ਜ਼ਿਲ੍ਹਾ ਮੋਗਾ ਦੀਆਂ ਨਾਮਵਰ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਚੰਦਨਵਾਂ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਜਨਮਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ । ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ , ਇਹ ਤਿਉਹਾਰ ਬੜੀ ਧੁਮ ਧਾਮ ਨਾਲ ਮਨਾਇਆ ਗਿਆ ।ਇਸ ਮੌਕੇ ਬੀ.ਬੀ.ਐਸ ਚੰਦਨਵਾਂ ਦੇ ਵਿਦਿਆਰਥੀਆਂ ਵੱਲੋਂ ਸ਼੍ਰੀ ਕ੍ਰਿਸ਼ਨ ਜੀ ਦੀ ਜੀਵਣੀ ਤੇ ਪ੍ਰਕਾਸ਼ ਪਾਂਦਿਆਂ ਵੱਖ-ਵੱਖ ਡਾਂਸ ਆਈਟਮਾਂ ਪੇਸ਼ ਕੀਤੀਆਂ ਗਈਆਂ । ਇਸ ਮੌਕੇ ਬੀ.ਬੀ.ਐਸ ਗਰੁੱਪ ਚੇਅਰਮੈਨ ਵੱਲੋਂ ਸ਼੍ਰੀ ਕ੍ਰਿਸ਼ਨ ਜੀ ਦੀ ਜੀਵਣੀ ਤੇ ਪ੍ਰਕਾਸ਼ ਪਾਉਂਦੇ ਹੋਏ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਮਥੁਰਾ ਸ਼ਹਿਰ ਵਿਖੇ ਹੋਇਆ ।ਉਹਨਾਂ ਦਾ ਜਨਮ ਜਿਸ ਵੇਲੇ ਹੋਇਆ,ਉਸ ਸਮੇਂ ਦੁਨੀਆਂ ਵਿੱਚ ਅਹੰਕਾਰ ਅਤੇ ਪਾਪ ਦਾ ਬੋਲਬਾਲਾ ਸੀ ।ਉਹਨਾਂ ਦੇ ਜਨਮ ਤੋਂ ਬਾਅਦ ਉਹਨਾਂ ਦੇ ਪਿਤਾ ਸ਼੍ਰੀ ਕ੍ਰਿਸ਼ਨ ਨੂੰ ਯਮੁਨਾ ਨਦੀ ਪਾਰ ਕਰਾਕੇ ਗੋਕੁਲ ਵਿਖੇ ਨੰਦ ਅਤੇ ਯਸ਼ੋਧਾ ਕੋਲ ਲੈ ਗਏ , ਜਿੱਥੇ ਉਹਨਾਂ ਦਾ ਪਾਲਣ ਪੋਸ਼ਣ ਹੋਇਆ ।ਉਹਨਾਂ ਵੱਲੋਂ ਦੱਸਿਆ ਗਿਆ ਕਿ ਸਾਨੂੰ ਸ਼੍ਰੀ ਕ੍ਰਿਸ਼ਨ ਜੀ ਵੱਲੋਂ ਦਿੱਤੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ ।ਹਿੰਦੂ ਲੋਕ ਇਸ ਦਿਨ ਵਰਤ ਰੱਖਦੇ ਹਨ,ਸ਼੍ਰੀ ਕ੍ਰਿਸ਼ਨ ਦੇ ਭਜਨ ਗਾਉਂਦੇ ਹਨ ਅਤੇ ਕਈ ਤਰ੍ਹਾਂ ਦੇ ਵਿਅੰਜਨ ਬਣਦੇ ਹਨ।ਇਸ ਦਿਨ ਭਗਵਤ ਗੀਤਾ ਅਤੇ ਭਗਵਤ ਪੁਰਾਣ ਦਾ ਪਾਠ ਕੀਤਾ ਜਾਂਦਾ ਹੈ । ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੋ ਕਿਸਨਾ ਹੈ ਅਤੇ ਰਾਧਾ ਢੂੰਢ ਰਹੀ ਹੈ ਗੀਤ ਤੇ ਡਾਂਸ ਪੇਸ਼ ਕੀਤਾ । ਅੱਠਵੀਂ ਜਮਾਤ ਦੇ ਵਿਦਿਆਰਥੀ ਅਰਮਾਨ ਮਨਚੰਦਾ ਵੱਲੋਂ ਗੋ-ਗੋ ਗੋਵਿੰਦਾ ਗੀਤ ਤੇ ਬਹੁਤ ਵਧੀਆ ਡਾਂਸ ਪੇਸ਼ ਕੀਤਾ ਗਿਆ । ਇਸ ਮੌਕੇ ਸਕੂਲ ਮੁੱਖ ਅਧਿਆਪਕਾ ਮਿਸਜ਼ ਅੰਜਨਾ ਰਾਣੀ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸੀ ।
Comments are closed.