Latest News & Updates

ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਈ ਗਈ ਸ਼੍ਰੀ ਗੁਰੁ ਨਾਨਕ ਦੇਵ ਜੀ ਜਯੰਤੀ

ਜ਼ਿਲ੍ਹਾ ਮੋਗਾ ਦੀਆਂ ਨਾਮਵਰ ਅਤੇ ਸਿਰਮੌਰ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ਼ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਚੰਦਨਵਾਂ ਵਿਖੇ ਸ਼੍ਰੀ ਗੁਰੁ ਨਾਨਕ ਦੇਵ ਜੀ ਜਯੰਤੀ ਮਨਾਈ ਗਈ ।ਇਸ ਮੌਕੇ ਸਕੂਲ ਕੈਂਪਸ ਵਿਖੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ।ਸਕੂਲ ਦੇ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਕੀਤਾ ਗਿਆ ।ਸ਼੍ਰੀ ਗੁਰੁ ਨਾਨਕ ਜਯੰਤੀ ਨਾਲ ਸੰਬੰਧਤ ਵੱਖ-ਵੱਖ ਤਰ੍ਹਾਂ ਦੇ ਚਾਰਟ ਬਣਾਏ ਗਏ ।ਇਸ ਮੌਕੇ ਪ੍ਰਾਈਮਰੀ ਵਿੰਗ ਬੀ.ਬੀ.ਐਸ ਦੀ ਅਧਿਆਪਕਾ ਮੈਡਮ ਸਰਬਜੀਤ ਕੌਰ ਵੱਲੋਂ ਸ਼੍ਰੀ ਗੁਰੁ ਨਾਨਕ ਦੇਵ ਜੀ ਦੀ ਜੀਵਣੀ ਤੇ ਪ੍ਰਕਾਸ਼ ਪਾਇਆ ਗਿਆ ।ਮੈਡਮ ਸਰਬਜੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਸ਼੍ਰੀ ਗੁਰੁ ਨਾਨਕ ਦੇਵ ਜੀ ਦਾ ਜਨਮ 1469 ਈ. ਵਿੱਚ ਰਾਏ ਭੋਈ ਕੀ ਤਲਵੰਡੀ,ਜਿਸ ਨੂੰ ਹੁਣ ਨਨਕਾਨਾ ਸਾਹਿਬ(ਪਾਕਿਸਤਾਨ) ਦੇ ਨਾਂ ਨਾਲ ਜਾਣਿਆ ਜਾਂਦਾ ਹੈ ਵਿਖੇ ਹੋਇਆ ।ਜਿਸ ਵੇਲੇ ਉਹਨਾਂ ਦਾ ਜਨਮ ਹੋਇਆ, ਉਸ ਵੇਲੇ ਧਰਤੀ ਤੇ ਅਗਿਆਨਤਾ,ਝੂਠ ਅਤੇ ਪਾਪ ਦਾ ਬੋਲਬਾਲਾ ਸੀ ,ਤਾਂ ਹੀ ਕਿਹਾ ਜਾਂਦਾ ਹੈ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧ ਜੱਗ ਚਾਨਣ ਹੋਇਆ ।ਉਹਨਾਂ ਦੇ ਜਨਮ ਅਤੇ ਬਚਪਨ ਤੋਂ ਹੀ ਪਤਾ ਚੱਲਦਾ ਸੀ ਕਿ ਉਹਨਾਂ ਤੇ ਬ੍ਰਹਮ ਕਿਰਪਾਵਾਂ ਹਨ ।ਉਹਨਾਂ ਦੀ ਮੁੱਖ ਸਿੱਖਿਆਵਾਂ ਵੰਡ ਛੱਕੋ,ਕਿਰਤ ਕਰੋ ਅਤੇ ਨਾਮ ਜਪੋ ਰਹੀਆਂ ਹਨ ।ਗੁਰੁ ਨਾਨਕ ਜੀ ਦੁਆਰਾ ਸਿੱਖ ਧਰਮ ਦੀ ਸਥਾਪਨਾ ਕੀਤੀ ਗਈ ।1499 ਈ. ਵਿੱਚ ਗਿਆਨ ਪ੍ਰਾਪਤੀ ਤੋਂ ਬਾਅਦ ਗੁਰੁ ਜੀ ਨੇ ਦੇਸ਼ ਅਤੇ ਵਿਦੇਸ਼ ਦੀਆਂ ਯਾਤਰਾਵਾਂ ਕੀਤੀਆਂ ਇਹਨਾਂ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ ।ਗੁਰੂ ਜੀ ਨੇ ਚਾਰ ਉਦਾਸੀਆਂ ਕੀਤੀਆਂ ।ਇਹਨਾਂ ਉਦਾਸੀਆਂ ਦਾ ਮਕਸਦ ਭੂਲੇ ਭਟਕੇ ਲੋਕਾਂ ਨੂੰ ਸੱਚੇ ਧਰਮ ਦਾ ਮਾਰਗ ਦਿਖਾ ਕੇ ਉਹਨਾਂ ਦਾ ਉਧਾਰ ਕਰਨਾ ਸੀ ।ਗੁਰੂ ਜੀ ਨੇ ਆਪਣੇ ਜੀਵਣ ਦੇ ਲਗਭਗ 21 ਵਰ੍ਹੇ ਇਹਨਾਂ ਯਾਤਰਾਵਾਂ ਵਿੱਚ ਬਿਤਾਏ । ਉਹਨਾਂ ਦੀ ਪਹਿਲੀ ਉਦਾਸੀ ਹਿੰਦੂਆਂ ਦੇ ਤੀਰਥ ਸਥਾਨਾਂ ਦੀ ਸੀ । ਦੂਜੀ ਉਦਾਸੀ ਸੁਮੇਰ ਪਰਬਤ ਦੀ ਸੀ । ਤੀਸਰੀ ਤੇ ਆਖਿਰੀ ਉਦਾਸੀ ਇਸਲਾਮ ਧਰਮ ਦੇ ਧਾਰਮਿਕ ਸਥਾਨ ਮਕਾ-ਮਦੀਨਾ ਦੀ ਸੀ ।ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਵੱਲੋਂ ਵਿਦਿਆਰਥੀਆਂ ਨੂੰ ਬਾਬਾ ਨਾਨਕ ਦੇਵ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ ਗਈ ।

Comments are closed.