Latest News & Updates

ਬਲੂਮਿੰਗ ਬਡਜ਼ ਸਕੂਲ ਵਿਖੇ ਸਮਰ ਕੈਂਪ ਦਾ ਆਯੋਜਨ

ਵਿਦਿਆਰਥੀਆਂ ਵਿੱਚ ਪਾਇਆ ਜਾ ਰਿਹਾਂ ਭਾਰੀ ਉਤਸ਼ਾਹ - ਪ੍ਰਿੰਸੀਪਲ

ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਠ ਸਕੂਲ ਵਿੱਚ ਵਿਦਿਆਰਥੀਆਂ ਲਈ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ। ਸਕੂਲ ਵਿੱਚ ਹਰ ਸਾਲ ਜੂਨ ਮਹੀਨੇ ਦੇ ਦੱਸ ਦਿਨਾ ਚ ਸਮਰ ਕੈਂਪ ਲਗਾਇਆ ਜਾਂਦਾ ਹੈ, ਪਰ ਪਿਛਲੇ 2 ਸਾਲਾਂ ਦੋਰਾਨ ਕਰੋਨਾ ਮਹਾਂਮਾਰੀ ਕਰਕੇ ਇਹ ਕੈਂਪ ਨਹੀਂ ਲਗਾਇਆ ਜਾ ਸਕਿਆ। ਇਸ ਸਾਲ ਦੇ ਸਮਰ ਕੈਂਪ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਸਮਰ ਕੈਂਪ ਲਗਾਉਣ ਨਾਲ ਵਿਦਿਆਰਥੀਆਂ ਨੂੰ ਵੱਖ-ਵੱਖ ਸਕਿੱਲ ਉਜਾਗਰ ਕਰਨ ਤੇ ਉਹਨਾਂ ਅੰਦਰ ਛੁਪੀ ਹੋਈ ਕਲਾ ਨੂੰ ਬਾਹਰ ਕੱਢਣ ਦਾ ਮੌਕਾ ਮਿਲਦਾ ਹੈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ ਸਮਰ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਇੰਡੋਰ ਤੇ ਆਉਟਡੋਰ ਖੇਡਾਂ, ਲਾਇਫ ਸਕਿੱਲ, ਪਰਸਨੈਲਟੀ ਡਿਲੈਪਮੈਨਟ, ਸਿਲਾਈ, ਕਢਾਈ, ਫਾਇਰ ਫਰੀ ਫੂਡ, ਮੈਥ ਟਰਿਕਸ, ਫੋਟੋਗ੍ਰਾਫੀ, ਗੀਤ, ਸੰਗੀਤ ਸਿੱਖਣ ਦਾ ਮੌਕਾ ਮਿਲੇਗਾ ਤੇ ਇਸ ਦੇ ਨਾਲ ਹੀ ਕਈ ਤਰਾਂ ਦੀਆਂ ਫਨ ਖੇਡਾਂ ਜਿਵੇਂ: ਸ਼ੂਟਿੰਗ ਬੈਲੂਨ, ਲੱਕੀ ਡਿੱਪ ਆਦਿ ਖੇਡਣ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਗਰਮੀ ਤੋਂ ਰਾਹਤ ਲਈ ਵਿਦਿਆਰਥੀਆਂ ਲਈ ਠੰਡੇ ਮਿੱਠੇ ਪਾਣੀ ਦੀ ਛਬੀਲ ਲੱਗੇਗੀ। ਉਹਨਾਂ ਅੱਗੇ ਦਸਿਆ ਕਿ ਅੱਜ ਸਮਰ ਕੈਂਪ ਦੀ ਸ਼ੁਰੂਆਤ ਸਵੇਰ ਦੀ ਸਭਾ ਦੌਰਾਨ ਪ੍ਰਮਾਤਮਾ ਦੀ ਬੰਦਗੀ ਤੋਂ ਬਾਅਦ ਸਕੂਲ ਦੀ ਗਰਾਉਂਡ ਵਿੱਚ ਯੋਗਾ ਆਸਨ ਕਰਵਾਏ ਗਏ। ਕੈਂਪ ਦੋਰਾਨ ਛੋਟੇ ਵਿਦਿਆਰਥੀਆਂ ਲਈ ਜਪਿੰਗ ਬਾਲਜ਼ ਦਾ ਪ੍ਰਬੰਧ ਕੀਤਾ ਗਿਆ। ਵਿਦਿਆਰਥੀਆਂ ਲਈ ਸਪੈਸ਼ਲ ਆਰਟ ਐਂਡ ਕਰਾਫਟ ਅਤੇ ਮਹਿੰਦੀ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਕੂਲ ਦੀ ਮੈਨੇਜਮੈਂਟ ਵਿਦਿਆਰਥੀਆਂ ਲਈ ਹਰ ਤਰਾਂ ਦੇ ਪਲੇਟਫਾਰਮ ਮੁਹੱਈਆ ਕਰਵਾਉਣ ਲਈ ਹਮੇਸ਼ਾ ਤਿਆਰ ਰਹਿੰਦੀ ਹੈ ਤਾਂ ਜੋ ਉਹਨਾਂ ਦਾ ਸਰਵਪੱਖੀ ਵਿਕਾਸ ਹੋ ਸਕੇ।

Comments are closed.