ਬੀ.ਬੀ.ਐੱਸ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਵੱਲੋਂ ਮੋਗਾ ਡਾਇਰੈਕਟਰੀ ਰਿਲੀਜ਼
ਮੋਗਾ ਜ਼ਿਲੇ ਦੇ ਬੀ.ਬੀ.ਐੱਸ ਗਰੁੱਪ ਦੇ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਅੱਜ ਬਲੂਮਿੰਗ ਬਡਜ਼ ਸਕੂਲ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੋਗਾ ਡਾਇਰੈਕਟਰੀ ਰਿਲੀਜ਼ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਨੇ ਦੱਸਿਆ ਕਿ ਸਾਨੂੰ ਜਦੋਂ ਵੀ ਕਿਸੇ ਸ਼ਹਿਰ ਦੀ ਸੰਸਥਾ, ਅਫਸਰ ਜਾਂ ਕਿਸੇ ਅਦਾਰੇ ਦਾ ਫੋਨ ਨੰਬਰ ਚਾਹੀਦਾ ਹੂੰਦਾ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਉਸ ਸ਼ਹਿਰ ਦੀ ਡਾਇਰੈਕਟਰੀ ਹੀ ਲੱਭਦੇ ਹਾਂ ਜਾਂ ਇੰਟਰਨੈਟ ਤੇ ਸਰਚ ਕਰਦੇ ਹਾਂ। ਪੁਰਾਣੇ ਸਮੇਂ ਵਿੱਚ ਜਦੋਂ ਇੰਟਰਨੈਟ ਦੀ ਸੁਵਿਧਾ ਨਹੀਂ ਹੁੰਦੀ ਸੀ ਤਾਂ ਉਸ ਸਮੇਂ ਇਸ ਤਰਾਂ ਦੀਆਂ ਡਾਇਰੈਕਟਰੀਆਂ ਹੀ ਕੰਮ ਆਉਂਦੀਆਂ ਸਨ। ਉਸੇ ਤਰਜ਼ ਦੇ ਉੱਪਰ ਇਹ ਡਾਇਰੈਕਟਰੀ ਬਣਾਈ ਗਈ ਹੈ। ਕਈ ਵਾਰ ਕਿਸੇ ਐਮਰਜੰਸੀ ਵਿੱਚ ਕਿਸੇ ਹਸਪਤਾਲ ਦਾ ਫੋਨ ਨੰਬਰ ਚਾਹੀਦਾ ਹੁੰਦਾ ਹੈ ਤਾਂ ਡਾਇਰੈਕਟਰੀ ਤੋਂ ਮਦਦ ਮਿਲ ਜਾਂਦੀ ਹੈ। ਉਹਨਾਂ ਅੱਗੇ ਕਿਹਾ ਕਿ ਇਸ ਮੋਗਾ ਡਾਇਰੈਕਟਰੀ ਨੂੰ ਰਿਲੀਜ਼ ਕਰਦੇ ਹੋਏ ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਇਸ ਲਈ ਪ੍ਰੈੱਸ ਟੀ.ਵੀ. ਰਿਪੋਰਟਰ ਨਿਸ਼ੀ ਮਨਚੰਦਾ ਜੀ ਵਧਾਈ ਦੇ ਹੱਕਦਾਰ ਹਨ, ਜਿਹਨਾਂ ਨੇ ਇਹ ਉਪਰਾਲਾ ਕੀਤਾ ਤੇ ਸਾਰੇ ਮੋਗਾ ਜ਼ਿਲੇ ਦੀ ਇਕ ਡਾਇਰੈਕਟਰੀ ਬਣਾਈ। ਇਸ ਦੌਰਾਨ ਨਿਸ਼ੀ ਮਨਚੰਦਾ ਜੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਡਾਇਰੈਕਟਰੀ ਨੂੰ ਬਣਾਉਣ ਦਾ ਮੁੱਖ ਮੰਤਵ ਮੋਗਾ ਜ਼ਿਲੇ ਦੀਆਂ ਮੋਹਤਵਾਰ ਵਿਦਿਅਕ ਸੰਸਥਾਵਾਂ, ਸਾਰੇ ਹਸਪਤਾਲ, ਵਕੀਲ, ਡਾਕਟਰ ਅਤੇ ਸਾਰੇ ਐਮਰਜੰਸੀ ਨੰਬਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਫੋਨ ਨੰਬਰਾਂ ਦੀ ਜਾਣਕਾਰੀ ਇੱਕ ਜਗ੍ਹਾ ਤੇ ਮੁਹਈਆ ਕਰਵਾਉਣਾ ਹੈ। ਇਸ ਮੌਕੇ ਪੱਤਰਕਾਰ ਗੁਰਪ੍ਰੀਤ ਸਿੰਘ (ਗੋਪੀ), ਵਿਪਨ ਓਕਾੜਾ, ਨਵਦੀਪ ਸਿੰਘ, ਸਰਬਜੀਤ ਸਿੰਘ, ਜੱਸ ਵਰਮਾ, ਸੋਰਵ ਪੋਪਲੀ, ਕਸ਼ਿਸ਼ ਸਿੰਗਲਾ ਆਦਿ ਮੋਜੂਦ ਸਨ।
Comments are closed.