Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਕੋਲਾ ਖਨਨ ਦਿਵਸ ਬਾਰੇ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਸਵੇਰ ਦੀ ਸਭਾ ਦੋਰਾਨ ਵਿਦਿਆਰਥੀਆਂ ਵੱਲੋਂ ਚਾਰਟ, ਅਰਟੀਕਲ ਆਦਿ ਪੇਸ਼ ਕਰਕੇ ਕੋਲਾ ਖਨਨ ਦਿਵਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਆਰਟੀਕਲ ਪੇਸ਼ ਕਰਦੇ ਹੋਏ ਵਿਦਿਆਰਥੀ ਨੇ ਦੱਸਿਆ ਕਿ ਹਰ ਸਾਲ, ਕੋਲਾ ਖਨਨ ਦਿਵਸ 4 ਮਈ ਨੂੰ ਸਭ ਤੋਂ ਸਖ਼ਤ ਪੇਸ਼ੇਵਰਾਂ ਅਤੇ ਕੋਲੇ ਦੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਮਨਾਇਆ ਜਾਂਦਾ ਹੈ। ਇਹ ਦਿਨ ਉਹਨਾਂ ਮਜ਼ਦੂਰਾਂ ਦੀ ਪ੍ਰਸ਼ੰਸਾ ਵਜੋਂ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੋਲੇ ਦੀਆਂ ਖਾਨਾ ਵਿੱਚ ਕੰਮ ਕਰਦੇ ਹੋਏ ਕੁਰਬਾਨ ਕਰ ਦਿੱਤੀਆਂ ਅਤੇ ਇਸ ਦਿਨ ਉਹਨਾਂ ਦੀਆਂ ਪ੍ਰਾਪਤੀਆਂ ਦੇ ਸਨਮਾਨ ਦੇ ਤੌਰ ਤੇ ਉਹਨਾਂ ਦੇ ਦੁਖਾਂਤ ਨੂੰ ਯਾਦ ਕੀਤਾ ਜਾਂਦਾ ਹੈ। ਉਹਨਾਂ ਅੱਗੇ ਦੱਸਿਆ ਕਿ ਕੋਲਾ ਊਰਜਾ ਦੇ ਮੂਲ ਰੂਪਾਂ ਵਿੱਚੋਂ ਇੱਕ ਹੈ। ਇਹ ਸਭ ਤੋਂ ਮਹੱਤਵਪੂਰਨ ਪ੍ਰਾਇਮਰੀ ਜੈਵਿਕ ਇੰਧਨ ਵਿੱਚੋਂ ਇੱਕ ਹੈ ਜੋ ਕਾਰਬਨ ਨਾਲ ਭਰਪੂਰ ਹੁੰਦਾ ਹੈ। ਮਾਈਨਰ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਹਰ ਰੋਜ਼ ਸੁਰੰਗ ਬਣਾ ਕੇ ਖੁਦਾਈ ਕੲਦੇ ਹਨ ਅਤੇ ਕੋਲਾ ਕੱਢਦੇ ਹਨ। ਕੋਲਾ ਖੋਦਣ ਸਮੇਂ ਬਹੁਤ ਸਾਰੇ ਮਾਈਨਰਾਂ ਨੂੰ ਫੇਫੜਿਆਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਸਾਰਾ ਦਿਨ ਕੋਲੇ ਦੀ ਧੂੜ ਵਿੱਚ ਸਾਹ ਲੈਣ ਕਾਰਨ ਹੁੰਦੀਆਂ ਹਨ। ਇਸ ਤੋਂ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਕੋਲਾ ਮਾਈਨਿੰਗ ਸਭ ਤੋਂ ਖਤਰਨਾਕ ਪੇਸ਼ਿਆਂ ਵਿੱਚੋਂ ਇੱਕ ਹੈ। ਕੋਲਾ ਮੁੱਖ ਤੌਰ ਤੇ ਉਧਯੋਗਿਕ ਖੇਤਰ ਵਿੱਚ ਉਰਜਾ ਦੇ ਸਰੋਤ ਵਜੋਂ ਵਰਤਿਆ ਜਾਂਦਾ ਹੈ। ਇਹ ਬਿਜਲੀ ਪੈਦਾ ਕਰਨ, ਸਟੀਲ ਅਤੇ ਸੀਮਿੰਟ ਬਣਾਉਣ ਲਈ ਬਾਲਣ ਦੇ ਕੰਮ ਆਉਂਦਾ ਹੈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰਦੇ ਹੋਏ ਦੱਸਿਆ ਕਿ ਭਾਰਤ ਵਿੱਚ, ਕੋਲੇ ਦੀ ਖੁਦਾਈ 1774 ਵਿੱਚ ਸ਼ੁਰੂ ਹੋਈ ਜਦੋਂ ਈਸਟ ਇੰਡੀਆ ਕੰਪਨੀ ਨੇ ਦਾਮੋਦਰ ਨਦੀ ਦੇ ਪੱਛਮੀ ਕੰਢੇ ਦੇ ਨਾਲ ਰਾਣੀਗੰਜ ਕੋਲਾ ਖੇਤਰ ਦਾ ਸ਼ੋਸ਼ਣ ਕੀਤਾ। 1853 ਵਿੱਚ, ਭਾਫ਼ ਵਾਲੇ ਇੰਜਣਾਂ ਨੇ ਕੋਲੇ ਦੀ ਮੰਗ ਅਤੇ ਉਤਪਾਦਨ ਵਿੱਚ ਵਾਧਾ ਕੀਤਾ। ਭਾਰਤ ਵਿੱਚ ਕੋਲੇ ਨਾਲ ਭਰਪੂਰ ਖੇਤਰ ਉੜੀਸਾ, ਝਾਰਖੰਡ, ਪੱਛਮੀ ਬੰਗਾਲ, ਛੱਤੀਸਗੜ੍ਹ ਅਤੇ ਦੇਸ਼ ਦੇ ਕੁਝ ਕੇਂਦਰੀ ਅਤੇ ਦੱਖਣੀ ਹਿੱਸੇ ਹਨ। ਉਹਨਾਂ ਅੱਗੇ ਕਿਹਾ ਕਿ ਸਕੂਲ ਵਿੱਚ ਇਸ ਤਰਾਂ ਦੇ ਮਹੱਤਵਪੂਰਨ ਦਿਵਸ ਦੀਆਂ ਜਾਣਕਾਰੀਆਂ ਵਿਦਿਆਰਥੀਆਂ ਨਾਲ ਅਕਸਰ ਹੀ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਹਨਾਂ ਦੇ ਗਿਆਨ ਵਿੱਚ ਵਾਧਾ ਹੋ ਸਕੇ। ਇਸ ਮੌਕੇ ਸਮੂਹ ਸਕੂਲ ਸਟਾਫ ਮੈਂਬਰ ਵੀ ਹਾਜ਼ਰ ਸਨ।

Comments are closed.