Latest News & Updates

ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ 66ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2022-23 ਲਈ ਰਵਾਨਾ

ਜ਼ਿਲ੍ਹਾ ਮੋਗਾ ਦੀਆਂ ਮਾਣਮੱਤੀ,ਨਾਮਵਰ ਅਤੇ ਅਗਾਂਹਵਧੂ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ਼ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ 66ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2022-23 ਕੈਰਮ ਅੰਡਰ 14(ਲੜਕੇ) ਅਤੇ ਅੰਡਰ-19(ਲੜਕੀਆਂ) ਲਈ ਸਕੂਲ ਕੈਂਪਸ ਤੋਂ ਰਵਾਨਾ ਹੋਏ । ਇਸ ਮੌਕੇ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਨੇ ਗਲਬਾਤ ਕਰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੱਧਰ ਤੇ ਵਧੀਆ ਪ੍ਰਦਰਸ਼ਨ ਕਰਕੇ ਬੀ.ਬੀ.ਐਸ ਚੰਦਨਵਾਂ ਦੇ ਇਹਨਾਂ ਵਿਦਿਆਰਥੀਆਂ ਨੇ ਪੰਜਾਬ ਰਾਜ ਅੰਤਰ ਜ਼ਿਲ੍ਹਾ ਖੇਡਾਂ ਵਿੱਚ ਸਥਾਨ ਪੱਕਾ ਕੀਤਾ । ਅੰਡਰ-14(ਲੜਕੇ) ਵਿੱਚ ਵਿਦਿਆਰਥੀ ਮਨਰਾਜ ਸਿੰਘ ਅਤੇ ਹਰਨੂਰ ਸਿੰਘ ਜੌਹਲ ਨੇ ਪੰਜਾਬ ਰਾਜ ਖੇਡਾਂ ਵਾਸਤੇ ਕੁਆਲੀਫਾਈ ਕੀਤਾ ।ਅੰਡਰ-19(ਲੜਕੀਆਂ) ਵਿੱਚ ਵਿਦਿਆਰਥਣਾਂ ਵੀਰਪਾਲ ਕੌਰ, ਕੋਮਲਪ੍ਰੀਤ ਕੌਰ ਅਤੇ ਜਸ਼ਨਪ੍ਰੀਤ ਕੌਰ ਨੇ ਆਪਣਾ ਸਥਾਨ ਪੱਕਾ ਕੀਤਾ ।ਇਹ ਖੇਡਾਂ ਜ਼ਲਾਲਾਬਾਦ(ਜ਼ਿਲ੍ਹਾ-ਫਾਜਿਲਕਾ) ਦੇ ਸ.ਕੰ.ਸ.ਸ.ਸ ਅਤੇ ਸ.ਸ.ਸ.ਸ ਲੜਕੇ ਵਿਖੇ ਹੋ ਰਹੀਆਂ ਹਨ । ਇਹਨਾਂ ਵਿਦਿਆਰਥੀਆਂ ਨੂੰ ਸਪੋਰਟਸ ਇੰਚਾਰਜ ਮੈਡਮ ਜਸਵੀਰ ਕੌਰ ਨਾਲ ਸਕੂਲ ਕੈਂਪਸ ਤੋਂ ਰਵਾਨਾ ਕੀਤਾ ਗਿਆ ।ਇਸ ਮੌਕੇ ਸਕੂਲ ਅਧਿਆਪਕਾਵਾਂ ਮੈਡਮ ਰਮਨ ਸ਼ਰਮਾ,ਜਯੋਤੀ ਬਾਂਸਲ, ਸਰਬਜੀਤ ਕੌਰ ਗਿੱਲ, ਜਸਪ੍ਰੀਤ ਕੌਰ ਸੰਘਾ,ਕੋਮਲਪ੍ਰੀਤ ਕੌਰ,ਕਾਮਿਨੀ ਸ਼ਰਮਾ ਵੱਲ਼ੋਂ ਇਸ ਖੇਡ ਮੁਕਾਬਲੇ ਲਈ ਇਹਨਾਂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ । ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਬੀ.ਬੀ.ਐਸ ਚੰਦਨਵਾਂ ਦੀ ਮੈਨੇਜਮੈਂਟ ਦੀ ਅਗਾਂਹਵਧੂ ਸੋਚ,ਮਿਹਨਤ ਸਦਕਾ ਹੀ ਵਿਦਿਆਰਥੀ ਪੜਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ । ਚੰਗਾ ਪ੍ਰਦਰਸ਼ਨ ਕਰਕੇ ਵਿਦਿਆਰਥੀ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕਰ ਰਹੇ ਹਨ।

Comments are closed.