ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ‘ਆਰਮਡ ਫੋਰਸਿਜ਼ ਫਲੈਗ ਡੇ’ (ਸਸ਼ਸਤਰ ਸੇਨਾ ਝੰਡਾ ਦਿਵਸ) ਮੌਕੇ ਸ਼ਹੀਦ ਸੈਨਿਕਾਂ ਨੂੰ ਯਾਦ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਇਸ ਦਿਨ ਨਾਲ ਸਬੰਧਿਤ ਸੁੰਦਰ ਚਾਰਟ ਅਤੇ ਆਰਟੀਕਲ ਪੇਸ਼ ਕੀਤੇ ਗਏ। ਜਾਣਕਾਰੀ ਸਾਂਝੀ ਕਰਦਿਆਂ ਵਿਦਿਆਰਥੀਆਂ ਨੇ ਦੱਸਿਆ ਕਿ ਸਾਲ 1949 ਤੋਂ, 7 ਦਸੰਬਰ ਨੂੰ ਦੇਸ਼ ਭਰ ਵਿੱਚ ‘ਆਰਮਡ ਫੋਰਸਿਜ਼ ਫਲੈਗ ਡੇ’ ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਸ਼ਹੀਦਾਂ ਅਤੇ ਵਰਦੀ ਵਾਲੇ ਜਵਾਨਾਂ ਨੂੰ ਸਨਮਾਨਿਤ ਕੀਤਾ ਜਾ ਸਕੇ, ਜਿਨ੍ਹਾਂ ਨੇ ਦੇਸ਼ ਦੀ ਇੱਜ਼ਤ ਦੀ ਰਾਖੀ ਲਈ ਸਾਡੀਆਂ ਸਰਹੱਦਾਂ ‘ਤੇ ਬਹਾਦਰੀ ਨਾਲ ਲੜਨਾ ਜਾਰੀ ਰੱਖਿਆ। ਸੈਨਿਕ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਸੰਪੱਤੀ ਵਿੱਚੋਂ ਇੱਕ ਹੁੰਦੇ ਹਨ। ਉਹ ਦੇਸ਼ ਦੇ ਸਰਪ੍ਰਸਤ ਹਨ ਅਤੇ ਹਰ ਕੀਮਤ ‘ਤੇ ਇਸ ਦੇ ਨਾਗਰਿਕਾਂ ਦੀ ਰੱਖਿਆ ਕਰਦੇ ਹਨ। ਆਪਣੇ ਫਰਜ਼ਾਂ ਦੀ ਪੂਰਤੀ ਲਈ ਸੈਨਿਕਾਂ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ। ਮਾਤ ਭੂਮੀ ਦੀ ਸੇਵਾ ਵਿੱਚ ਆਪਣੀਆਂ ਜਾਨਾਂ ਵਾਰਨ ਵਾਲੇ ਇਨ੍ਹਾਂ ਬਹਾਦਰ ਨਾਇਕਾਂ ਦਾ ਦੇਸ਼ ਸਦਾ ਰਿਣੀ ਹੈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਕਿਹਾ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਨਾ ਸਿਰਫ਼ ਸ਼ਹੀਦ ਸੈਨਿਕਾਂ ਅਤੇ ਜਾਂ ਆਪਣਾ ਫਰਜ਼ ਨਿਭਾਉਂਦਿਆਂ ਜ਼ਖਮੀ ਹੋਏ ਸੈਨਿਕਾਂ ਨੂੰ ਦੇ ਬਲਿਦਾਨ ਨੂੰ ਯਾਦ ਕਰੀਏ ਬਲਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਆਪਣੀ ਪ੍ਰਸ਼ੰਸਾ ਦਾ ਪਾਤਰ ਬਣਾਈਏ ਜੋ ਇਸ ਕੁਰਬਾਨੀ ਦਾ ਅਹਿਮ ਹਿੱਸਾ ਰਹੇ ਹਨ। ਕੇਂਦਰ ਅਤੇ ਰਾਜ ਪੱਧਰ ‘ਤੇ ਸਰਕਾਰੀ ਉਪਰਾਲਿਆਂ ਤੋਂ ਇਲਾਵਾ, ਇਹ ਸਾਡੇ ਦੇਸ਼ ਦੇ ਹਰ ਨਾਗਰਿਕ ਦਾ ਸਮੂਹਿਕ ਫਰਜ਼ ਹੈ ਕਿ ਉਹ ਦੇਖਭਾਲ, ਸਹਾਇਤਾ, ਮੁੜ ਵਸੇਬੇ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਆਪਣਾ ਬੇਰੋਕ ਅਤੇ ਸਵੈਇੱਛਤ ਯੋਗਦਾਨ ਪਾਵੇ। ਝੰਡਾ ਦਿਵਸ ਸਾਡੇ ਜੰਗੀ ਸੈਨਿਕਾਂ, ਵੀਰ ਨਾਰੀਆਂ ਅਤੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨ ਦੀ ਸਾਡੀ ਵਚਨਬੱਧਤਾ ਨੂੰ ਸਾਹਮਣੇ ਲਿਆਉਂਦਾ ਹੈ।ਇਸ ਮੌਕੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਕਿ ਇਸ ਦਿਨ ਭਾਰਤੀ ਫੌਜ, ਭਾਰਤੀ ਹਵਾਈ ਸੈਨਾ, ਅਤੇ ਭਾਰਤੀ ਜਲ ਸੈਨਾ ਸਾਰੇ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੇ ਕਰਮਚਾਰੀਆਂ ਦੇ ਯਤਨਾਂ ਨੂੰ ਜਨਤਾ ਨੂੰ ਉਜਾਗਰ ਕਰਨ ਲਈ ਝੰਡਾ ਦਿਵਸ ‘ਤੇ ਕਈ ਤਰ੍ਹਾਂ ਦੇ ਸ਼ੋਅ, ਕਾਰਨੀਵਲ, ਡਰਾਮੇ ਅਤੇ ਹੋਰ ਮਨੋਰੰਜਨ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਹਨ। ਡੋਨੇਸ਼ਨ ਇਕੱਠੀ ਕਰਨ ਲਈ ਤਿੰਨਾਂ ਸਸ਼ਸਤਰ ਸੇਵਾਵਾਂ ਨੂੰ ਦਰਸਾਉਣ ਵਾਲੇ ਛੋਟੇ ਝੰਡੇ ਦੇਸ਼ ਭਰ ਵਿੱਚ ਵੰਡੇ ਜਾਂਦੇ ਹਨ। ਬਲੂਮਿੰਗ ਬਡਜ਼ ਸਕੁਲ ਵਿੱਚ ਵੀ ਇਸ ਸੰਬੰਦਤ ਸਰਕਾਰ ਵੱਲੋਂ ਪ੍ਰਾਪਤ ਕੀਤੇ ਗਏ ਝੰਡਿਆਂ ਦੇ ਸਟਿਕਰ ਵਿਦਿਆਰਥੀਆਂ ਵਿੱਚ ਵੰਡੇ ਗਏ ਤੇ ਉਹਨਾਂ ਨੂੰ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਅੱਗੇ ਕਿਹਾ ਕਿ ਸਸ਼ਸਤਰ ਬਲਾਂ ਦੇ ਪ੍ਰਤੀ ਸਨਮਾਨ ਦੀ ਭਾਵਨਾ ਰੱਖਣਾ, ੳਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਅਤੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਸ਼ੀਲਤਾ ਰੱਖਣਾ ਸਾਡਾ ਹਰ ਇੱਕ ਦਾ ਫਰਜ਼ ਬਣਦਾ ਹੈ। ਇਸ ਮੌਕੇ ਵਿਦਿਆਰਥੀ ਅਤੇ ਸਮੂਹ ਸਟਾਫ ਮੌਜੂਦ ਸਨ।
Comments are closed.