Latest News & Updates

ਬਲੂਮਿੰਗ ਬਡਜ਼ ਸਕੂਲ ਦੇ 4 ਖਿਡਾਰੀਆਂ ਨੇ ਨੈਸ਼ਨਲ ਸ਼ੂਟਿੰਗ ਖੇਡਾਂ ਲਈ ਆਪਣੀ ਜਗ੍ਹਾ ਕੀਤੀ ਪੱਕੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਗੁਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਸਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਦਿਨ ਦੁਗਣੀ ਰਾਤ ਚੌਗਣੀ ਉੱਨਤੀ ਕਰਦਾ ਨਾ ਸਿਰਫ ਵਿਦਿਅਕ ਖੇਤਰ ਬਲਕਿ ਖੇਡਾਂ ਵਿੱਚ ਵੀ ਆਪਣੀ ਵੱਖਰੀ ਪਹਿਚਾਨ ਬਣਾਉਂਦਾ ਅੱਗੇ ਵੱਧ ਰਿਹਾ ਹੈ। ਬਲੂਮਿੰਗ ਬਡਜ਼ ਸਕੂਲ ਦੇ ਸ਼ੂਟਰਜ਼ ਨੇ ਨੌਰਥ ਜੌਨ ਜੈਪੁਰ ਵਿਖੇ ਸ਼ੂਟਿਗ ਮੈਚ ਵਿੱਚ ਆਪਣੇ ਜੌਹਰ ਵਿਖਾਏ। ਜਿਹਨਾਂ ਨੇ ਪੰਜਾਬ ਸਟੇਟ ਦੇ ਵਿੱਚ ਵਧੀਆ ਸਕੋਰ ਹਾਸਿਲ ਕਰਕੇ ਨੌਰਥ ਜੌਨ ਦੇ ਵਿੱਚ ਭਾਗ ਲਿਆ ਜਿਸ ਵਿੱਚ ਹਰਜਾਪ ਸਿੰਘ ਨੇ 400 ਅੰਕਾਂ ਵਿੱਚੋਂ 389 ਅੰਕ ਹਾਸਿਲ ਕਰਦਿਆਂ ਨਪੂਰੇ ਨੋਰਥ ਜ਼ੋਨ ਵਿੱਚੋਂ ਚੋਥੇ ਨੰਬਰ ਤੇ ਰਿਹਾ ਤੇ ਹਰਕਰਨਵੀਰ ਨੇ 400 ਅੰਕਾ ਵਿੱਚੋਂ 378 ਅੰਕ ਹਾਸਿਲ ਕੀਤੇ ਅਤੇ ਸਾਹਿਬ ਅਰਜਨ ਸਿੰਘ ਪੀਪ ਸਾਇਡ ਏਅਰ ਰਾਇਫਲ ਈਵੈਂਟ ਵਿੱਚ 400 ਅੰਕਾਂ ਵਿੱਚੋਂ 363 ਅੰਕ ਹਾਸਿਲ ਕੀਤੇ ਅਤੇ ਯਸ਼ ਚੌਧਰੀ ਨੇ ਏਅਰ ਪਿਸਟਲ ਈਵੈਂਟ ਵਿਚੋਂ ਸਕੋਰ ਹਾਸਿਲ ਕਰਦਿਆ ਹੋਇਆ ਨੈਸ਼ਨਲ ਸ਼ੂਟਿੰਗ ਲਈ ਕੁਆਲੀਫਾਈ ਕੀਤਾ। ਇਸ ਜਿੱਤ ਦਾ ਸਿਹਰਾ ਵਿਦਿਆਰਥੀਆਂ ਨੇ ਸਕੂਲ ਪ੍ਰਬੰਧਕਾਂ ਤੇ ਸ਼ੁਟਿੰਗ ਕੋਚ ਹਰਜੀਤ ਸਿੰਘ ਦੇ ਸਿਰ ਬੰਨਿਆ। ਸਕੂਲ ਵਿੱਚ ਅਤਿ ਆਧੁਨਿਕ ਤਕਨੀਕ ਵਾਲੀ ਓਲੰਪਿਕ ਲੈਵਲ ਦੀ ਸ਼ੁਟਿੰਗ ਰੇਂਜ ਵਿੱਚ ਪ੍ਰੈਕਟਿਸ ਕਰਦਿਆਂ ਹੀ ਉਹਨਾਂ ਨੇ ਇਹ ਮੁਕਾਮ ਹਾਸਿਲ ਕੀਤਾ ਹੈ। ਕੋਚ ਹਰਜੀਤ ਸਿੰਘ ਨੇ ਦੱਸਿਆ ਕਿ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਜੋ ਕਿ ਭੋਪਾਲ ਵਿਖੇ ਹੋਣ ਜਾ ਰਹੀ ਸੀ ਕੋਵਿਡ-19 ਦੇ ਕਾਰਣ ਉਸ ਵਿੱਚ ਬਦਲਾਵ ਕਰ ਦਿੱਤਾ ਗਿਆ ਹੈ। ਬਲੂਮਿੰਗ ਬਡਜ਼ ਸਕੂਲ ਦੇ ਸ਼ੂਟਰਜ਼ ਨੂੰ ਇਹਨਾਂ ਹੋਣ ਵਾਲੀਆ ਨੈਸ਼ਨਲ ਗੇਮਜ਼ ਦਾ ਬੇਸਬਰੀ ਨਾਲ ਇੰਤਜ਼ਾਰ ਹੈ, ਤਾਂ ਜੋ ਕਿ ਇਹ ਸ਼ੂਟਰਜ਼ ਇਹਨਾਂ ਨੈਸ਼ਨਲ ਗੇਮਜ਼ ਵਿੱਚ ਆਪਣਾ ਸਿੱਕਾ ਜਮਾ ਸਕਣ ਤੇ ਆਪਣੇ ਸਕੂਲ, ਜ਼ਿਲੇ ਅਤੇ ਮਾਪਿਆਂ ਦਾ ਨਾਂਮ ਰੋਸ਼ਨ ਕਰ ਸਕਣ। ਇਸ ਮੌਕੇ ਗਰੁੱਪ ਚੇਅਰਮੈਨ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ, ਜੁਆਇਂਟ ਸੈਕਟਰੀ ਨਤਾਸ਼ਾ ਸੈਣੀ ਨੇ ਉਚੇਚੇ ਤੌਰ ‘ਤੇ ਇਹਨਾਂ ਸ਼ੂਟਰਜ਼ ਨੂੰ ਉਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਉੱਤੇ ਵਧਾਈ ਦਿੱਤੀ ਅੱਗੇ ਆਉਣ ਵਾਲੀਆਂ ਨੈਸ਼ਨਲ ਖੇਡਾਂ ਵਿੱਚ ਆਪਣਾ ਵਧੀਆ ਖੇਡ ਪ੍ਰਦਰਸ਼ਨ ਦੇਣ ਲਈ ਅਤੇ ਕਾਮਯਾਬੀ ਹਾਸਲ ਕਰਨ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸੰਸਥਾ ਵਿੱਚ ਮੈਨਜਮੈਂਟ ਵੱਲੋਂ ਬੱਚਿਆਂ ਨੂੰ ਵਿਦਿਅਕ ਅਤੇ ਖੇਡ ਖੇਤਰ ਵਿੱਚ ਹਰ ਅਜੋਕੀ ਸਹੂਲਤ ਪ੍ਰਦਾਨ ਕੀਤੀ ਗਈ ਹੈ ਤਾਂ ਜੋ ਬੱਚੇ ਇੱਕ ਵਧੀਆ ਪਲੇਟਫਾਰਮ ਤੋਂ ਹੁੰਦੇ ਹੋਏ ਭਵਿੱਖ ਵਿੱਚ ਹਰ ਮੁਕਾਬਲੇ ਲਈ ਤਿਆਰ ਹੋ ਸਕਣ। ਉਹਨਾਂ ਨੇ ਸ਼ੂਟਿੰਗ ਕੋਚ ਸ੍ਰ. ਹਰਜੀਤ ਸਿੰਘ ਦਾ ਧੰਨਵਾਦ ਕੀਤਾ ਜੋ ਉਹਨਾਂ ਦੀ ਮਿਹਨਤ ਸਦਕਾ ਬੱਚਿਆਂ ਨੇ ਵਧੀਆ ਖੇਡ ਪ੍ਰਦਰਸ਼ਨ ਕਰਦੇ ਹੋਏ ਨੈਸ਼ਨਲ ਖੇਡਾਂ ਵਿਚ ਆਪਣਾ ਨਾਂ ਦਰਜ ਕਰਵਾਇਆ। ਉਹਨਾਂ ਕਿਹਾ ਸੰਸਥਾ ਦਾ ਮੁੱਖ ਉਦੇਸ਼ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਹੈ।

Comments are closed.