Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਪਹਿਲੇ ਫੇਸ ਵਿੱਚ ਕਿੰਡਰਗਾਰਟਨ ਕਲਾਸਾਂ ਦੇ ਸਲਾਨਾ ਨਤੀਜਿਆਂ ਦੀ ਰਿਪੋਰਟ ਮਾਪਿਆਂ ਨਾਲ ਸਾਂਝੀ ਕੀਤੀ

ਸਕੂਲ ਦਾ ਕਿੰਡਰਗਾਰਟਨ ਵਿੰਗ ਦਾ ਸਲਾਨਾ ਨਤੀਜਾ ਰਿਹਾ 100% - ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਅਕੈਡਮਿਕ ਸਾਲ 2024-2025 ਦੇ ਸਲਾਨਾ ਨਤੀਜਿਆਂ ਦੇ ਪਹਿਲੇ ਫੇਸ ਵਿੱਚੋਂ ਕਿੰਡਰਗਾਰਟਨ ਦੀਆਂ ਕਲਾਸਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ। ਜਿਸ ਦੋਰਾਨ ਵਿਦਿਆਰਥੀਆਂ ਦੀ ਸਲਾਨਾ ਰਿਪੋਰਟ ਮਾਪਿਆਂ ਨਾਲ ਸਾਂਝੀ ਕੀਤੀ ਗਈ। ਐਲਾਨੇ ਗਏ ਨਤੀਜਿਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਅਲੱਗ-ਅਲੱਗ ਸੈਕਸ਼ਨਾਂ ਚੋਂ ਇਸ ਪ੍ਰਕਾਰ ਹਨ: ਨਰਸਰੀ ਕਲਾਸ ਚੋਂ ਸਹਿਜਵੀਰ ਕੌਰ, ਵੀਰਪਾਲ ਕੌਰ, ਮਨਸਹਿਜ ਕੌਰ, ਮਹਿਕਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰਾਂ ਐਸ਼ਲੀਨ ਕੌਰ, ਜਗਦੀਪ ਸਿੰਘ, ਰਵਨੀਤ ਕੌਰ, ਜਪੁਜੀ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ। ਤੀਸਰਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਦੀਪਨੂਰ ਕੌਰ, ਅਰਮਾਨ ਸਿੰਘ, ਖੁਸ਼ਵੀਰ ਕੌਰ, ਜੈਵੀਰ ਸਿਂਘ ਗਿੱਲ ਹਨ। ਐੱਲ.ਕੇ.ਜੀ. ਕਲਾਸ ਦੇ ਵੱਖ ਸੈਕਸ਼ਨਾਂ ਚੋਂ ਦੈਵਿਕ ਛਾਬੜਾ, ਗੁਰਕੀਰਤ ਕੌਰ, ਅਵਨੂਰ ਕੌਰ ਵੜਿੰਗ ਅਤੇ ਹਰਜਪਵੀਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਗੁਰਸ਼ਰਨ ਸਿੰਘ, ਗੁਰਤਾਜ ਸਿੰਘ, ਸਮਰੀਤ ਕੌਰ ਅਤੇ ਗੁਰਨੂਰ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ। ਹਰਗੁਨ ਸਿੰਘ, ਨਾਇਰਾ, ਤਰਨਜੋਤ ਕੌਰ ਅਤੇ ਗੁਰਪ੍ਰਤਾਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਯੁ.ਕੇ.ਜੀ. ਕਲਾਸ ਚੋਂ ਹਸਰਤਪ੍ਰੀਤ ਕੌਰ, ਅਗਮਜੋਤ ਸਿੰਘ, ਦਰਿਸ਼ਟੀ ਸੇਠੀ, ਕ੍ਰਿਤਿਕਾ ਨਾਇਕ, ਸਹਿਜਵੀਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਬਲਕਰਨ ਸਿੰਘ, ਗੁਰਸਾਹਿਬ ਸਿੰਘ, ਹਰਮਨਪ੍ਰੀਤ ਕੌਰ, ਅਰਸ਼ਦੀਪ ਕੌਰ ਅਤੇ ਗੁਰਲਵ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ। ਜਸਕਰਨ ਸਿੰਘ, ਜਸਲੀਨ ਸ਼ਰਮਾ, ਭਵਗੁਣ, ਏਕਨੂਰ ਕੌਰ, ਪਰਵੀਨ ਕੌਰ ਤੀਸਰੇ ਸਥਾਨ ਤੇ ਰਹੇ। ਬੱਚਿਆਂ ਵੱਲੋਂ ਕੀਤੀ ਗਈ ਸਖਤ ਮਿਹਨਤ ਅਤੇ ਅਧਿਆਪਕਾਂ ਦੇ ਯੋਗ ਮਾਰਗ ਦਰਸ਼ਨ ਸਦਕਾ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ ਲਈ ਮਾਪੇ ਆਪਣੇ ਬੱਚਿਆਂ ਉੱਪਰ ਮਾਨ ਮਹਿਸੂਸ ਕਰ ਰਹੇ ਸਨ। ਖੁਸ਼ੀ ਜ਼ਾਹਰ ਕਰਦਿਆਂ ਮਾਪਿਆਂ ਵੱਲੋਂ ਸਕੁਲ ਪ੍ਰਬੰਧਕਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸਾਂਝੇ ਤੌਰ ਤੇ ਵਿਦਿਆਰਥੀਆਂ ਨੂੰ ਅਗਲੀ ਕਲਾਸ ਵਿੱਚ ਪ੍ਰਮੋਟ ਹੋਣ ਤੇ ਵਧਾਈ ਦਿੱਤੀ ਤੇ ਕਿਹਾ ਕਿ ਇਹਨਾਂ ਸਾਰੇ ਪੁਜੀਸ਼ਨਾ ਹਾਸਿਲ ਕਰਨ ਵਾਲੇ ਵਿਦਿਆਂਰਥੀਆਂ ਨੂੰ ਸਕੂਲ ਦੇ ਸਲਾਨਾ ਸਮਾਗਮ ਦੋਰਾਨ ਟ੍ਰਾਫੀਆਂ ਤੇ ਮੈਰਿਟ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।