Latest News & Updates

ਚੰਦ ਨਵਾਂ ਬਲੂਮਿੰਗ ਬਡਜ਼ ਸਕੂਲ ਵਿਖੇ ਮਨਾਇਆ ਗਿਆ 73ਵਾਂ ਗਣਤੰਤਰ ਦਿਵਸ

ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਗਿਆ 73ਵਾਂ ਗਣਤੰਤਰ ਦਿਵਸ
ਜ਼ਿਲ੍ਹਾ ਮੋਗਾ ਦੀਆਂ ਨਾਮਵਰ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ,ਪਿੰਡ-ਚੰਦਨਵਾਂ,ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ 73ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ ।ਕੋਵਿਡ-19 ਮਹਾਂਮਾਰੀ ਕਾਰਨ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਵਿਦਿਆਰਥੀਆਂ ਵਾਸਤੇ ਬੰਦ ਹਨ, ਇਸ ਲਈ ਇਹ ਦਿਵਸ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਦੀ ਗੈਰਹਾਜ਼ਰੀ ਵਿੱਚ ਮਨਾਇਆ ਗਿਆ। ਇਸ ਮੌਕੇ ਤਿਰੰਗਾ ਲਹਿਰਾਉਣ ਦੀ ਰਸਮ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਸਕੂਲ ਫਲੈਗ ਲਹਿਰਾਉਣ ਦੀ ਰਸਮ ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ਦੁਆਰਾ ਅਦਾ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦੇ ਹੋਏ ਸ਼੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਦੱਸਿਆ ਗਿਆ ਕਿ 26 ਜਨਵਰੀ ਦਾ ਇਤਿਹਾਸਕ ਸਮਾਰੋਹਾਂ ਵਿੱਚ ਵਿਸ਼ੇਸ਼ ਮਹੱਤਵ ਹੈ। ਸੁਤੰਤਰਤਾ ਦੇ ਬਾਅਦ 26 ਜਨਵਰੀ 1950 ਨੂੰ ਭਾਰਤ ਇੱਕ ਗਣਤੰਤਰਵਾਦੀ ਦੇਸ਼ ਬਣ ਗਿਆ ਸੀ । ਭਾਰਤ ਦੀ ਸਾਰੀ ਸੱਤਾ ਦੇਸ਼ਵਾਸੀਆਂ ਦੇ ਹੱਥ ਵਿੱਚ ਦੇ ਦਿੱਤੀ ਗਈ ਸੀ। ਸਾਰੀ ਜਨਤਾ ਇਸ ਸ਼ਕਤੀ ਨੂੰ ਪ੍ਰਾਪਤ ਕਰਕੇ ਦੇਸ਼ ਦੀ ਅਸਲੀ ਸ਼ਾਸਕ ਬਣ ਗਈ। ਲੋਕਾਂ ਦੁਆਰਾ ਚੁਣੇ ਹੋਏ ਮੰਤਰੀ ਇਸ ਦੇਸ਼ ਦੀ ਕਿਸ਼ਤੀ ਦੇ ਮਲਾਹ ਬਣ ਗਏ। ਗਵਰਨਰ ਜਨਰਲ ਦੀ ਥਾਂ ਰਾਸ਼ਟਰਪਤੀ ਦੇਸ਼ ਦਾ ਮੁੱਖ ਨੇਤਾ ਚੁਣਿਆ ਗਿਆ। ਦੇਸ਼ ਭਰ ਦੇ ਲੋਕਾਂ ਦਾ ਵਿਸ਼ਵਾਸ ਪਾਤਰ ਰਾਸ਼ਟਰੀ ਜਨਸਧਾਰਣ ਦਾ ਅਸਲੀ ਪ੍ਰਤੀਨਿਧੀ ਬਣ ਗਿਆ। 26 ਜਨਵਰੀ ਦਾ ਦਿਨ ਹਰ ਸਾਲ ਸਾਨੂੰ ਆਪਣੇ ਕਰਤੱਵ ਦੀ ਯਾਦ ਦਵਾਉਂਦਾ ਹੈ। ਇਸ ਮੌਕੇ ਮੈਡਮ ਕਮਲ ਸੈਣੀ ਵੱਲੋਂ ਇਸ ਦਿਨ ਦੀ ਵਦਾਈ ਦਿੱਤੀ ਗਈ ਤੇ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ 15 ਅਗਸਤ 1947 ਨੂੰ ਸੁਤੰਤਰਤਾ ਤਾਂ ਮਿਲ ਗਈ ਲੇਕਿਨ ਸਾਡਾ ਉਦੇਸ਼ ਅਜੇ ਪੂਰਾ ਨਹੀਂ ਹੋਇਆ ਸੀ। ਦੇਸ਼ ਦਾ ਸ਼ਾਸਨ ਚਲਾਉਣ ਦੇ ਲਈ ਆਪਣਾ ਕੋਈ ਵਿਧਾਨ ਨਹੀਂ ਸੀ । ਇਸ ਕੰਮ ਦੇ ਲਈ ਇੱਕ ਵਿਧਾਨ ਸੰਮਿਤੀ ਬਣਾਈ ਗਈ । ਉਸਨੇ ਸਖਤ ਮਿਹਨਤ ਨਾਲ ਭਾਰਤ ਦਾ ਨਵਾਂ ਸੰਵਿਧਾਨ ਬਣਾਇਆ। ਇਹ ਸੰਵਿਧਾਨ 26 ਜਨਵਰੀ 1950 ਨੂੰ ਦੇਸ਼ ਵਿੱਚ ਲਾਗੂ ਕਰਕੇ ਡਾਕਟਰ ਰਜਿੰਦਰ ਪ੍ਰਸਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ। ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਦੁਆਰਾ ਦੱਸਿਆ ਗਿਆ ਕਿ ਦਿੱਲੀ ਵਿੱਚ ਇਹ ਦਿਨ ਬੜੇ ਉਤਸਾਹ ਨਾਲ ਮਨਾਇਆ ਜਾਂਦਾ ਹੈ। ਰਾਸ਼ਟਰਪਤੀ ਜਲ,ਥਲ ਅਤੇ ਹਵਾਈ ਤਿੰਨਾਂ ਸੇਨਾਵਾਂ ਤੋਂ ਸਲਾਮੀ ਲੈਂਦੇ ਹਨ।ਇਸ ਸਮਾਰੋਹ ਵਿੱਚ ਤਿੰਨਾਂ ਸੇਨਾਵਾਂ ਦੀ ਪਰੇਡ ਤੋਂ ਇਲਾਵਾ ਸੰਸਕ੍ਰਿਤੀ ਦੇ ਪ੍ਰੋਗਰਾਮ ਵੀ ਹੁੰਦੇ ਹਨ। ਇਸ ਮੌਕੇ ਬੀ.ਬੀ.ਐਸ ਚੰਦਨਵਾਂ ਦੀਆਂ ਅਧਿਆਪਕਾਵਾਂ ਦੁਆਰਾ ਦੇਸ ਰੰਗੀਲਾ ਗੀਤ ਤੇ ਬਹੁਤ ਸੋਹਣਾ ਡਾਂਸ ਪੇਸ਼ ਕੀਤਾ ਗਿਆ। ਸਕੂਲ ਦੀਆਂ ਅਧਿਆਪਕਾਵਾਂ ਬਲਜੀਤ ਕੌਰ, ਰੰਜਨਾ ਰਾਣੀ, ਮਨਦੀਪ ਕੌਰ ਜੌਹਲ, ਵੀਰਪਾਲ ਕੌਰ, ਕੋਮਲਪ੍ਰੀਤ ਕੌਰ, ਕਿਰਨਦੀਪ ਕੌਰ, ਟਵਿੰਕਲ ਗੁਪਤਾ ਅਦਿ ਨੇ ਗਣਤੰਤਰ ਦਿਵਸ ਦੇ ਸੰਬੰਧ ਵਿੱਚ ਮੌਲਿਕ ਅਧਿਕਾਰਾਂ ਨੂੰ ਦਰਸਾਉਂਦੀ ਸਕਿੱਟ ਪੇਸ਼ ਕੀਤੀ। ਸਕੂਲ ਮੈਨੇਜਮੈਂਟ ਵੱਲੋਂ ਸਮੂਹ ਅਧਿਆਪਕਾਵਾਂ ਨੂੰ ਇਸ ਦਿਹਾੜੇ ਦੀ ਵਧਾਈ ਦਿੱਤੀ ਗਈ ਤੇ ਸਮੂਹ ਸਟਾਫ ਨੂੰ ਸਕੂਲ ਮੈਨਜਮੈਂਟ ਵੱਲੋਂ ਚਾਕਲੇਟ ਵੰਡੇ ਗਏ।

Comments are closed.