ਬਲੂਮਿੰਗ ਬਡਜ਼ ਸਕੂਲ ਵਿੱਚ 6 ਤੋਂ 12 ਕਲਾਸਾਂ ਦੇ ਵਿਦਿਆਰਥੀ ਸਕੂਲ ਆਉਣੇ ਹੋਏ ਸ਼ੁਰੂੂ
ਅਧਿਆਪਕਾਂ ਤੇ ਟਰਾਂਸਪੋਰਟ ਕਰਮਚਾਰੀਆਂ ਦੇ ਸੰਘਰਸ਼ ਦੀ ਮੇਹਨਤ ਰੰਗ ਲਿਆਈ-ਸੈਣੀ
ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਬੀ.ਬੀ.ਐੱਸ. ਗੁਰੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਸਕੂਲ ਬੰਦ ਹੋਣ ਕਾਰਨ ਆਨ ਲਾਈਨ ਕਲਾਸਾਂ ਮੁਹੱਈਆ ਕਰਵਾਉਣ ਵਿੱਚ ਮੋਹਰੀ ਰਹੀ ਹੈ। ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਤੇ ਐਸੋਸਿਏਸ਼ਨ ਆਫ ਪੰਜਾਬ ਵੱਲੋਂ ਸਕੂਲਾਂ ਨੂੰ ਬੰਦ ਕਰਨ ਦੇ ਵਿਰੋਧ ਵਿੱਚ 3 ਫਰਵਰੀ ਤੋਂ ਸ਼ੁਰੂ ਕੀਤੇ ਗਏ ਸੰਘਰਸ਼ ਦੇ ਸੱਦਕਾ ਸਰਕਾਰ ਵੱਲੋਂ 6ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ ਸਕੂਲ ਖੋਲ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਫੈਡਰੇਸ਼ਨ ਦੇ ਸੱਦੇ ਤੇ ਸਾਰੇ ਸਕੂਲਾਂ ਦੇ ਅਧਿਆਪਕ, ਟਰਾਂਸਪੋਰਟ ਕਰਮਚਾਰੀਆਂ ਨੇ ਸੜਕਾਂ ਉੱਪਰ ਆ ਕੇ ਸਕੂਲਾਂ ਨੂੰ ਬੰਦ ਕਰਨ ਦਾ ਕੋਈ ਠੋਸ ਕਾਰਨ ਨਾ ਹੋਣ ਕਰਕੇ “ਨੋ ਸਕੂਲ ਨੋ ਵੋਟ” ਦੇ ਬੈਨਰ ਹੱਥ ਵਿੱਚ ਫੜ ਕੇ ਰੋਸ ਪ੍ਰਗਟ ਕੀਤਾ ਸੀ। ਇਸ ਸੰਘਰਸ਼ ਨੂੰ ਦੇਖਦੇ ਹੋਏ ਹੀ ਸਰਕਾਰ ਨੂੰ ਵੀ ਸਕੂਲ ਖੋਲਣ ਲਈ ਹੁਕਮ ਜਾਰੀ ਕਰਨੇ ਪਏ। ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਸੁਰੱਖਿਆ ਲਈ ਸਕੂਲ ਕੈਂਪਸ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿ 4 ਜਨਵਰੀ ਤੋਂ ਸਕੂਲ ਬੰਦ ਹੋਣ ਤੋਂ ਬਾਅਦ ਅੱਜ ਜਦੋਂ ਵਿਦਿਆਰਥੀ ਸਕੂਲ ਵਿੱਚ ਪਹੁੰਚੇ ਤਾਂ ਉਹ ਸਕੂਲ ਖੁੱਲਣ ਤੇ ਬਹੁਤ ਖੁਸ਼ ਸਨ। ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹਏ ਸਕੂਲ ਵਿੱਚ ਵਿਦਿਆਰਥੀਆਂ ਦੇ ਆਉਣ ਤੋਂ ਪਹਿਲਾਂ ਸਾਰੇ ਹੀ ਕਲਾਸ ਰੂਮ ਨੂੰ ਚੰਗੀ ਤਰਾਂ ਸੈਨੀਟਾਇਜ਼ ਕੀਤਾ ਗਿਆ। ਸਕੂਲ ਵਿੱਚ ਸਿਹਤ ਵਿਭਾਗ ਵੱਲੋਂ ਜਾਰੀ ਕੋਵਿਡ ਸੰਬੰਧੀ ਹਦਾਇਤਾਂ ਦੀ ਇੰਨ –ਬਿੰਨ ਪਾਲਣਾ ਕਰਦੇ ਹੋਏ ਆਟੋਮੈਟਿਕ ਸੈਨੀਟਾਇਜ਼ਰ ਮਸ਼ੀਨਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਜਿਸ ਵਿੱਚ ਵਿਦਿਆਰਥੀ ਮਸ਼ੀਨ ਨੂੰ ਛੂਹੇ ਬਗੈਰ ਆਪਣੇ ਹੱਥਾਂ ਨੂੰ ਸੈਨੀਟਇਜ਼ ਕਰ ਲੈਂਦੇ ਹਨ। ਖਾਸ ਤੌਰ ਤੇ ਸਮਾਜਿਕ ਦੂਰੀ ਅਤੇ ਮਾਸਕ ਪਾਉਣ ਤੇ ਧਿਆਨ ਦਿੱਤਾ ਗਿਆ। ਕਲਾਸਾਂ ਵਿੱਚ ਵਿਦਿਆਰਥੀਆਂ ਨੂੰ ਸਮਾਜਿਕ ਦੂਰੀ ‘ਤੇ ਬਿਠਾਇਆ ਗਿਆ। ਵਿਦਿਆਰਥੀਆਂ ਨੂੰ ਵੀ ਕੋਵਿਡ–19 ਦੀਆਂ ਸਾਰੀਆਂ ਹਦਾਇਤਾਂ ਦਾ ਪਾਲਣ ਕਰਨ ਲਈ ਅਤੇ 15 ਸਾਲ ਤੋਂ ਉੱਪਰ ਦੇ ਵਿਦਿਆਰਥੀਆਂ ਨੂੰ ਵੀ ਕੋਵਿਡ ਵੈਕਸਿਨ ਲਗਵਾਉਣ ਲਈ ਜਾਗਰੁਕ ਕੀਤਾ ਗਿਆ। ਸਕੂਲ ਵਿੱਚ ਬੱਚਿਆਂ ਵੱਲੋਂ ਵੀ ਵਿਸ਼ਵਾਸ ਦੁਆਇਆ ਗਿਆ ਕਿ ਉਹ ਪੂਰੇ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਕੋਵਿਡ-19 ਦੀਆਂ ਸਾਰੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹੋਏ ਸਕੂਲ਼ ਆਉਣਗੇ ਅਤੇ ਪੂਰੀ ਲਗਨ ਨਾਲ ਆਪਣੀ ਪੜ੍ਹਾਈ ਕਰਨਗੇ। ਨਰਸਰੀ ਕਲਾਸ ਤੋਂ 5ਵੀਂ ਕਲਾਸ ਤੱਕ ਆਨ-ਲਾਇਨ ਕਲਾਸਾਂ ਅਜੇ ਵੀ ਜਾਰੀ ਹਨ। ਉਹਨਾਂ ਨੇ ਸਰਕਾਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਬਾਕੀ ਰਹਿੰਦੀਆ ਕਲਾਸਾਂ ਦੇ ਵਿਦਿਆਰਥੀਆਂ ਨੂੰ ਸਕੂਲ ਆਉਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਸਲਾਨਾ ਪ੍ਰਿੱੱਖਿਆ ਤੋਂ ਪਹਿਲਾਂ ਵਿਦਿਆਰਥੀ ਸਕੂਲ ਆ ਕੇ ਆਪਣੀ ਪੜਾਈ ਹੋਰ ਵਧੀਆ ਤਰੀਕੇ
Comments are closed.