ਅੱਜ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੇਜਰ ਪਰਦੀਪ ਸ਼ੀਂਹ ਜੀ ਦੁਆਰਾ ਲਿਖਤ ਪੁਸਤਕ “ਸਕਸੈੱਸ ਮੰਤਰਾ ਫਰਾਮ 50 ਮਾਡਰਨ ਕਲਾਸਿਕਸ” ਦਾ ਵਿਮੋਚਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੁਆਤ ਵਿੱਚ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਤੇ ਮੇਜਰ ਪਰਦੀਪ ਸ਼ੀਂਹ ਜੀ ਦੇ ਜੀਵਨ ਤੇ ਚਾਨਣਾ ਪਾਇਆ ਤੇ ਉਹਨਾਂ ਵੱਲੋਂ ਸਮਾਜ ਵਿੱਚ ਕੀਤੀਆਂ ਗਈਆਂ ਸੋਸ਼ਲ ਐਕਟੀਵੀਟੀਆਂ ਬਾਰੇ ਦੱਸਿਆ। ਇਸ ਉਪਰੰਤ ਬੀ.ਬੀ.ਐੱਸ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਨੇ ਵੀ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ ਤੇ ਮੇਜਰ ਪਰਦੀਪ ਸ਼ੀਂਹ ਜੀ ਦੁਆਰਾ ਲਿਖਤ ਇਸ ਪੁਸਤਕ ਦੇ ਵਿਮੋਚਨ ਦੀਆਂ ਵਧਾਈਆਂ ਦਿੱਤੀਆਂ ਤੇ ਸ਼ੂਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਸ ਪੁਸਤਕ ਵਿੱਚ ਪਰਦੀਪ ਸ਼ੀਂਹ ਜੀ ਨੇ ਆਪਣੇ ਜੀਵਨ ਭਰ ਦੇ ਅਨੁਭਵਾਂ ਨੂੰ ਕਲਮਬੱਧ ਕਰਕੇ ਅਜੋਕੇ ਸਮੇਂ ਦੇ ਪਾਠਕਾਂ ਲਈ ਗਾਗਰ ਵਿੱਚ ਸਾਗਰ ਭਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਦਾ ਆਉਣ ਵਾਲੀ ਪੀੜੀਆਂ ਜੋ ਵੀ ਇਸ ਕਿਤਾਬ ਨੂੰ ਪੜਣਗੀਆਂ ਉਹਨਾਂ ਨੂੰ ਆਪਣੇ ਜੀਵਨ ਵਿੱਚ ਸਫਲਤਾ ਹਾਸਿਲ ਕਰਨ ਲਈ ਮਦਦ ਕਰੇਗੀ। ਇਸ ਉਪਰੰਤ ਸਮਾਜ ਸੇਵਕ ਮਿਸ ਮਾਲਵੀਕਾ ਸੂਦ ਸੱਚਰ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪਰਦੀਪ ਸ਼ੀਂਹ ਜੀ ਮੋਗਾ ਕਰੋਨਾ ਟਾਸਕ ਫੋਰਸ ਦੇ ਵੀ ਮੈਂਬਰ ਹਨ ਜੋ ਕਿ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਸੁਚੇਤ ਰਹਿਣ ਤੇ ਹਮੇਸ਼ਾ ਜੀਵਨ ਨੂੰ ਸਕਾਰਾਤਮਿਕ ਤਰੀਕੇ ਨਾਲ ਜਿਓਣ ਦਾ ਸੰਦੇਸ਼ ਸਾਂਝਾ ਕਰਦੇ ਹਨ ਅਤੇ ਇਸ ਪੁਸਤਕ ਵਿੱਚ ਵੀ ਜੀਵਨ ਵਿੱਚ ਸਫਲਤਾ ਹਾਸਿਲ ਕਰਨ ਦੇ ਗੁਰ ਸਾਂਝੇ ਕੀਤੇ ਹਨ। ਇਸ ਮੌਕੇ ਜ਼ਿਲਾ ਸਿੱਖਿਆ ਅਫਸਰ (ਸ.ਸ) ਮੋਗਾ ਸ਼੍ਰੀ ਸ਼ੁਸ਼ੀਲ ਨਾਥ ਜੀ ਨੇ ਕਿਹਾ ਕਿ ਮੇਜਰ ਪਰਦੀਪ ਸ਼ੀਂਹ ਜੀ ਸਿਰਫ ਇਕ ਸਾਬਕਾ ਆਰਮੀ ਅਫਸਰ ਹੀ ਨਹੀਂ ਬਲਕਿ ਇੱਕ ਮੋਟੀਵੇਟਰ ਤੇ ਰਾਸ਼ਟਰੀ ਪੱਧਰ ਦੇ ਟ੍ਰੇਨਰ ਵੀ ਹਨ। ਉਹਨਾਂ ਨੇ ਸਿੱਖਿਆ ਵਿਭਾਗ ਲਈ ਵੀ ਅਧਿਆਪਕਾਂ ਅਤੇ ਅਧਿਕਾਰੀਆਂ ਦੀ ਟ੍ਰੇਨਿਗ, ਸੈਮੀਨਾਰ ਲਈ ਵੀ ਆਪਣਾ ਯੋਗਦਾਨ ਪਾਇਆ ਹੈ। ਇਹਨਾਂ ਵੱਲੋਂ ਲਿਖਤ “ਅੰਗਰੇਜੀ ਗਰਾਮਰ ਅਤੇ ਕੰਪੋਜ਼ਿਸ਼ਨ” ਕਿਤਾਬ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 2 ਲੱਖ ਤੋਂ ਵੀ ਵੱਧ ਛਪਾਈਆਂ ਗਈਆਂ ਕਾਪੀਆਂ ਦਾ ਲੱਖਾਂ ਵਿਦਿਆਰਥੀਆਂ ਦੁਆਰਾ ਇਸਤੇਮਾਲ ਕਰਕੇ ਅੰਗਰੇਜੀ ਭਾਸ਼ਾ ਵਿੱਚ ਮਹਾਰਤ ਹਾਸਿਲ ਕਰ ਰਹੇ ਹਨ। ਅਸੀਂ ਸਾਰੇ ਉਹਨਾਂ ਦੀ ਨਵੀਂ ਲਿਖਤ ਪੁਸਤਕ ਲਈ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ। ਇਸ ਮੌਕੇ ਪੁਸਤਕ ਦੇ ਵਿਮੋਚਨ ਲਈ ਚੇਅਰਪਰਸਨ ਬਲੂਮਿੰਗ ਬਡਜ਼ ਸਕੂਲ ਮੈਡਮ ਕਮਲ ਸੈਣੀ, ਡਿਪਟੀ ਡੀ.ਈ.ਓ. ਸ਼੍ਰੀ ਰਾਕੇਸ਼ ਮੱਕੜ, ਡਾਇਰੈਕਟਰ ਦੇਸ਼ ਭਗਤ ਗਰੁੱਪ ਆਫ ਕਾਲਜ਼ ਮੋਗਾ, ਸੋਨੂੰ ਸੂਦ ਚੈਰੀਟੀ ਫਾਉਂਡੇਸ਼ਨ ਤੋਂ ਖਾਸ ਤੌਰ ਤੇ ਮਿਸ ਮਾਲਵੀਕਾ ਸੂਦ ਸੱਚਰ ਤੇ ਗੋਤਮ ਸੱਚਰ, ਸ਼੍ਰੀ ਐੱਸ.ਕੇ. ਬਾਂਸਲ (ਕੋ-ਆਰਡੀਨੇਟਰ ਐੱਨ.ਜੀ.ਓ ਮੋਗਾ), ਲਖਵੀਰ ਸਿੰਘ ਗਿੱਲ (ਚੇਅਰਮੈਨ ਨੋਰਥ ਵੈਸਟ ਗਰੁੱਪ), ਸ਼੍ਰੀ ਹਰਸ਼ ਗੋਇਲ (ਜ਼ਿਲਾ ਮੀਡੀਆ ਕੋ-ਆਰਡੀਨੇਟਰ) ਅਤੇ ਹੋਰ ਉਘੀਆਂ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
Comments are closed.