ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕਾਂ ਅਤੇ ਟਰਾਂਸਪੋਰਟ ਕਰਮਚਾਰੀਆਂ ਨੇ ਕੀਤਾ ਸਕੂਲ ਬੰਦ ਦਾ ਵਿਰੋਧ
ਅੱਜ ਜਿੱਥੇ ਦੇਸ਼ ਭਰ ਵਿੱਚ ਕਈ ਰਾਜਾਂ ਨੇ ਸਕੂਲ ਖੋਲਣ ਦੀ ਮੰਜੂਰੀ ਦੇ ਦਿੱਤੀ ਹੈ ਪਰ ਪੰਜਾਬ ਸਰਕਾਰ ਵੱਲੋਂ 8 ਫਰਵਰੀ ਤੱਕ ਇੱਕ ਵਾਰ ਫਿਰ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਜਿਸਦਾ ਪੰਜਾਬ ਭਰ ਵਿੱਚ ਅਲੱਗ-ਅਲੱਗ ਸਕੂਲਾਂ ਵੱਲੋਂ ਆਪਣੇ ਸ਼ਹਿਰਾਂ ਦੇ ਨੇੜੇ ਪੈਂਦੇ ਟੋਲ ਪਲਾਜ਼ਿਆਂ ਅਤੇ ਹਾਈਵੇ ਤੇ ਸਕੂਲ ਬੰਦ ਦਾ ਵਿਰੋਧ ਜਾਰੀ ਹੈ। ਇਸ ਦੇ ਤਹਿਤ ਹੀ ਅੱਜ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ , ਚੰਦਨਵਾਂ ਦੇ ਅਧਿਆਪਕਾਂ ਅਤੇ ਸਕੂਲ ਵੈਨ ਡਰਾਈਵਰਾਂ ਵੱਲ਼ੋਂ ਜ਼ਿਲ੍ਹਾ ਮੋਗਾ ਦੇ ਕੋਟਕਪੂਰਾ ਰੋਡ ਤੇ ਸਥਿੱਤ ਪੀ.ਡੀ ਅੱਗਰਵਾਲ ਇਨਫਰਾਸਟ੍ਰਕਚਰ ਟੋਲ ਪਲਾਜ਼ਾ ਪਿੰਡ-ਚੰਦਪੁਰਾਣਾ ਅਤੇ ਸਟੇਟ ਹਾਈਵੇ ਤੇ ਸ਼ਾਂਤਮਈ ਤਰੀਕੇ ਨਾਲ ਸਕੂਲ ਬੰਦ ਦਾ ਵਿਰੋਧ ਕੀਤਾ ਤੇ ਵਿਦਿਆਰਥੀਆਂ ਲਈ ਸਕੂਲਾਂ ਨੂੰ ਖੋਲਣ ਦੀ ਮੰਗ ਕੀਤੀ। ਇਸ ਮੌਕੇ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਰਾਜਨਿਤਿਕ ਰੈਲੀਆਂ ਹੋ ਰਹੀਆ ਹਨ ਤੇ ਲੋਕਾਂ ਦਾ ਇਕੱਠ ਹੋ ਰਿਹਾ ਹੈ, ਪਰ ਸਿਰਫ ਸਕੂਲ ਹੀ ਬੰਦ ਪਏ ਹਨ। ਜੋ ਕਿ ਸਿੱਧੇ ਤੌਰ ਤੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜਦੋਂ ਕਿ ਕੇਂਦਰ ਸਰਕਾਰ ਅਤੇ ਸਿੱਖਿਆ ਮੰਤਰਾਲਾ ਦੇ ਨਵੇ ਹੁਕਮਾਂ ਮੁਤਾਬਕ ਰਾਜ ਸਰਕਾਰਾਂ ਆਫਲਾਈਨ ਕਲਾਸਾਂ ਲਈ ਸਕੂਲ ਖੋਲ ਸਕਦੀਆਂ ਹਨ। ਪਰ ਪੰਜਾਬ ਸਰਕਾਰ ਨੇ ਸਕੂਲਾਂ ਨੂੰ ਖੋਲ੍ਹਣ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ। ਪਿੱਛਲੇ ਸਾਲ ਵੀ ਪੰਜਾਬ ਵਿੱਚ ਸਕੂਲ ਬੰਦ ਕਰ ਦਿੱਤੇ ਕਰ ਗਏ ਸਨ ਜਦ ਕਿ ਦੁਨੀਆਂ ਭਰ ਦੇ ਜ਼ਿਆਦਾਤਰ ਸਕੂਲ ਖੁੱਲ੍ਹੇ ਰਹ। ਪਿੱਛਲੇ ਸਾਲ ਵੀ ਸਭ ਤੋਂ ਪਹਿਲਾਂ ਸਕੂਲ ਹੀ ਬੰਦ ਕੀਤੇ ਗਏ ਅਤੇ ਸਭ ਤੋਂ ਅਖੀਰ ਵਿੱਚ ਖੁੱਲੇ ਸਨ। ਗੌਰਤਲਬ ਹੈ ਕਿ ਦੇਸ਼ ਭਰ ਵਿੱਚ ਜਿੱਥੇ ਕਈ ਰਾਜਾਂ ਨੇ 2 ਫਰਵਰੀ ਤੋਂ ਸਕੂਲ iਵਿਦਆਰਥੀਆਂ ਲਈ ਖੋਲ ਦਿੱਤੇ ਹਨ ਪਰ ਪੰਜਾਬ ਵਿੱਚ ਸਕੂਲ ਅਜੇ ਤੱਕ ਨਹੀਂ ਖੋਲੇ ਜਾ ਰਹੇ ਜਦ ਕਿ ਬਜ਼ਾਰ, ਸਿਨੇਮਾ ਹਾਲ ਅਤੇ ਹਰ ਕਿਸਮ ਦੇ ਹੋਰ ਸ਼ਾਪਿੰਗ ਮਾਲ ਪਹਿਲਾਂ ਹੀ ਖੁੱਲ੍ਹੇ ਹਨ। ਪਬਲਿਕ ਟਰਾਂਸਪੋਰਟ ਵਿੱਚ ਵੀ ਲੋਕ ਬਿਨਾਂ ਕਿਸੇ ਰੋਕ ਤੋਂ ਸਫਰ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਮਾਪਿਆਂ ਵਿੱਚ ਇਕੱਲ਼ੇ ਸਕੂਲਾਂ ਨੂੰ ਬੰਦ ਕਰਨ ਦਾ ਬਹੁਤ ਵੱਡਾ ਰੋਸ ਹੈ । ਇਸ ਮੌਕੇ ਸਕੂਲ ਪ੍ਰਿੰਸੀਪਲ ਅੰਜਨਾ ਰਾਣੀ ਨੇ ਦੱਸਿਆ ਕਿ ਸਕੂਲ ਬੰਦ ਹੋਣ ਕਾਰਨ ਵਿਦਿਆਰਥੀ ਆਨ ਲਾਈਨ ਕਲਾਸਾਂ ਲਗਾਉਣ ਲਈ ਮਜ਼ਬੂਰ ਹਨ, ਪਰ ਆਨਲਾਈਨ ਕਲਾਸਾਂ ਲਗਾਉਣ ਨਾਲ ਜਿੱਥੇ iਵਿਦਆਰਥੀਆਂ ਦੀਆਂ ਅੱਖਾਂ ਤੇ ਬੁਰਾ ਅਸਰ ਪੈ ਰਿਹਾ ਹੈ ਉੱਥੇ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਤੇ ਵੀ ਅਸਰ ਪੈ ਰਿਹਾ ਹੈ। ਮਾਰਚ ਵਿੱਚ ਵਿਦਿਆਰਥੀਆਂ ਦੀਆਂ ਸਲਾਨਾ ਪ੍ਰੀਖਿਆਵਾਂ ਆ ਰਹੀਆਂ ਹਨ ਜਿਸ ਤੋਂ ਪਹਿਲਾਂ ਵਿਦਿਆਰਥੀਆਂ ਦਾ ਸਕੂਲ ਵਿੱਚ ਆ ਕੇ ਪੜਾਈ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਸਾਇੰਸ ਲੈਬ ਵਿੱਚ ਕੀਤੇ ਜਾਣ ਵਾਲੇ ਪ੍ਰਯੋਗ ਵੀ ਸਿੱਖ ਸਕਣ। ਸਕੂਲ ਬੰਦ ਹੋਣ ਕਰਕੇ ਮਾਪੇ ਵੀ ਲਗਾਤਾਰ ਸਕੂਲ ਵਿੱਚ ਸੰਪਰਕ ਕਰ ਰਹੇ ਹਨ ਕਿਉਂਕਿ ਘਰਾਂ ਵਿੱਚ ਰਹਿ ਕੇ ਵਿਦਿਆਰਥੀਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਨਹੀਂ ਹੋ ਪਾ ਰਿਹਾ ਹੈ । ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਸਕੂਲ ਕਲਦੀ ਤੋਂ ਜਲਦੀ ਖੋਲੇ ਜਾਣ।
Comments are closed.