ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਦੇ ਨਤੀਜਿਆਂ ‘ਚ ਲਹਿਰਾਇਆ ਪਰਚਮ
6 ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ ਚੋਂ 100% ਅੰਕ ਹਾਸਲ ਕੀਤੇ – ਪ੍ਰਿੰਸੀਪਲ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਜੋ ਕਿ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗੁਵਾਈ ਹੇਠ ਇੱਕ ਵਾਰ ਫਿਰ ਕਾਮਯਾਬੀ ਦੀ ਨਵੀਂ ਸਿਖਰ ਤੇ ਪਹੁੰਚ ਗਿਆ ਹੈ। ਜਦੋਂ ਸੀ.ਬੀ.ਐੱਸ.ਈ. ਦਾ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਤਾਂ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਕੂਲ ਲਈ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ 21 ਵਿਦਿਆਰਥੀਆਂ ਨੇ 90% ਤੋਂ ਜਿਆਦਾ ਅੰਕ ਪ੍ਰਾਪਤ ਕਰਕੇ ਆਪਣਾ ਪਰਚਮ ਲਹਿਰਾਇਆ, ਇਹਨਾਂ ਵਿੱਚ ਗੁਰਬਾਜ਼ ਸਿੰਘ ਨੇ 96.8% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ, ਗੁਨਿੱਧ ਸਿੰਘ ਸਿੱਧੂ 95.4% ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਸੁਖਪ੍ਰੀਤ ਸ਼ਰਮਾ ਅਤੇ ਹਰਲੀਨ ਕੌਰ ਰੱਖੜਾ ਨੇ 95.2% ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰਾਂ ਅਮਨਦੀਪ ਕੌਰ ਨੇ 94.8%, ਅਮਾਨਤਦੀਪ ਕੌਰ ਨੇ 94.4%, ਹਰਜਪਜੀ ਕੌਰ ਨੇ 94%, ਅਮਰਪ੍ਰੀਤ ਕੌਰ ਨੇ 93.4%, ਅਮਨਪ੍ਰੀਤ ਕੌਰ ਨੇ 93% ਰੀਮਲਦੀਪ ਕੌਰ ਤੂਰ ਨੇ 93%, ਹਰਮਨਜੋਤ ਕੌਰ ਮੱਲੀ ਨੇ 92.8%, ਹਿਮਾਂਸ਼ੂ ਚੋਧਰੀ, ਪ੍ਰਭਜੋਤ ਕੌਰ ਅਤੇ ਸੁੱਖਪ੍ਰੀਤ ਕੌਰ ਗਿੱਲ ਨੇ 92.6%, ਜਸ਼ਨਦੀਪ ਸਿੰਘ ਨੇ 92.2%, ਸੁਖਮਨਪ੍ਰੀਤ ਸਿੰਘ ਗਿੱਲ ਅਤੇ ਪ੍ਰਿਆਂਸ਼ੀ ਨੇ 92%, ਅਰਸ਼ਪ੍ਰੀਤ ਸਿੰਘ ਰੱਖੜਾ ਨੇ 91.6%, ਹਰਸ਼ਵੀਰ ਕੌਰ ਨੇ 91.4%, ਸਿਮਰਨਜੀਤ ਕੌਰ ਗਿੱਲ ਨੇ 91% ਅਤੇ ਵੰਦਨਾ ਸ਼ਰਮਾ ਨੇ 90% ਅੰਕ ਹਾਸਲ ਕੀਤੇ। ਇਸ ਤਰ੍ਹਾਂ 68 ਵਿਦਿਆਰਥੀਆਂ ਨੇ 80 ਤੋਂ 90% ਅੰਕ ਹਾਸਲ ਕੀਤੇ, ਇਸ ਤੋਂ ਇਲਾਵਾ 54 ਵਿਦਿਆਰਥੀਆਂ ਨੇ 70% ਤੋਂ 80% ਅੰਕ ਪ੍ਰਾਪਤ ਕੀਤੇ ਅਤੇ 34 ਵਿਦਿਆਰਥੀਆਂ ਨੇ 60% ਤੋਂ 70% ਅੰਕ ਪ੍ਰਾਪਤ ਕੀਤੇ। ਕੁਲ ਮਿਲਾ ਕੇ 177 ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿੱਚ ਦਸਵੀਂ ਪਾਸ ਕੀਤੀ। ਇਸ ਤੋਂ ਇਲਾਵਾ 6 ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ ਚੋਂ 100% ਅੰਕ ਹਾਸਲ ਕੀਤੇ। ਇਸ ਤਰਾਂ ਬਲੂਮਿੰਗ ਬਡਜ਼ ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਜ਼ਿਕਰਯੋਗ ਹੈ ਕਿ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਸਿਰਫ ਪੜਾਈ ਚ ਹੀ ਨਹੀਂ ਮੁਕਾਮ ਹਾਸਲ ਕਰਦੇ ਬਲਕਿ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਵੀ ਆਪਣਾ ਪਰਚਮ ਲਹਿਰਾ ਚੁੱਕੇ ਹਨ। ਇਸ ਮੌਕੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਕੂਲ ਪ੍ਰਿੰਸਪਿਲ ਡਾ. ਹਮੀਲੀਆ ਰਾਣੀ ਨੇ ਬੱਚਿਆਂ ਅਤੇ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਉਹਨਾਂ ਕਿਹਾ ਇਸ ਸ਼ਾਨਦਾਰ ਨਤੀਜੇ ਨੇ ਸਕੂਲ਼ ਦਾ ਨਾਮ ਹੋਰ ਵੀ ਰੌਸ਼ਨ ਕਰ ਦਿੱਤਾ ਹੈ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਕਿਹਾ ਦਸਵੀਂ ਕਲਾਸ ਦਾ ਨਤੀਜਾ ਹਰੇਕ ਵਿਦਿਆਰਥੀ ਦੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਦਸਵੀਂ ਤੋਂ ਬਾਅਦ ਹੀ ਵਿਦਿਆਰਥੀ ਆਪਣੇ ਸੁਫਣਿਆਂ ਦੇ ਅਨੁਸਾਰ ਆਪਣੀ ਅੱਗੇ ਦੀ ਪੜਾਈ ਦੀ ਚੋਣ ਕਰਦੇ ਹਨ ਤਾਂ ਜੋ ਆਪਣੇ ਮਨਪਸੰਦ ਖੇਤਰ ਵਿੱਚ ਤਰੱਕੀ ਕਰਕੇ ਇੱਕ ਸੁਨਹਿਰਾ ਭਵਿੱਖ ਹਾਸਲ ਕਰ ਸਕਣ। ਇਸ ਮੌਕੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਅਗਲੀ ਪੜ੍ਹਾਈ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
Comments are closed.