Latest News & Updates

ਚੰਦਨਵਾਂ ਬਲੁਮਿੰਗ ਬੱਡਜ਼ ਸਕੂਲ ਵਿਖੇ ਮਨਾਈ ਗਈ 551ਵੀਂ ਸ਼੍ਰੀ ਗੁਰੁ ਨਾਨਕ ਦੇਵ ਜੀ ਜਯੰਤੀ

ਜ਼ਿਲ੍ਹਾ ਮੋਗਾ ਦੀ ਨਾਮਵਰ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਚੰਦਨਵਾਂ ਵਿਖੇ 551ਵੀਂ ਸ਼੍ਰੀ ਗੁਰੁ ਨਾਨਕ ਦੇਵ ਜੀ ਜਯੰਤੀ ਮਨਾਈ ਗਈ । ਜਿਵੇਂ ਕਿ ਕੋਵਿਡ-19 ਮਹਾਂਮਾਰੀ ਕਰਕੇ ਵਿਦਿਆਰਥੀਆਂ ਲਈ ਸਕੂਲ ਬੰਦ ਹਨ ਤਾਂ ਇਸ ਵਾਰ ਸ਼੍ਰੀ ਗੁਰੁ ਨਾਨਕ ਦੇਵ ਜੀ ਜਯੰਤੀ ਮੌਕੇ ਸਮੂਹ ਅਧਿਆਪਕਾਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ । ਸਮੂਹ ਅਧਿਆਪਕਾਂ ਵੱਲੋਂ ‘ਸਤਿਗੁਰੂ ਨਾਨਕ ਪ੍ਰਗਟਿਆ” ਸ਼ਬਦ ਗਾਇਆ ਗਿਆ । ਸ਼੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਦੱਸਿਆ ਗਿਆ ਕਿ ਸ਼੍ਰੀ ਗੁਰੁ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ ਅਤੇ ਗੁਰੂ ਨਾਨਕ ਦੇਵ ਜੀ ਵੱਲੋਂ ਕਿਹਾ ਗਿਆ ਸੀ ਕਿ ਪ੍ਰਮਾਤਮਾ ਬੰਦੇ ਦੇ ਦਿੱਲ ਅੰਦਰ ਵੱਸਦਾ ਹੈ ਅਤੇ ਜੇਕਰ ਦਿੱਲ ਵਿੱਚ ਨਫਰਤ,ਕਰੂਰਤਾ,ਨਿੰਦਾ ਅਤੇ ਕ੍ਰੋਧ ਹੈ ਤਾਂ ਉਸ ਦਿੱਲ ਵਿੱਚ ਪ੍ਰਮਾਤਮਾ ਵਾਸ ਨਹੀਂ ਕਰ ਸਕਦਾ । ਇਸ ਲਈ ਸਾਨੂੰ ਉਹਨਾਂ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ । ਇਸ ਮੌਕੇ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਵੱਲੋਂ ਦੱਸਿਆ ਗਿਆ ਕਿ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਅਨੁਯਾਈ ਨਾਨਕ, ਨਾਨਕ ਦੇਵ ਜੀ,ਬਾਬਾ ਨਾਨਕ ਅਤੇ ਨਾਨਕ ਸਾਹ ਨਾਂ ਨਾਲ ਸੰਬੋਧਿਤ ਕਰਦੇ ਹਨ ।ਗੁਰੂ ਨਾਨਕ ਦੇਵ ਜੀ ਦੁਆਰਾ ਜੋ 20 ਰੁਪਏ ਦਾ ਸੱਚਾ ਸੌਧਾ ਕਰਕੇ ਸਾਧੂਆਂ ਨੂੰ ਭੋਜਨ ਛਕਾਇਆ ਗਿਆ, ਇਹ ਉਸ ਦੀ ਮਿਹਰ ਹੀ ਹੈ ਕਿ ਅੱਜ ਵੀ ਸਿੱਖ ਕੌਮ ਵੱਲੋਂ ਮਾਨਵਤਾ ਦੀ ਭਲਾਈ ਲਈ ਥਾਂ-ਥਾਂ ਲੰਗਰ ਲਗਾਏ ਜਾਂਦੇ ਹਨ । ਇਸ ਮੌਕੇ ਸਮੂਹ ਸਟਾਫ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ ਗਈ ਅਤੇ ਅਰਦਾਸ ਕੀਤੀ ਗਈ ਕਿ ਦੁਨੀਆਂ ਅਤੇ ਭਾਰਤ ਦੇਸ਼ ਨੂੰ ਕੋਵਿਡ-19 ਮਹਾਂਮਾਰੀ ਤੋਂ ਨਿਜਾਤ ਮਿਲੇ ।

Comments are closed.