ਜ਼ਿਲਾ ਮੋਗਾ ਯੋਗਾ ਐਸੌਸੀਏਸ਼ਨ, ਜੋੋ ਕਿ ਪੰਜਾਬ ਯੋਗਾ ਐਸੌਸੀਏਸ਼ਨ ਤੋਂ ਮਾਨਤਾ ਪ੍ਰਾਪਤ ਹੈ ਮਿਤੀ 24 ਅਗਸਤ 2022 ਨੂੰ ਜ਼ਿਲਾ ਮੋਗਾ ਯੋਗਾਸਨ ਸਪੋਰਟਜ਼ ਕੰਪੀਟੀਸ਼ਨ ਕਰਵਾਉਣ ਜਾ ਰਹੀ ਹੈ। ਜਾਣਕਾਰੀ ਸਾਂਝੀ ਕਰਦਿਆਂ ਜਿਲਾ ਮੋਗਾ ਯੋਗਾ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਨੇ ਦੱਸਿਆਂ ਕਿ ਇਹ ਮੁਕਾਬਲੇ ਕਰਵਾਉਣ ਦਾ ਮੁੱਖ ਮੰਤਵ ਭਾਰਤ ਦੀ ਵੈਦਿਕਾਲ ਤੋਂ ਚੱਲੀ ਆ ਰਹੀ ਯੋਗ ਸਾਧਨਾਂ ਨੂੰ ਪੂਰੇ ਦੇਸ਼ ਦੇ ਕੋਨੇ-ਕੋਨੇ ਚ ਲੈ ਕੇ ਜਾਣਾ ਹੈ ਤਾਂ ਜੋ ਇਸਨੂੰ ਵਿਸ਼ਵ ਪੱਧਰ ਤੱਕ ਲੈ ਕੇ ਜਾਇਆ ਜਾ ਸਕੇ। ਉਹਨਾਂ ਦੱਸਿਆ ਕਿ ਇਹ ਮੁਕਾਬਲੇ ਬਲੂਮਿੰਗ ਬਡਜ਼ ਸਕੂਲ, ਪਿੰਡ ਤਲਵੰਡੀ ਭੰਗੇਰੀਆਂ, ਜ਼ਿਲਾ ਮੋਗਾ ਵਿਖੇ ਸਵੇਰੇ 10 ਵਜੇ ਤੋਂ ਸ਼ੁਰੂ ਹੋਣਗੇ। ਇਸ ਮੁਕਾਬਲੇ ਵਿੱਚ ਵੱਖ ਸ਼੍ਰੇਣੀਆਂ ਹੇਠ ਸਕੂਲਾਂ ਦੇ ਵਿਦਿਆਰਥੀ ਅਤੇ ਪ੍ਰੌਫਸ਼ਨਲ ਯੋਗਾ ਮਾਹਿਰ ਵੀ ਹਿੱਸਾ ਲੈਣਗੇ। ਮੁਕਾਬਲੇ ਵਿੱਚ ਸਕੂਲਾਂ ਦੇ ਵਿਦਿਆਰਥੀ ਸਬ ਜੁਨਿਅਰ ਅਤੇ ਜੁਨਿਅਰ ਲੜਕੇ/ਲੜਕੀਆਂ ਕੈਟਾਗਰੀਆਂ ਵਿੱਚ ਹਿੱਸਾ ਲੈਣਗੇ ਜਿਹਨਾਂ ਵਿੱਚ ਸਬ-ਜੁਨਿਅਰ (ਏ) 8 ਤੋਂ 10 ਸਾਲ, ਸਬ-ਜੁਨਿਅਰ (ਬੀ) 10 ਤੋਂ 12 ਸਾਲ, ਸਬ-ਜੁਨਿਅਰ (ਸੀ) 12 ਤੋਂ 14 ਸਾਲ, ਜੁਨਿਅਰ (ਏ) 14 ਤੋਂ 16 ਸਾਲ ਅਤੇ ਜੁਨਿਅਰ (ਬੀ) 16 ਤੋਂ 18 ਸਾਲ, ਕੈਟਾਗਰੀਆਂ ਵਿੱਚ ਹਿੱਸਾ ਲੈਣਗੇ। ਗੋਰਤਲਬ ਹੈ ਕਿ ਪ੍ਰੋਫੈਸ਼ਨਲ ਯੋਗਾ ਮਾਹਿਰ ਮੇਲ/ਫੀਮੇਲ ਸੀਨਿਅਰ (ਏ) 21 ਤੋਂ 25 ਸਾਲ, ਸੀਨੀਅਰ (ਬੀ) 25 ਤੋਂ 30 ਸਾਲ, ਸੀਨੀਅਰ (ਸੀ) 30 ਤੋਂ 35 ਸਾਲ, ਸੀਨੀਅਰ (ਡੀ) 35 ਤੋਂ 40 ਸਾਲ, ਸੀਨੀਅਰ (ਈ) 40 ਤੋਂ 45 ਸਾਲ ਅਤੇ ਸੀਨੀਅਰ (ਐੱਫ) ਸ਼ੇਣੀਆਂ ਵਿੱਚ 45 ਸਾਲਾਂ ਤੋਂ ਵੱਧ ਉਮਰ ਦੇ ਯੋਗਾ ਮਾਹਿਰ ਹਿੱਸਾ ਲੈ ਸਕਣਗੇ। ਇਹਨਾਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਮੈਡਲ ਆਦਿ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਪ੍ਰਤੀਯੋਗੀ ਰਾਜ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਣਗੇ ਅਤੇ ਇਸ ਤੋਂ ਬਾਅਦ ਉਹ ਰਾਸ਼ਟਰੀ ਪੱਧਰ ਤੇ ਵੀ ਯੋਗ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਇਸ ਮੌਕੇ ਜ਼ਿਲਾ ਮੋਗਾ ਯੋਗਾ ਐਸੋਸਿਏਸ਼ਨ ਦੇ ਸਮੂਹ ਮੈਂਬਰ ਹਾਜ਼ਰ ਸਨ।
Comments are closed.