Latest News & Updates

ਬਲੂਮਿੰਗ ਬਡਜ਼ ਸਕੂਲ, ਮੋਗਾ ਦਾ ਬਾਰ੍ਹਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ

ਨਵਦੀਪ ਕੌਰ ਅਤੇ ਮੁਸਕਾਨਪ੍ਰੀਤ ਕੌਰ ਨੇ ਪੇਂਟਿੰਗ ਚੋਂ 100% ਅੰਕ ਹਾਸਲ ਕੀਤੇ - ਪ੍ਰਿੰਸੀਪਲ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਜੋ ਕਿ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗੁਵਾਈ ਹੇਠ ਵਿੱਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਨਿੱਤ ਨਵੀਆਂ ਉਚਾਈਆਂ ਛੋਹ ਰਿਹਾ ਹੈ, ਦੀ ਕਾਮਯਾਬੀ ਦੀ ਰਾਹ ਵਿੱਚ ਇੱਕ ਨਵਾਂ ਮੀਲ ਪੱਥਰ ਜੁੜ੍ਹ ਗਿਆ ਹੈ। ਅੱਜ ਜਦੋਂ ਸੀ.ਬੀ.ਐੱਸ.ਈ. ਦਾ ਬਾਰ੍ਹਵੀਂ ਕਲਾਸ ਦਾ ਨਤੀਜਾ ਘੋਸ਼ਿਤ ਹੋਇਆ ਤਾਂ ਹਰ ਪਾਸੇ ਇੱਕ ਖੁਸ਼ੀ ਦੀ ਲਹਿਰ ਦੌੜ ਗਈ। ਨਵਦੀਪ ਕੌਰ ਅਤੇ ਮੁਸਕਾਨਪ੍ਰੀਤ ਕੌਰ ਨੇ ਪੇਂਟਿੰਗ ਚੋਂ 100% ਅੰਕ ਹਾਸਲ ਕੀਤੇ। ਸਕੂਲ ਦੇ ਓਵਰ ਆਲ ਨਤੀਜਿਆਂ ਵਿਚੋਂ ਹਰਮਨਪ੍ਰੀਤ ਕੌਰ ਨੇ 93.4% ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ, ਮੁਸਕਾਨਪ੍ਰੀਤ ਕੌਰ ਤੇ ਗੁਰਨੂਰਪ੍ਰੀਤ ਕੌਰ ਨੇ ਦੂਸਰਾ ਸਥਾਨ 93% ਅੰਕ ਲੈ ਕੇ ਅਤੇ ਹਰਮਨਦੀਪ ਕੌਰ ਤੇ ਕਰਨਦੀਪ ਸਿੰਘ ਗਿੱਲ ਨੇ 91.6% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ 30 ਤੋਂ ਵੱਧ ਵਿਦਿਆਰਥੀਆਂ ਨੇ 80% ਤੋਂ ਉੱਪਰ ਅੰਕ ਹਾਸਲ ਕੀਤੇ। ਅਲੱਗ-ਅਲੱਗ ਗਰੁੱਪ ਦੇ ਨਤੀਜਿਆਂ ਚੋਂ ਕਮਰਸ ਗਰੁੱਪ ਵਿਚੋਂ ਹਰਮਨਪ੍ਰੀਤ ਕੌਰ (93.4%) ਨੇ ਪਹਿਲਾ, ਮੁਸਕਾਨਪ੍ਰੀਤ ਕੌਰ ਤੇ ਗੁਰਨੂਰਪ੍ਰੀਤ ਕੌਰ (93%) ਨੇ ਦੂਜਾ ਸਥਾਨ ਅਤੇ ਕਮਲਜੋਤ ਕੌਰ (89.2%) ਨੇ ਤੀਸਰਾ ਸਥਾਨ ਹਾਸਲ ਕੀਤਾ। ਮੈਡੀਕਲ ਗਰੁੱਪ ਵਿਚੋਂ ਕਰਨਦੀਪ ਸਿੰਘ ਗਿੱਲ (91.6%) ਪਹਿਲੇ ਦਰਜੇ ਤੇ ਰਹੀ, ਦਲਜੀਤ ਸਿੰਘ (88.4%) ਨੇ ਦੂਜਾ ਸਥਾਨ ਅਤੇ ਅਰਮਾਨਦੀਪ ਕੌਰ (86%) ਨੇ ਤੀਸਰਾ ਸਥਾਨ ਹਾਸਲ ਕੀਤਾ। ਆਰਟਸ ਗਰੁੱਪ ਵਿਚੋਂ ਹਰਮਨਦੀਪ ਕੌਰ (91.6%) ਨੇ ਪਹਿਲਾ ਸਥਾਨ ਹਾਸਲ ਕੀਤਾ, ਰਮਨਿੰਦਰ ਸਿੰਘ (83%) ਨੇ ਦੂਸਰਾ ਅਤੇ ਅਗਮਵੀਰ ਸਿੰਘ ਸੰਧੂ (81.4%) ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰਾਂ ਨਾਨ-ਮੈਡੀਕਲ ਗਰੁੱਪ ਚੋਂ ਧੰਨਵੰਤ ਸਿੰਘ (89.6%) ਪਹਿਲੇ ਦਰਜੇ ਤੇ ਆਰਿਅਨ ਸਿੰਗਲਾ (87.8%) ਨੇ ਦੂਸਰਾ ਅਤੇ ਗੁਰਸਿਮਰਨ ਕੌਰ (84.6%) ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਬਲੂਮਿੰਗ ਬਡਜ਼ ਸਕੂਲ ਦਾ ਬਾਰਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ ਅਤੇ ਸਕੂਲ ਮੈਨੇਜਮੈਂਟ ਡਾ. ਸੰਜੀਵ ਕੁਮਾਰ ਸੈਣੀ ਚੇਅਰਮੈਨ ਬਲੂਮਿੰਗ ਬਡਜ਼ ਗਰੁਪ, ਕਮਲ ਸੈਣੀ ਚੇਅਰਪਰਸਨ ਬਲੂਮਿੰਗ ਬਡਜ਼ ਸਕੂਲ ਅਤੇ ਡਾ. ਹਮੀਲੀਆ ਰਾਣੀ ਸਕੂਲ ਪ੍ਰਿੰਸੀਪਲ ਨੇ ਵਿਦਿਆਰਥਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ, ਮਿਹਨਤ ਦਾ ਫਲ਼ ਜ਼ਰੂਰ ਮਿਲਦਾ ਹੈ ਅਤੇ ਅੱਗੇ ਜਿੰਦਗੀ ਵਿੱਚ ਉਸ ਚ ਮੁਕਾਮ ਹਾਸਲ ਕਰਨ ਲਈ ਇਸੇ ਤਰ੍ਹਾਂ ਮਿਹਨਤ ਜਾਰੀ ਰੱਖਣ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਕਿਹਾ ਕਿ ਸਕੂਲ ਦਾ ਇਹ ਸ਼ਾਨਦਾਰ ਨਤੀਜਾ ਯਕੀਨੀ ਤੌਰ ਤੇ ਦਰਸਾਉਂਦਾ ਹੈ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਕੀਤੀ ਗਈ ਅਣਥੱਕ ਮਿਹਨਤ ਸਫਲ ਹੋਈ। ਪਾਸ ਹੋਏ ਵਿਦਿਆਰਥੀਆਂ ਲਈ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਕਿਹਾ ਕਿ ਬਲੂਮਿੰਗ ਬਡਜ਼ ਵਿੱਦਿਅਕ ਸੰਸਥਾਵਾਂ ਇਹਨਾਂ ਨਤੀਜਿਆਂ ਨੂੰ ਹੋਰ ਵੀ ਬਿਹਤਰ ਕਰਨ ਲਈ ਹਰ ਸੰਭਵ ਯਤਨ ਕਰਦੀ ਰਹੇਗੀ।

Comments are closed.