Latest News & Updates

ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ੋਨਲ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿੀਦਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ

ਜ਼ਿਲ੍ਹਾ ਮੋਗਾ ਦੀਆਂ ਨਾਮਵਰ, ਅਗਾਂਹਵਧੂ ਅਤੇ ਮਾਣਮੱਤੀ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ਼ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਡਰੋਲੀ ਜ਼ੋਨ ਦੀਆਂ ਜ਼ੋਨਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ iਵਿਦਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਗਲਬਾਤ ਕਰਦਿਆਂ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ, ਸਪੋਰਟਸ ਇੰਚਾਰਜ ਮੈਡਮ ਜਸਵੀਰ ਕੌਰ, ਸਰਬਜੀਤ ਕੌਰ ਗਿੱਲ, ਮਨਿੰਦਰ ਕੌਰ ਅਤੇ ਰਮਨ ਸ਼ਰਮਾ ਦੁਆਰਾ ਦੱਸਿਆ ਗਿਆ ਕਿ ਉਹ ਬੀ.ਬੀ.ਐਸ ਸੰਸਥਾਵਾਂ ਦੀ ਮੈਨੇਜਮੈਂਟ ਅਤੇ ਮਾਨਯੋਗ ਚੇਅਰਮੈਨ ਸਾਹਿਬ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਨ ਕਿ ਉਹਨਾਂ ਦੀ ਅਗਾਂਹਵਧੂ ਸੋਚ ਕਾਰਨ ਬੀ.ਬੀ.ਐਸ ਸੰਸਥਾਵਾਂ ਦੇ ਵਿਦਿਆਰਥੀ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਮੱਲ਼ਾਂ ਮਾਰ ਰਹੇ ਹਨ ।ਜ਼ੋਨਲ ਟੂਰਨਮਾਮੈਂਟ ਦੇ ਨਤੀਜਿਆਂ ਬਾਰੇ ਮੈਡਮ ਅੰਜਨਾ ਰਾਣੀ ਦੁਆਰਾ ਦੱਸਿਆ ਗਿਆ ਕਿ ਟੇਬਲ ਟੈਨਿਸ ਅੰਡਰ-14(ਲੜਕਿਆਂ) ਵਿੱਚ ਬੀ.ਬੀ.ਐਸ ਚੰਦਨਵਾਂ ਦੀ ਟੀਮ ਦੁਆਰਾ ਪਹਿਲਾ ਸਥਾਨ, ਅੰਡਰ-17 (ਲੜਕਿਆਂ) ਟੇਬਲ ਟੈਨਿਸ ਵਿੱਚ ਪਹਿਲਾ,ਅੰਡਰ-19(ਲੜਕਿਆਂ) ਵਿੱਚ ਪਹਿਲਾ ਅਤੇ ਅੰਡਰ-19(ਲੜਕੀਆਂ) ਵਿੱਚ ਵੀ ਪਹਿਲਾ ਸਥਾਨ ਹਾਸਲ ਕੀਤਾ । ਚੈਸ ਅੰਡਰ-14(ਲੜਕਿਆਂ) ਵਿੱਚ ਦੂਜਾ,ਅੰਡਰ-19(ਲੜਕੇ ਅਤੇ ਲੜਕੀਆਂ) ਦੋਵਾਂ ਕੈਟਾਗਿਰੀਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ । ਫੁੱਟਬਾਲ ਅੰਡਰ-19(ਲੜਕਿਆਂ) ਵਿੱਚ ਦੂਜਾ ਸਥਾਨ ਹਾਸਲ ਕੀਤਾ ਗਿਆ ।ਮੈਡਮ ਅੰਜਨਾ ਰਾਣੀ ਦੁਆਰਾ ਦੱਸਿਆ ਗਿਆ ਕਿ ਬੀ.ਬੀ.ਐਸ ਸੰਸਥਾਵਾਂ ਵਿੱਚ ਉਪਲੱਬਧ ਇਨਫ੍ਰਾਸਟ੍ਰਕਚਰ ਕਾਰਨ ਵਿਦਿਆਰਥੀ ਨੈਸ਼ਨਲ ਪੱਧਰ ਤੱਕ ਖੇਡ ਚੁੱਕੇ ਹਨ ਅਤੇ ਪਰਚਮ ਲਹਿਰਾ ਚੁੱਕੇ ਹਨ।

Comments are closed.