ਲਈ ਭਾਰਤ ਨੂੰ ਵਿਦਵਾਨਾਂ ਦਾ ਦੇਸ਼ ਕਿਹਾ ਜਾਂਦਾ ਹੈ ।ਮਹਾਰਿਸ਼ੀ ਵਾਲਮੀਕਿ ਸਾਡੇ ਦੇਸ਼ ਦੇ ਮਹਾਨ ਸੰਤਾਂ ਵਿੱਚੋਂ ਇੱਕ ਸਨ । ਉਹ ਸੰਤ ਸਨ ਅਤੇ ਸਾਦਾ ਜੀਵਣ ਵਤੀਤ ਕਰਦੇ ਸਨ ।ਉਹ ਬਹੁਤ ਹੀ ਗਿਆਨਵਾਨ ਹੋਣ ਦੇ ਨਾਲ-ਨਾਲ ਮਹਾਨ ਸ਼ਖਸੀਅਤ ਦੇ ਮਾਲਕ ਸਨ ।ਭਗਵਾਨ ਸ਼੍ਰੀ ਵਾਲਮੀਕੀ ਨੂੰ ਮਹਾਂਰਿਸ਼ੀ ਅਤੇ ਆਦਿ ਕਵੀ ਦੇ ਸਿਰਲੇਖਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ , ਜਿੱਥੇ ਮਹਾਰਿਸ਼ੀ ਦਾ ਅਰਥ ਹੈ ਮਹਾਨ ਸੰਤ ਜਾਂ ਮਹਾਨ ਰਿਸ਼ੀ ਅਤੇ ਆਦਿ ਕਵੀ ਦਾ ਅਰਥ ਹੈ ਪਹਿਲਾ ਕਵੀ ।ਭਗਵਾਨ ਸ਼੍ਰੀ ਵਾਲਮੀਕੀ ਜੀ ਨੇ ਸਾਨੂੰ ਸੰਸਕ੍ਰਿਤ ਦੇ ਪਹਿਲੇ ਛੰਦ ਅਤੇ ਸ਼ਲੋਕ ਬਾਰੇ ਦੱਸਿਆ । ਭਗਵਾਨ ਮਹਾਰਿਸ਼ੀ ਵਾਲਮੀਕੀ ਜੀ ਮਹਾਰਾਜ ਹਿੰਦੂ ਮਹਾਂਕਾਵਿ ਰਾਮਾਇਣ ਦੇ ਮਹਾਨ ਪਵਿੱਤਰ ਗ੍ਰੰਥ ਦੇ ਲੇਖਕ ਸਨ ।ਇਸ ਮੌਕੇ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ ।ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਵੱਲੋਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਮਹਾਂਰਿਸ਼ੀ ਵਾਲਮੀਕੀ ਜੀ ਦੇ ਦੱਸੇ ਮਾਰਗਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਇਸ ਦਿਵਸ ਦੀ ਵਧਾਈ ਦਿੱਤੀ ।
Comments are closed.